ਵਿਆਹ ਦੇ 4 ਸਾਲਾਂ ਅੰਦਰ ਹੀ ਟੁੱਟ ਗਿਆ ਮਸ਼ਹੂਰ ਅਦਾਕਾਰਾ ਦਾ ਘਰ ! ਤਲਾਕ ਲੈ ਪਤੀ ਤੋਂ ਵੱਖ ਕੀਤੇ ਰਾਹ
Wednesday, Mar 11, 2026 - 04:17 PM (IST)
ਐਂਟਰਟੇਨਮੈਂਟ ਡੈਸਕ : ਮਨੋਰੰਜਨ ਜਗਤ ਤੋਂ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ ਅਤੇ ਉਹਨਾਂ ਦੇ ਪਤੀ ਸੋਹੇਲ ਕਥੂਰੀਆ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਹੈ। ਲੰਬੇ ਸਮੇਂ ਤੋਂ ਦੋਵਾਂ ਦੇ ਰਿਸ਼ਤੇ ਵਿੱਚ ਚੱਲ ਰਹੀ ਅਣਬਣ ਦੀਆਂ ਖ਼ਬਰਾਂ 'ਤੇ ਹੁਣ ਮੁੰਬਈ ਦੀ ਬਾਂਦਰਾ ਕੋਰਟ ਨੇ ਮੋਹਰ ਲਗਾ ਦਿੱਤੀ ਹੈ ਤਾਜ਼ਾ ਰਿਪੋਰਟਾਂ ਮੁਤਾਬਕ, ਬਾਂਦਰਾ ਕੋਰਟ ਨੇ ਹੰਸਿਕਾ ਅਤੇ ਸੋਹੇਲ ਦੇ ਤਲਾਕ ਨੂੰ ਫਾਈਨਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਜੋੜਾ ਵੱਖ ਰਹਿ ਰਿਹਾ ਸੀ। ਹਾਲਾਂਕਿ ਤਲਾਕ ਦੇ ਅਸਲ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ, ਪਰ ਸੋਸ਼ਲ ਮੀਡੀਆ 'ਤੇ ਹੰਸਿਕਾ ਵੱਲੋਂ ਵਿਆਹ ਦੀਆਂ ਤਸਵੀਰਾਂ ਹਟਾਉਣ ਅਤੇ ਸਰਨੇਮ ਬਦਲਣ ਤੋਂ ਬਾਅਦ ਹੀ ਅਟਕਲਾਂ ਤੇਜ਼ ਹੋ ਗਈਆਂ ਸਨ।
ਇਹ ਵੀ ਪੜ੍ਹੋ: ਵੱਡੀ ਖਬਰ; ਪੰਜਾਬੀ ਗਾਇਕ 'ਤੇ ਹਮਲਾ, ਚੱਲੀਆਂ ਗੋਲੀਆਂ

4 ਸਾਲਾਂ 'ਚ ਟੁੱਟਿਆ ਰਿਸ਼ਤਾ
ਹੰਸਿਕਾ ਮੋਤਵਾਨੀ ਨੇ 4 ਦਸੰਬਰ 2022 ਨੂੰ ਜੈਪੁਰ ਦੇ ਮੁੰਡੋਤਾ ਫੋਰਟ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਿਜ਼ਨੈੱਸਮੈਨ ਸੋਹੇਲ ਕਥੂਰੀਆ ਨਾਲ ਵਿਆਹ ਰਚਾਇਆ ਸੀ। ਇਹ ਸੋਹੇਲ ਦਾ ਦੂਜਾ ਵਿਆਹ ਸੀ; ਖਾਸ ਗੱਲ ਇਹ ਹੈ ਕਿ ਸੋਹੇਲ ਦੀ ਪਹਿਲੀ ਪਤਨੀ ਰਿੰਕੀ ਬਜਾਜ, ਹੰਸਿਕਾ ਦੀ ਚੰਗੀ ਸਹੇਲੀ ਸੀ। ਵਿਆਹ ਦੇ ਤਕਰੀਬਨ 3 ਸਾਲਾਂ ਬਾਅਦ ਹੀ ਦੋਵਾਂ ਵਿਚਾਲੇ ਦੂਰੀਆਂ ਵਧਣ ਲੱਗੀਆਂ ਅਤੇ ਹੁਣ 4 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਇਹ ਰਿਸ਼ਤਾ ਕਾਨੂੰਨੀ ਤੌਰ 'ਤੇ ਖਤਮ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
