''ਸੈਯਾਰਾ'' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ
Tuesday, Apr 21, 2026 - 12:53 PM (IST)
ਮੁੰਬਈ (ਏਜੰਸੀ) - ਫਿਲਮ ਇੰਡਸਟਰੀ ਦੀ ਉਭਰਦੀ ਅਦਾਕਾਰਾ ਅਨੀਤ ਪੱਡਾ ਇਸ ਸਮੇਂ ਡੂੰਘੇ ਸਦਮੇ ਵਿੱਚ ਹੈ। ਦਰਅਸਲ ਅਦਾਕਾਰਾ ਦੇ ਦਾਦਾ ਜੀ ਦਾ ਦਿਹਾਂਤ ਹੋ ਗਿਆ ਹੈ। ਅਨੀਤ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਰਾਹੀਂ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ, ਜਿਸ ਵਿੱਚ ਉਸ ਨੇ ਆਪਣੇ ਮਰਹੂਮ ਦਾਦਾ ਜੀ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਾਂਗੀ ਅਤੇ ਹਮੇਸ਼ਾ ਇੱਕ ਚੰਗੀ ਇਨਸਾਨ ਬਣ ਕੇ ਦਿਖਾਏਗੀ।"

ਅਨੀਤ ਨੇ ਆਪਣੇ ਦਾਦਾ ਜੀ ਦਾ ਹੱਥ ਫੜੀ ਹੋਈ ਇੱਕ ਆਖਰੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਤੁਸੀਂ ਮੇਰੀ ਜ਼ਿੰਦਗੀ ਦਾ ਇਕਲੌਤਾ ਪਿਆਰ ਸੀ। ਭਾਵੇਂ ਤੁਹਾਡੀ ਯਾਦਦਾਸ਼ਤ ਸਾਥ ਛੱਡ ਰਹੀ ਸੀ ਪਰ ਉਹ ਫਿਰ ਵੀ 'ਮੱਖਣ' (ਅਨੀਤ ਦਾ ਪਿਆਰ ਨਾਲ ਰੱਖਿਆ ਨਾਂ) ਨੂੰ ਨਹੀਂ ਭੁੱਲੇ। ਉਸ ਨੇ ਅੱਗੇ ਲਿਖਿਆ, 'ਮੈਂ ਤੁਹਾਡੇ ਚੁਟਕਲੇ ਅਤੇ ਕਹਾਣੀਆਂ ਨੂੰ ਦੁਨੀਆ ਨੂੰ ਸੁਣਾਵਾਂਗੀ ਅਤੇ ਤੁਹਾਡੀ ਦਿਆਲਤਾ ਦੀ ਰੌਸ਼ਨੀ ਨੂੰ ਹਰ ਹਨੇਰੇ ਕਮਰੇ ਵਿੱਚ ਲੈ ਜਾਵਾਂਗੀ। ਮੈਂ ਤੁਹਾਡਾ ਪਿਆਰ ਕਦੇ ਨਹੀਂ ਭੁੱਲਾਂਗੀ, ਦਾਦੂ। ਅੱਜ ਮੈਂ ਅਸਮਾਨ ਵਿੱਚ ਸਭ ਤੋਂ ਚਮਕਦਾਰ ਤਾਰਾ ਦੇਖਿਆ ਅਤੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿੱਥੇ ਗਏ ਹੋ। ਆਈ ਲਵ ਯੂ ਦਾਦੂ!"
ਇਹ ਵੀ ਪੜ੍ਹੋ: ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ ਵਜ੍ਹਾ
ਦੱਸ ਦੇਈਏ ਕਿ ਅਨੀਤ ਨੇ 2025 ਵਿੱਚ ਰਿਲੀਜ਼ ਹੋਈ ਫਿਲਮ 'ਸੈਯਾਰਾ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਫਿਲਮ ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ ਅਤੇ ਇਸ ਵਿੱਚ ਅਹਾਨ ਪਾਂਡੇ ਨੇ ਮੁੱਖ ਭੂਮਿਕਾ ਨਿਭਾਈ ਸੀ। ਅਨੀਤ ਹੁਣ ਆਪਣੀ ਆਉਣ ਵਾਲੀ ਫਿਲਮ "ਸ਼ਕਤੀ ਸ਼ਾਲਿਨੀ" ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
