ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer

Monday, May 26, 2025 - 12:14 PM (IST)

ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer

ਮੁੰਬਈ- ਮਸ਼ਹੂਰ ਇੰਫਲੂਐਂਸਰ ਅਨਾ ਗਰੇਸ ਫੈਲਨ ਹੁਣ ਸਾਡੇ ਵਿਚ ਨਹੀਂ ਰਹੀ। 23 ਮਈ 2025 ਨੂੰ ਸਿਰਫ 19 ਸਾਲ ਦੀ ਉਮਰ 'ਚ ਅਨਾ ਨੇ ਆਖਰੀ ਸਾਹ ਲਏ। ਉਹ ਪਿਛਲੇ 8 ਮਹੀਨੇ ਤੋਂ “ਗਲਿਓਬਲਾਸਟੋਮਾ” ਨਾਮਕ ਭਿਆਨਕ ਦਿਮਾਗੀ ਕੈਂਸਰ ਨਾਲ ਜੂਝ ਰਹੀ ਸੀ। ਅਨਾ ਦੀ ਮੌਤ ਦੀ ਪੁਸ਼ਟੀ 24 ਮਈ ਨੂੰ ਉਨ੍ਹਾਂ ਦੇ ਆਧਿਕਾਰਿਕ ਟਿਕਟੌਕ ਪੇਜ਼ 'ਤੇ ਕੀਤੀ ਗਈ। ਪੋਸਟ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਲਿਖਿਆ ਗਿਆ, “ਇਹ ਦੱਸਦੇ ਹੋਏ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਧੀ, ਅਨਾ ਗਰੇਸ ਫੈਲਨ ਹੁਣ ਪ੍ਰਭੂ ਯਿਸੂ ਮਸੀਹ ਦੇ ਕੋਲ ਚਲੀ ਗਈ ਹੈ। ਤੁਹਾਡੇ ਵਿਚੋਂ ਕਈਆਂ ਨੇ ਉਸਦੀ ਕੈਂਸਰ ਨਾਲ ਜੰਗ ਨੂੰ ਵੇਖਿਆ ਅਤੇ ਉਸਦੇ ਅਟੁੱਟ ਵਿਸ਼ਵਾਸ ਦੇ ਗਵਾਹ ਵੀ ਬਣੇ ਹੋ। ਪਰਿਵਾਰ ਨੇ ਅੱਗੇ ਕਿਹਾ ਅਸੀਂ ਤੁਹਾਡੇ ਸਹਿਯੋਗ ਅਤੇ ਹਜ਼ਾਰਾਂ ਪ੍ਰਾਰਥਨਾਵਾਂ ਲਈ ਧੰਨਵਾਦੀ ਹਾਂ। ਸਾਨੂੰ ਰਾਹਤ ਹੈ ਕਿ ਹੁਣ ਉਹ ਸਵਰਗ ਵਿੱਚ ਹੈ, ਜਿੱਥੇ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ।” 

ਇਹ ਵੀ ਪੜ੍ਹੋ: ਪੰਜਾਬੀ ਗਾਇਕ Sukh-E ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

PunjabKesari

ਅਨਾ ਨੂੰ ਇੱਕ ਸਾਲ ਪਹਿਲਾਂ "ਗਰੇਡ 4 ਡਿਫਿਊਜ਼ ਮਿਡਲਾਈਨ ਗਲਿਓਮਾ" ਹੋਇਆ ਸੀ, ਜੋ ਇੱਕ ਘਾਤਕ ਅਤੇ ਲਾਈਲਾਜ ਦਿਮਾਗੀ ਟਿਊਮਰ ਹੁੰਦਾ ਹੈ। ਇਲਾਜ ਲਈ ਉਨ੍ਹਾਂ ਦੇ ਪਰਿਵਾਰ ਨੇ GoFundMe ਮੁਹਿੰਮ ਸ਼ੁਰੂ ਕੀਤੀ ਸੀ, ਜਿਸਦਾ ਗੋਲ 1 ਲੱਖ ਡਾਲਰ ਸੀ, ਪਰ ਕੇਵਲ 66,030 ਡਾਲਰ ਹੀ ਇਕੱਠੇ ਹੋ ਸਕੇ। ਅਨਾ ਨੇ ਆਪਣੀ ਬੀਮਾਰੀ ਦੀ ਕਹਾਣੀ ਟਿਕਟੌਕ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਸੀ, ਜਿਸ ਨਾਲ ਉਸ ਨੂੰ 1.5 ਲੱਖ ਤੋਂ ਵੱਧ ਫਾਲੋਅਰ ਮਿਲੇ। ਉਸ ਦੀ ਹਿੰਮਤ, ਆਸ ਤੇ ਵਿਸ਼ਵਾਸ ਨੇ ਦੁਨੀਆ ਭਰ ਵਿੱਚ ਲੋਕਾਂ ਨੂੰ ਪ੍ਰੇਰਿਤ ਕੀਤਾ। ਅਨਾ ਨੇ ਆਪਣੀ ਹਾਈ ਸਕੂਲ ਦੀ ਪੜਾਈ ਜੇਫਰਸਨ, ਜਾਰਜੀਆ ਤੋਂ ਕੀਤੀ ਸੀ ਅਤੇ ਬਾਅਦ ਵਿੱਚ ਇੱਕ ਮੈਡੀਕਲ ਪ੍ਰੈਕਟਿਸ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਉਹ ਆਪਣੀ ਲੋਕਲ ਕ੍ਰਿਸਚਨ ਚਰਚ ਨਾਲ ਵੀ ਜੁੜੀ ਹੋਈ ਸੀ। ਉਸ ਦਾ ਅੰਤਿਮ ਸੰਸਕਾਰ 29 ਮਈ ਨੂੰ ਗੈਲੀਲੀ ਕ੍ਰਿਸਚਨ ਚਰਚ, ਜਾਰਜੀਆ ਵਿੱਚ ਹੋਵੇਗਾ।

PunjabKesari

ਇਹ ਵੀ ਪੜ੍ਹੋ: ਮੁਕੁਲ ਦੇਵ ਤੋਂ ਬਾਅਦ ਹੁਣ ਇਸ ਆਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸੋਗ 'ਚ ਡੁੱਬੀ ਇੰਡਸਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News