ਫੋਟੋਗ੍ਰਾਫਰਾਂ ਅੱਗੇ ਰੀਆ ਚੱਕਰਵਰਤੀ ਨੇ ਜੋੜੇ ਹੱਥ, ਕਿਹਾ- ‘ਹੁਣ ਮੇਰੇ ਪਿੱਛੇ ਨਾ ਆਉਣਾ’

Thursday, Jan 21, 2021 - 03:47 PM (IST)

ਫੋਟੋਗ੍ਰਾਫਰਾਂ ਅੱਗੇ ਰੀਆ ਚੱਕਰਵਰਤੀ ਨੇ ਜੋੜੇ ਹੱਥ, ਕਿਹਾ- ‘ਹੁਣ ਮੇਰੇ ਪਿੱਛੇ ਨਾ ਆਉਣਾ’

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੀਆ ਚੱਕਰਵਰਤੀ ਬੀਤੇ ਸਾਲ ਕਾਫੀ ਸੁਰਖ਼ੀਆਂ ’ਚ ਰਹੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਨਾਲ ਜੁੜੇ ਡਰੱਗਸ ਮਾਮਲੇ ’ਚ ਰੀਆ ਚੱਕਰਵਰਤੀ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਹਾਲਾਂਕਿ ਰੀਆ ਚੱਕਰਵਰਤੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਹੁਣ ਹੌਲੀ-ਹੌਲੀ ਪਟੜੀ ’ਤੇ ਆਉਂਦੀਆਂ ਨਜ਼ਰ ਆ ਰਹੀਆਂ ਹਨ।

ਰੀਆ ਇਨ੍ਹੀਂ ਦਿਨੀਂ ਕਿਤੇ ਵੀ ਜਾਂਦੀ ਹੈ, ਫੋਟੋਗ੍ਰਾਫਰ ਉਸ ਦੇ ਆਲੇ-ਦੁਆਲੇ ਨਜ਼ਰ ਆਉਂਦੇ ਹਨ। ਅਜਿਹਾ ਹੀ ਹਾਲ ਹੀ ’ਚ ਉਸ ਦੀ ਇਕ ਵੀਡੀਓ ’ਚ ਵੀ ਨਜ਼ਰ ਆ ਰਿਹਾ ਹੈ, ਜਿਥੇ ਰੀਆ ਚੱਕਰਵਰਤੀ ਦੇ ਅੱਗੇ-ਪਿੱਛੇ ਫੋਟੋਗ੍ਰਾਫਰ ਖੜ੍ਹੇ ਦਿਖਾਈ ਦੇ ਰਹੇ ਹਨ, ਉਥੇ ਰੀਆ ਉਨ੍ਹਾਂ ਸਾਹਮਣੇ ਹੱਥ ਜੋੜਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Voompla (@voompla)

ਰੀਆ ਚੱਕਰਵਰਤੀ ਦੀ ਇਹ ਵੀਡੀਓ ਵੂੰਪਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਰੀਆ ਚੱਕਰਵਰਤੀ ਬਾਂਦਰਾ ’ਚ ਨਜ਼ਰ ਆਈ, ਜਿਸ ਨੂੰ ਲੈ ਕੇ ਫੋਟੋਗ੍ਰਾਫਰ ਵੀ ਉਸ ਦੇ ਆਲੇ-ਦੁਆਲੇ ਦਿਖਾਈ ਦਿੱਤੇ। ਉਥੇ ਰੀਆ ਚੱਕਰਵਰਤੀ ਨੇ ਉਨ੍ਹਾਂ ਸਾਹਮਣੇ ਹੱਥ ਜੋੜਦਿਆਂ ਕਿਹਾ ਕਿ ਹੁਣ ਮੈਂ ਜਾ ਰਹੀ ਹਾਂ, ਕਿਰਪਾ ਕਰਕੇ ਮੇਰੇ ਪਿੱਛੇ ਨਾ ਆਓ।

 
 
 
 
 
 
 
 
 
 
 
 
 
 
 
 

A post shared by Voompla (@voompla)

ਇਸ ਤੋਂ ਬਾਅਦ ਰੀਆ ਕਾਰ ’ਚ ਬੈਠ ਕੇ ਉਥੋਂ ਚਲੀ ਜਾਂਦੀ ਹੈ। ਵੀਡੀਓ ’ਚ ਰੀਆ ਬਲੈਕ ਟਰਾਊਜ਼ਰ ਤੇ ਗ੍ਰੇ ਟੀ-ਸ਼ਰਟ ’ਚ ਦਿਖਾਈ ਦੇ ਰਹੀ ਹੈ। ਵੀਡੀਓ ਤੋਂ ਇਲਾਵਾ ਅਦਾਕਾਰਾ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News