ਰਾਹੁਲ ਵੈਦ ਦੀ ਪ੍ਰੇਮਿਕਾ ਨੇ ਬਾਥਟੱਬ ’ਚ ਬੈਠ ਦਿੱਤੇ ਖ਼ੂਬਸੂਰਤ ਪੋਜ, ਤਸਵੀਰਾਂ ਹੋਈਆਂ ਵਾਇਰਲ

Monday, May 24, 2021 - 05:38 PM (IST)

ਰਾਹੁਲ ਵੈਦ ਦੀ ਪ੍ਰੇਮਿਕਾ ਨੇ ਬਾਥਟੱਬ ’ਚ ਬੈਠ ਦਿੱਤੇ ਖ਼ੂਬਸੂਰਤ ਪੋਜ, ਤਸਵੀਰਾਂ ਹੋਈਆਂ ਵਾਇਰਲ

ਮੁੰਬਈ: ‘ਪਿਆਰ ਕਾ ਦਰਦ ਹੈ ਮੀਠਾ-ਮੀਠਾ ਪਿਆਰਾ-ਪਿਆਰਾ’ ਫੇਮ ਅਦਾਕਾਰਾ ਦਿਸ਼ਾ ਪਰਮਾਰ ਹਮੇਸ਼ਾ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ’ਚ ਬਣੀ ਰਹਿੰਦੀ ਹੈ ਉਨ੍ਹਾਂ ਦਾ ਅਤੇ ਗਾਇਕ ਰਾਹੁਲ ਵੈਦਿਆ ਦਾ ਰਿਸ਼ਤਾ ਕਿਸੇ ਤੋਂ ਲੁੱਕਿਆ ਨਹੀਂ ਹੈ। ਰਾਹੁਲ ਨੇ ‘ਬਿਗ ਬੌਸ 14’ ਦੌਰਾਨ ਨੈਸ਼ਨਲ ਟੀ.ਵੀ. ’ਤੇ ਦਿਸ਼ਾ ਨੂੰ ਵਿਆਹ ਲਈ ਪ੍ਰੋਪਜ਼ ਕੀਤਾ ਸੀ। ਉੱਧਰ ਦਿਸ਼ਾ ਨੇ ਸ਼ੋਅ ’ਚ ਸ਼ਪੈਸ਼ਲ ਗੈਸਟ ਦੇ ਤੌਰ ’ਤੇ ਆ ਕੇ ਆਪਣੇ ਰਿਸ਼ਤੇ ’ਤੇ ਮੋਹਰ ਲਗਾਈ ਸੀ। 

PunjabKesari
ਇਸ ਤੋਂ ਬਾਅਦ ਹੀ ਜੋੜੇ ਦੇ ਵਿਆਹ ਦੀਆਂ ਖ਼ਬਰਾਂ ਬੀ-ਟਾਊਨ ਦੇ ਗਲਿਆਰਿਆਂ ’ਚ ਚਰਚਾ ਦਾ ਕਾਰਨ ਬਣੀਆਂ ਹੋਈਆਂ ਹਨ। ਇਕ ਪਾਸੇ ਜਿਥੇ ਰਾਹੁਲ ‘ਖਤਰੋਂ ਕੇ ਖਿਲਾੜੀ’ ਦੀ ਸ਼ੂਟਿੰਗ ’ਚ ਰੁੱਝੇ ਹਨ। ਉੱਧਰ ਦਿਸ਼ਾ ਮੁੰਬਈ ’ਚ ਆਪਣੇ ਦੋਸਤਾਂ ਦੇ ਨਾਲ ਜਮ ਕੇ ਮਸਤੀ ਕਰ ਰਹੀ ਹੈ।

PunjabKesari
ਹਾਲ ਹੀ ’ਚ ਦਿਸ਼ਾ ਨੇ ਬਾਥਟੱਬ ’ਚ ਲੈ ਕੇ ਖ਼ੂਬਸੂਰਤ ਫੋਟੋਸ਼ੂਟ ਕਰਵਾਇਆ ਹੈ। ਲੁੱਕ ਦੀ ਗੱਲ ਕਰੀਏ ਤਾਂ ਦਿਸ਼ਾ ਕਾਲੇ ਰੰਗ ਦੇ ਟਾਪ ਅਤੇ ਚਮਕਦਾਰ ਬਲੈਕ ਪਲਾਜ਼ੋ ’ਚ ਖ਼ੂਬਸੂਰਤ ਲੱਗ ਰਹੀ ਹੈ। ਦਿਸ਼ਾ ਕੈਮਰੇ ਦੇ ਸਾਹਮਣੇ ਕਾਤਿਲਾਨਾ ਅਦਾਵਾਂ ’ਚ ਪੋਜ ਦੇ ਰਹੀ ਹੈ। ਦਿਸ਼ਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਦਿਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। 

https://www.instagram.com/p/CPKf7Q5HpBG/?utm_source=ig_web_copy_link
ਕੰਮ ਦੀ ਗੱਲ ਕਰੀਏ ਤਾਂ ਦਿਸ਼ਾ ਟੀ.ਵੀ. ਇੰਡਸਟਰੀ ਤੋਂ ਦੂਰ ਹੈ। ਉਹ ‘ਪਿਆਰ ਕਾ ਦਰਦ ਹੈ ਮੀਠਾ-ਮੀਠਾ ਪਿਆਰਾ-ਪਿਆਰਾ’ ਅਤੇ ‘ਵੋ ਅਪਣਾ ਸਾ’ ਵਰਗੇ ਸੀਰੀਅਲਾਂ ’ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਦਿਸ਼ਾ ਹਾਲ ਹੀ ’ਚ ਰਾਹੁਲ ਦੇ ਨਾਲ ਮਿਊਜ਼ਿਕ ਵੀਡੀਓ ‘ਮਧਾਨੀਆ’ ’ਚ ਨਜ਼ਰ ਆਈ ਸੀ। ਇਸ ਗੀਤ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ। 


author

Aarti dhillon

Content Editor

Related News