ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ ਲਿਖੀ ਭਾਵੁਕ ਪੋਸਟ

Saturday, Mar 07, 2026 - 10:24 AM (IST)

ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ ਲਿਖੀ ਭਾਵੁਕ ਪੋਸਟ

ਮੁੰਬਈ: ਮਨੋਰੰਜਨ ਜਗਤ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਰਾਜਸ਼੍ਰੀ ਦੇਸ਼ਪਾਂਡੇ, ਜਿਸ ਨੇ 'ਸੈਕਰਡ ਗੇਮਜ਼' ਅਤੇ ਹਾਲ ਹੀ ਵਿੱਚ ਮਣੀ ਰਤਨਮ ਦੀ ਫਿਲਮ 'ਠੱਗ ਲਾਈਫ' ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ, ਨੇ ਖੁਲਾਸਾ ਕੀਤਾ ਹੈ ਕਿ ਉਹ ਬ੍ਰੈਸਟ ਕੈਂਸਰ (ਛਾਤੀ ਦੇ ਕੈਂਸਰ) ਨਾਲ ਜੂਝ ਰਹੀ ਹੈ। 43 ਸਾਲਾ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਬਿਮਾਰੀ ਅਤੇ ਸਰਜਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ; ਪੁਲਸ ਕਾਰਵਾਈ ਤੋਂ ਬਾਅਦ YouTube ਨੇ ਲਿਆ ਐਕਸ਼ਨ

PunjabKesari

ਰੁਟੀਨ ਚੈੱਕਅਪ ਦੌਰਾਨ ਲੱਗਿਆ ਬਿਮਾਰੀ ਦਾ ਪਤਾ

ਰਾਜਸ਼੍ਰੀ ਨੇ ਦੱਸਿਆ ਕਿ ਉਸ ਨੂੰ ਗ੍ਰੇਡ-1 ਕੈਂਸਰ ਹੋਣ ਦਾ ਪਤਾ ਲੱਗਾ ਸੀ। ਖੁਸ਼ਕਿਸਮਤੀ ਨਾਲ, ਇੱਕ ਰੁਟੀਨ ਚੈੱਕਅਪ ਦੌਰਾਨ ਇਸ ਦਾ ਜਲਦੀ ਪਤਾ ਲੱਗ ਗਿਆ, ਜਿਸ ਕਾਰਨ ਸਮੇਂ ਸਿਰ ਇਲਾਜ ਸ਼ੁਰੂ ਹੋ ਸਕਿਆ। ਅਦਾਕਾਰਾ ਦੀ ਸਰਜਰੀ ਸਫਲ ਰਹੀ ਹੈ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਰਿਕਵਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਬਾਦਸ਼ਾਹ! ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਮਾਪਿਆਂ ਨੂੰ ਦੱਸਣ ਲਈ ਜੁਟਾਈ ਹਿੰਮਤ

ਅਦਾਕਾਰਾ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਉਸ ਨੇ ਬਹੁਤ ਹਿੰਮਤ ਜੁਟਾ ਕੇ ਆਪਣੇ ਮਾਪਿਆਂ ਨੂੰ ਇਸ ਬਿਮਾਰੀ ਬਾਰੇ ਦੱਸਿਆ। ਉਸ ਨੇ ਕੋਕਿਲਾਬੇਨ ਹਸਪਤਾਲ ਦੇ ਡਾਕਟਰਾਂ ਅਤੇ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਉਸ ਦਾ ਸਾਥ ਦਿੱਤਾ। 

ਇਹ ਵੀ ਪੜ੍ਹੋ: IPL ਤੋਂ ਪਹਿਲਾਂ ਹੀ ਪ੍ਰੀਤੀ ਜ਼ਿੰਟਾ ਨੇ ਕਮਾਏ ਕਰੋੜਾਂ ਰੁਪਏ ! 'ਪੰਜਾਬ ਕਿੰਗਜ਼' ਦੀ ਮਾਲਕਣ ਦੀ ਹੋਈ 'ਬੱਲੇ-ਬੱਲੇ'

PunjabKesari

ਕੰਮ ਦੀ ਗੱਲ ਕਰੀਏ ਤਾਂ ਰਾਜਸ਼੍ਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 ਵਿੱਚ 'ਤਲਾਸ਼' ਫਿਲਮ ਨਾਲ ਕੀਤੀ ਸੀ। ਉਹ 'ਕੁਛ ਤੋ ਲੋਗ ਕਹੇਂਗੇ' ਅਤੇ '24: ਇੰਡੀਆ' ਵਰਗੇ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਇਹ ਵੀ ਪੜ੍ਹੋ: Oscar ਦੇ ਮੰਚ 'ਤੇ ਫਿਰ ਚਮਕੇਗੀ ਦੇਸੀ ਗਰਲ ! 98ਵੇਂ ਅਕੈਡਮੀ Awards 'ਚ ਬਤੌਰ ਪ੍ਰੈਜ਼ੈਂਟਰ ਨਜ਼ਰ ਆਵੇਗੀ ਪ੍ਰਿਯੰਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 

 


author

cherry

Content Editor

Related News