ਰਜਨੀਕਾਂਤ ਦੀ ਫਿਲਮ ''ਕੁਲੀ'' 14 ਅਗਸਤ ਨੂੰ ਹੋਵੇਗੀ ਰਿਲੀਜ਼

Saturday, Apr 05, 2025 - 03:12 PM (IST)

ਰਜਨੀਕਾਂਤ ਦੀ ਫਿਲਮ ''ਕੁਲੀ'' 14 ਅਗਸਤ ਨੂੰ ਹੋਵੇਗੀ ਰਿਲੀਜ਼

ਮੁੰਬਈ (ਏਜੰਸੀ)- ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੀ ਆਉਣ ਵਾਲੀ ਫਿਲਮ 'ਕੁਲੀ' 14 ਅਗਸਤ ਨੂੰ ਰਿਲੀਜ਼ ਹੋਵੇਗੀ। ਰਜਨੀਕਾਂਤ ਇੱਕ ਵਾਰ ਫਿਰ ਬਾਕਸ ਆਫਿਸ 'ਤੇ ਹਲਚਲ ਮਚਾਉਣ ਲਈ ਤਿਆਰ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਕੁਲੀ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਲੋਕੇਸ਼ ਕਨਗਰਾਜ ਕਰ ਰਹੇ ਹਨ। ਇਹ ਫਿਲਮ 14 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

'ਕੁਲੀ' ਦੇ ਨਿਰਦੇਸ਼ਕ ਲੋਕੇਸ਼ ਕਨਗਰਾਜ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਬਲੈਕ ਐਂਡ ਵ੍ਹਾਈਟ ਪੋਸਟਰ ਜਾਰੀ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ, 'ਦੇਵਾ ਆ ਰਿਹਾ ਹੈ, ਕੁਲੀ 14 ਅਗਸਤ ਤੋਂ ਦੁਨੀਆ ਭਰ ਵਿੱਚ।' ਰਿਲੀਜ਼ ਹੋਏ ਪੋਸਟਰ ਵਿੱਚ ਰਜਨੀਕਾਂਤ ਸੀਟੀ ਵਜਾਉਂਦੇ ਹੋਏ ਦਿਖਾਈ ਦੇ ਰਹੇ ਹਨ। 'ਕੁਲੀ' ਵਿੱਚ ਰਜਨੀਕਾਂਤ ਨਾਲ ਆਮਿਰ ਖਾਨ ਵੀ ਨਜ਼ਰ ਆਉਣਗੇ। 'ਕੁਲੀ' 'ਚ ਨਾਗਾਰਜੁਨ ਅਕੀਨੇਨੀ, ਉਪੇਂਦਰ, ਸੂਬਿਨ ਸ਼ਾਹਿਰ, ਸਤਿਆਰਾਜ, ਸ਼ਰੂਤੀ ਹਸਨ, ਰੇਬਾ ਮੋਨਿਕਾ ਜੌਨ ਅਤੇ ਜੂਨੀਅਰ ਐਮਜੀਆਰ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਪੂਜਾ ਹੇਗੜੇ ਇੱਕ ਖਾਸ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ।


author

cherry

Content Editor

Related News