ਤੌਕਤੇ ਤੂਫਾਨ ਦੀ ਚਪੇਟ ''ਚ ਅਾਇਆ ਰਾਖੀ ਸਾਵੰਤ ਦਾ ਘਰ, ਡਿੱਗੀ ਬਾਲਕਨੀ ਦੀ ਛੱਤ

Thursday, May 20, 2021 - 12:24 PM (IST)

ਤੌਕਤੇ ਤੂਫਾਨ ਦੀ ਚਪੇਟ ''ਚ ਅਾਇਆ ਰਾਖੀ ਸਾਵੰਤ ਦਾ ਘਰ, ਡਿੱਗੀ ਬਾਲਕਨੀ ਦੀ ਛੱਤ

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੇ ਕਹਿਰ ਵਿਚਕਾਰ ਹੁਣ ਚੱਕਰਵਰਤੀ ਤੂਫਾਨ ਤੌਕਤੇ ਦਾ ਆਉਣਾ ਲੋਕਾਂ ਲਈ ਇਕ ਵੱਡੀ ਮੁਸੀਬਤ ਹੈ। ਤੌਕਤੇ ਤੂਫਾਨ ਨੇ ਦੇਸ਼ ਦੇ ਕਈ ਸ਼ਹਿਰਾਂ 'ਚ ਤਬਾਹੀ ਮਚਾਈ ਹੈ ਜਿਸ ਦੀਆਂ ਤਸਵੀਰਾਂ ਕਾਫ਼ੀ ਭਿਆਨਕ ਹਨ। ਸੋਸ਼ਲ ਮੀਡੀਆ 'ਤੇ ਤੌਕਤੇ ਦੀ ਤਬਾਹੀ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ।

PunjabKesari

ਆਮ ਤੋਂ ਲੈ ਕੇ ਖ਼ਾਸ ਹਰ ਕੋਈ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਦੁੱਖ ਤੇ ਚਿੰਤਾ ਪ੍ਰਗਟ ਕਰ ਰਿਹਾ ਹੈ। ਇਸ ਤੂਫਾਨ ਨੇ ਕਈ ਸਿਤਾਰਿਆਂ ਦੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸ ਤੂਫਾਨ ਦੀ ਚਪੇਟ 'ਚ ਬਾਲੀਵੁੱਡ ਦੀ ਡਰਾਮਾ ਕਵੀਨ ਤੇ 'ਬਿੱਗ ਬੌਸ 14' ਦੀ ਮੁਕਾਬਲੇਬਾਜ਼ ਰਾਖੀ ਸਾਵੰਤ ਦਾ ਘਰ ਵੀ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਉਨ੍ਹਾਂ ਦੀ ਬਾਲਕੋਨੀ ਦੀ ਛੱਤ ਡਿੱਗ ਗਈ, ਜਿਸ ਨੂੰ ਲੈ ਕੇ ਉਹ ਬੇਹੱਦ ਪਰੇਸ਼ਾਨ ਹੈ। ਇੱਥੇ ਦੇਖੋ ਰਾਖੀ ਦੀ ਵੀਡੀਓ


ਰਾਖੀ ਸਾਵੰਤ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੀ ਪੂਰੀ ਗੱਲਬਾਤ ਦੀ ਵੀਡੀਓ ਸ਼ੇਅਰ ਕੀਤੀ। ਅਦਾਕਾਰਾ ਦੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਖੀ ਰੈੱਡ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਉੱਥੇ ਉਹ ਮੀਡੀਆ ਨਾਲ ਗੱਲਬਾਤ 'ਚ ਤੌਕਤੇ ਤੂਫਾਨ ਨਾਲ ਹੋਏ ਆਪਣੇ ਘਰ ਦੇ ਨੁਕਸਾਨ ਦਾ ਦਰਦ ਬਿਆਨ ਕਰਦੀ ਦਿਖਾਈ ਦੇ ਰਹੀ ਹੈ। ਉਹ ਕਹਿੰਦੀ ਹੈ ਕਿ ਮੇਰੇ ਘਰ ਦੀ ਛੱਤ ਟੁੱਟ ਗਈ, ਟੈਰੇਸ ਨਹੀਂ। ਪੂਰੀ ਛੱਤ ਬਣਾਈ ਸੀ। ਬਾਲਕਣੀ ਦੀ। ਮੈਂ ਪਰੇਸ਼ਾਨ ਹਾਂ, ਬਹੁਤ ਦੁਖੀ ਹਾਂ। ਪੂਰਾ ਦਿਨ ਛੱਤ ਤੋਂ ਪਾਣੀ ਡਿੱਗਦਾ ਰਿਹਾ ਤੇ ਮੈਂ ਬਾਲਟੀ ਭਰ-ਭਰ ਕੇ ਘਰ ਤੋਂ ਪਾਣੀ ਕੱਢਦੀ ਰਹੀ। ਇਸ ਲਈ ਪੂਰਾ ਦਿਨ ਘਰ ਤੋਂ ਮੈਂ ਬਾਹਰ ਹੀ ਨਹੀਂ ਨਿਕਲੀ, ਬਹੁਤ ਦੁਖੀ ਹਾਂ।' ਰਾਖੀ ਸਾਵੰਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਤੇ ਫੈਨਜ਼ ਲਗਾਤਾਰ ਕੁਮੈਂਟ ਕਰ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ।


author

Aarti dhillon

Content Editor

Related News