ਕਲਾਕਾਰਾਂ ਨਾਲ ਭਰੀ ਬੱਸ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਮਸ਼ਹੂਰ ਨ੍ਰਿਤਕੀ ਦੀ ਹੋ ਗਈ ਦਰਦਨਾਕ ਮੌਤ
Saturday, Apr 25, 2026 - 05:55 PM (IST)
ਨੈਸ਼ਨਲ ਡੈਸਕ- ਅਸਾਮ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੇ ਤਾਮੁਲਪੁਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਸੂਬੇ ਦੀ ਪ੍ਰਸਿੱਧ ਬਿਹੂ ਨ੍ਰਿਤਕੀ ਅਤੇ 'ਨਾਗਰਾ ਨਾਮ' ਕਲਾਕਾਰ ਨਿਸ਼ਾਮੋਨੀ ਹਲੋਈ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਬੀਹੂ ਦਲ ਦੇ 11 ਹੋਰ ਮੈਂਬਰ ਵੀ ਜ਼ਖ਼ਮੀ ਹੋਏ ਹਨ।
ਇਹ ਹਾਦਸਾ ਤਾਮੁਲਪੁਰ ਜ਼ਿਲ੍ਹੇ ਦਾ ਨੋਆਖਾਟਾ ਇਲਾਕੇ 'ਚ ਵਾਪਰਿਆ ਹੈ। ਨਿਸ਼ਾਮੋਨੀ (25) ਆਪਣੇ ਕਲਾਕਾਰ ਮੰਡਲੀ 'ਭਾਸਕਰਜੋਤੀ ਬੀਹੂ ਹੁਸੋਰੀ ਦਲ' ਨਾਲ ਇੱਕ ਪ੍ਰੋਗਰਾਮ ਪੇਸ਼ ਕਰਕੇ ਮਿੰਨੀ ਬੱਸ ਰਾਹੀਂ ਵਾਪਸ ਪਰਤ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਬੱਸ ਦੀ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਨਿਸ਼ਾਮੋਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਵਿੱਚ ਲਗਭਗ 30 ਕਲਾਕਾਰ ਸਵਾਰ ਸਨ, ਜਿਨ੍ਹਾਂ ਵਿੱਚੋਂ 11 ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀਆਂ ਨੂੰ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...
ਨਿਸ਼ਾਮੋਨੀ ਸਿਰਫ਼ ਇੱਕ ਮਾਹਿਰ ਬੀਹੂ ਨਚਾਰ ਹੀ ਨਹੀਂ ਸੀ, ਬਲਕਿ ਉਹ ਰਵਾਇਤੀ 'ਨਾਗਰਾ ਨਾਮ' ਕਲਾ ਦੀ ਇੱਕ ਮਕਬੂਲ ਗਾਇਕਾ ਵੀ ਸੀ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਅਸਾਮੀ ਸੱਭਿਆਚਾਰਕ ਜਗਤ ਨੂੰ ਵੱਡਾ ਘਾਟਾ ਪੈ ਗਿਆ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇੱਕ ਉਭਰਦੀ ਕਲਾਕਾਰ ਦਾ ਕਰੀਅਰ ਇਸ ਤਰ੍ਹਾਂ ਖ਼ਤਮ ਹੋਣਾ ਬਹੁਤ ਦੁਖਦਾਈ ਹੈ। ਮੇਰੀਆਂ ਸੰਵੇਦਨਾਵਾਂ ਪਰਿਵਾਰ ਦੇ ਨਾਲ ਹਨ ਅਤੇ ਮੈਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।"
ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
