ਰਾਜ ਕੁੰਦਰਾ ਕੇਸ: ਸ਼ਰਲਿਨ ਚੋਪੜਾ ਨੇ ਰਾਖੀ ਨੂੰ ਬੇਵਕੂਫ ਦੱਸਦਿਆਂ ਆਖੀ ਇਹ ਗੱਲ
Sunday, Aug 08, 2021 - 02:09 PM (IST)
ਮੁੰਬਈ: ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਸ ਨੂੰ ਅਪਲੋਡ ਕਰਨ ਦੇ ਮਾਮਲੇ ’ਚ ਬਿਜਨੈੱਸਮੈਨ ਰਾਜ ਕੁੰਦਰਾ ’ਤੇ ਕਾਨੂੰਨ ਦਾ ਸ਼ਿਕੰਜਾ ਹੋਰ ਵੀ ਮਜ਼ਬੂਤ ਹੋ ਗਿਆ ਹੈ। ਇਸ ਮਾਮਲੇ ’ਚ ਸ਼ੁੱਕਰਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਅਦਾਕਾਰਾ ਸ਼ਰਲਿਨ ਚੋਪੜਾ ਤੋਂ ਲੰਬੀ ਪੁੱਛਗਿੱਛ ਕੀਤੀ। ਮੀਡੀਆ ਰਿਪੋਰਟ ਅਨੁਸਾਰ ਕ੍ਰਾਈਮ ਬ੍ਰਾਂਚ 8 ਘੰਟੇ ਤੱਕ ਉਨ੍ਹਾਂ ਦੇ ਬਿਆਨ ਨੂੰ ਰਿਕਾਰਡ ਕਰਦੀ ਰਹੀ ਸੀ। ਉਨ੍ਹਾਂ ਨੇ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਜੋ ਵੀ ਮੈਂ ਸ਼ੂਟ ਕਰ ਰਹੀ ਹਾਂ ਉਹ ਗਲੈਮਰ ਦੇ ਲਈ ਹੈ। ਇੰਨਾ ਹੀ ਨੀਂ ਸ਼ਰਲਿਨ ਨੇ ਪੁੱਛਗਿੱਛ ’ਚ ਇਹ ਵੀ ਦੱਸਿਆ ਕਿ ਸ਼ਿਲਪਾ ਨੂੰ ਵੀ ਉਨ੍ਹਾਂ ਦੇ ਵੀਡੀਓ ਕਾਫੀ ਪਸੰਦ ਸਨ।
ਉੱਧਰ ਪੁੱਛਗਿੱਛ ਤੋਂ ਬਾਅਦ ਸ਼ਰਲਿਨ ਨੇ ਮੀਡੀਆ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਖੀ ਸਾਵੰਤ ਦੀ ਬਿਆਨਬਾਜ਼ੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਦਰਅਸਲ ਆਪਣੀ ਬੇਬਾਕੀ ਲਈ ਮਸ਼ਹੂਰ ਰਾਖੀ ਸਾਵੰਤ ਨੇ ਇਸ ਮਾਮਲੇ ’ਚ ਕਿਹਾ ਸੀ ਕਿ ‘ਤੁਸੀਂ ਜਿਸ ਤਰ੍ਹਾਂ ਦਾ ਵੇਚੋਗੇ, ਉਸੇ ਤਰ੍ਹਾਂ ਦਾ ਆਫਰ ਮਿਲੇਗਾ’। ਰਾਖੀ ਦੀ ਇਹ ਗੱਲ ਸੁਣ ਕੇ ਸ਼ਰਲਿਨ ਚੋਪੜਾ ਨੂੰ ਮਿਰਚ ਲੱਗ ਗਈ ਅਤੇ ਉਸ ਨੇ ਭੜਕਦੇ ਹੋਏ ਕਿਹਾ ਕਿ ਰਾਖੀ ਨੂੰ ਇਸ ਮੁੱਦੇ ’ਤੇ ਕੁਮੈਂਟ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਇਕ ਰਿਪੋਰਟ ਮੁਤਾਬਕ ਸ਼ਰਲਿਨ ਨੇ ਕਿਹਾ ਕਿ, ‘ਰਾਖੀ ਤੁਸੀਂ ਇਕ ਚੰਗੀ ਡਾਂਸਰ, ਕਾਮੇਡੀਅਨ ਅਤੇ ਕਲਾਕਾਰ ਹੋ ਪਰ ਇਸ ਮੁੱਦੇ ’ਤੇ ਕੋਈ ਕੁਮੈਂਟ ਨਾ ਕਰੋ ਕਿਉਂਕਿ ਇਸ ਤੋਂ ਤੁਹਾਡਾ ਕੋਈ ਲੈਣਾ-ਦੇਣਾ ਨਹੀਂ ਹੈ, ਜੇਕਰ ਹੈ ਤਾਂ ਅੱਗੇ ਆ ਕੇ ਬੋਲੋ। ਜੇਕਰ ਨਹੀਂ ਹੈ ਤਾਂ ਬੇਬੱਸ ਲੜਕੀਆਂ ਨੂੰ ਲੈ ਕੇ ਇਹ ਨਾ ਕਹੋ ਕਿ ਉਹ ਪਬਲੀਸਿਟੀ ਪਾਉਣ ਲਈ ਝੂਠੀਆਂ ਗੱਲਾਂ ਕਰਦੀਆਂ ਹਨ। ਉਨ੍ਹਾਂ ਦੇ ਬਿਆਨਾਂ ਨੂੰ ਰੱਦ ਨਾ ਕਰੋ’।
ਸ਼ਰਲਿਨ ਨੇ ਰਾਖੀ ਦੀ ਨਕਲ ਉਤਾਰਦੇ ਹੋਏ ਕਿਹਾ ਕਿ, ‘ਪਤਾ ਨਹੀਂ ਕਿਥੋਂ ਆ ਕੇ ਕੈਮਰੇ ਦੇ ਸਾਹਮਣੇ ਬੋਲਣ ਲੱਗਦੀਆਂ ਹਨ, ‘ਰਾਜ ਕੁੰਦਰਾ ਨੇ ਮੈਨੂੰ ਕਿਉਂ ਨਹੀਂ ਬੁਲਾਇਆ। ਸ਼ੁੱਕਰ ਮਨਾਓ ਕਿ ਤੈਨੂੰ ਨਹੀਂ ਬੁਲਾਇਆ, ਵਰਨਾ ਇਸ ਸਕੈਂਡਲ ’ਚ ਫਸ ਜਾਂਦੀ ਬੇਵਕੂਫ ਲੜਕੀ’।
ਦੱਸ ਦੇਈਏ ਕਿ ਰਾਜ ਕੁੰਦਰਾ ਦੀ ਸਪੋਰਟ ਕਰਦੇ ਹੋਏ ਰਾਖੀ ਨੇ ਕਿਹਾ ਸੀ ਕਿ ‘ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ ਉਹ ਰਿਹਾਅ ਹੋ ਜਾਣਗੇ...ਤੁਹਾਡੀ ਸ਼ਾਪ ’ਚ ਪਿੱਜ਼ਾ ਮਿਲਦਾ ਹੈ ਤਾਂ ਤੁਸੀਂ ਪਿੱਜ਼ਾ ਖਰੀਦੋਗੇ, ਵੜਾ ਪਾਓ ਮਿਲਦਾ ਹੈ ਤਾਂ ਵੜਾ ਪਾਓ ਖਰੀਦੋਗੇ.. ਉਹ ਲੜਕੀਆਂ ਜੋ ਹੁਣ ਸਾੜੀ ਪਹਿਨ ਕੇ ਭਾਰਤੀ ਨਾਰੀ ਬਣ ਕੇ ਬੈਠੀਆਂ ਹਨ ਉਨ੍ਹਾਂ ਦਾ ਬੈਕਰਾਊਂਡ ਦੇਖੋ ਫਿਰ ਕਿਸੇ ਨੂੰ ਜੱਜ ਕਰੋ। ਕਿਉਂ ਰਾਜ ਕੁੰਦਰਾ ਜੀ ਨੇ ਕਦੇ ਮੈਨੂੰ ਆਫਰ ਨਹੀਂ ਕੀਤਾ? ਕਿਉਂ ਉਨ੍ਹਾਂ ਨੇ ਕਦੇ ਅਤੇ ਕਿਸੀ ਸੀਧੀ ਸਾਦੀ ਲੜਕੀ ਨੂੰ ਆਫਰ ਨਹੀਂ ਕੀਤਾ। ਜੋ ਤੁਸੀਂ ਸ਼ਾਪ ’ਚ ਭੇਜੋਗੀ ਤੁਹਾਨੂੰ ਉਸ ਤਰ੍ਹਾਂ ਦੇ ਆਫਰ ਆਉਣਗੇ।
ਰਾਜ ਕੰੁਦਰਾ ਨੂੰ ਕੋਈ ਜੱਜ ਨਾ ਕਰੋ, ਸਮਾਂ ਇਕੋ ਜਿਹਾ ਨਹੀਂ ਰਹਿੰਦਾ ਹੈ। ਦੂਜਿਆਂ ’ਤੇ ਹੱਸਣਾ ਨਹੀਂ ਚਾਹੀਦਾ ਉਨ੍ਹਾਂ ਦੇ ਦੁੱਖ ਦਾ ਦੁੱਖ ਮਨਾਉਣਾ ਚਾਹੀਦੈ। ਜ਼ਿੰਦਗੀ ’ਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ।