''ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ'' ਲਈ ਸਲਮਾਨ ਖਾਨ ਨੇ ਕੀਤਾ ਹੁਣ ਤੱਕ ਦਾ ਸਭ ਤੋਂ ਔਖਾ ਟ੍ਰਾਂਸਫਾਰਮੇਸ਼ਨ !
Tuesday, Apr 21, 2026 - 03:11 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ' ਲਈ ਲੱਦਾਖ ਦੇ ਪਹਾੜਾਂ ਵਿੱਚ ਸਖਤ ਟ੍ਰੇਨਿੰਗ ਲਈ, ਜਿੱਥੇ ਉਨ੍ਹਾਂ ਨੇ ਆਪਣੀਆਂ ਸੱਟਾਂ ਦੇ ਬਾਵਜੂਦ ਆਪਣੀ ਫਿਟਨੈਸ ਨੂੰ ਇਕ ਨਵੇਂ ਪੱਧਰ 'ਤੇ ਪਹੁੰਚਾਇਆ ਹੈ। ਸਲਮਾਨ ਖਾਨ ਫਿਲਮਜ਼ ਦੁਆਰਾ ਨਿਰਮਿਤ ਇਹ ਫਿਲਮ ਬਹਾਦਰੀ ਅਤੇ ਕੁਰਬਾਨੀ ਦੀ ਇਕ ਦਮਦਾਰ ਕਹਾਣੀ ਪੇਸ਼ ਕਰਨ ਲਈ ਤਿਆਰ ਹੈ। ਪ੍ਰੋਡਕਸ਼ਨ ਨਾਲ ਜੁੜੇ ਇਕ ਕਰੀਬੀ ਸੂਤਰ ਮੁਤਾਬਕ, ਸਲਮਾਨ ਖਾਨ ਨੇ ਇਸ ਫਿਲਮ ਲਈ ਸ਼ਾਨਦਾਰ ਫਿਜ਼ੀਕਲ ਟ੍ਰਾਂਸਫਾਰਮੇਸ਼ਨ ਕੀਤਾ ਹੈ। ਉਨ੍ਹਾਂ ਨੇ ਲੱਦਾਖ ਦੀਆਂ ਉਚਾਈਆਂ 'ਤੇ ਟ੍ਰੇਨਿੰਗ ਲਈ ਹੈ, ਜਿੱਥੇ ਉਨ੍ਹਾਂ ਨੇ ਭਾਰੀ ਵੇਟ ਸੈਸ਼ਨਾਂ ਦੇ ਨਾਲ-ਨਾਲ ਮੁਸ਼ਕਲ ਅਭਿਆਸ ਵੀ ਕੀਤੇ। ਇਹ ਪਿਛਲੇ ਕੁੱਝ ਸਾਲਾਂ ਵਿੱਚ ਉਨ੍ਹਾਂ ਦੀ ਜ਼ਬਰਦਸਤ ਕਮਿੱਟਮੈਂਟ ਨੂੰ ਦਿਖਾਉਂਦਾ ਹੈ।
ਲੱਦਾਖ ਦੇ 45 ਦਿਨਾਂ ਦੇ ਸ਼ੈਡਿਊਲ ਦੌਰਾਨ ਸੁਰਪਸਟਾਰ ਨੇ ਆਪਣੇ ਸਰੀਰ ਨੂੰ ਬਣਾਈ ਰੱਖਣ ਲਈ ਕੈਲੀਸਥੇਨਿਕਸ ਆਧਾਰਤ ਕਸਰਤ ਰੁਟੀਨ ਨੂੰ ਅਪਣਾਇਆ, ਕਿਉਂਕਿ ਇੰਨੀ ਉਚਾਈ ਵਾਲੀ ਸ਼ੂਟਿੰਗ ਲੋਕੇਸ਼ਨਾਂ 'ਤੇ ਪੂਰਾ ਜਿੰਮ ਸੈੱਟਅਪ ਲਿਜਾਣਾ ਕਾਫੀ ਮੁਸ਼ਕਲ ਸੀ। ਸੂਤਰ ਮੁਤਾਬਕ, ਜੋ ਗੱਲ ਇਸ ਨੂੰ ਹੋਰ ਵੀ ਹੈਰਾਨ ਕਰਨ ਵਾਲੀ ਬਣਾਉਂਦੀ ਹੈ, ਉਹ ਇਹ ਹੈ ਕਿ ਸਲਮਾਨ ਕਈ ਸੱਟਾਂ ਨਾਲ ਜੂਝਣ ਦੇ ਬਾਵਜੂਦ ਇਹ ਸਭ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਇੰਨੀ ਤੀਬਰਤਾ, ਅਨੁਸ਼ਾਸਨ ਅਤੇ ਜਨੂੰਨ ਦੇ ਨਾਲ ਟ੍ਰੇਨਿੰਗ ਲੈਣਾ, ਸੱਚ ਕਹਾਂ ਤਾਂ ਇਹ ਕੁੱਝ ਅਜਿਹਾ ਹੈ, ਜਿਸ ਨੂੰ ਸਿਰਫ ਸਲਮਾਨ ਖਾਨ ਹੀ ਕਰ ਸਕਦੇ ਹਨ। 'ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ' ਦਾ ਪ੍ਰੋਡਕਸ਼ਨ ਸਲਮਾਨ ਖਾਨ ਫਿਲਮਜ਼ ਦੇ ਬੈਨਰ ਹੇਠ ਸਲਮਾ ਖਾਨ ਦੁਆਰਾ ਕੀਤਾ ਗਿਆ ਹੈ ਅਤੇ ਅਪੂਰਵ ਲਾਖੀਆ ਇਸ ਦੇ ਨਿਰਦੇਸ਼ਕ ਹਨ। ਇਹ ਫਿਲਮ ਬਹਾਦਰੀ, ਕੁਰਬਾਨੀ ਅਤੇ ਜੁਝਾਰੂਪਨ ਦਾ ਇਕ ਬੇਬਾਕ ਚਿੱਤਰਨ ਪੇਸ਼ ਕਰਨ ਦਾ ਵਾਅਦਾ ਕਰਦੀ ਹੈ। ਫਿਲਮ ਵਿੱਚ ਚਿਤਰਾਂਗਦਾ ਸਿੰਘ ਵੀ ਇਕ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ।
