ਫ਼ਿਲਮ ''ਪੁੱਤ ਜੱਟਾਂ ਦੇ 2'' ਸਿਨੇਮਾਘਰਾਂ ''ਚ ਧੂੰਮਾਂ ਪਾਉਣ ਨੂੰ ਤਿਆਰ, ਜਲਦ ਹੋਵੇਗਾ ਰਸਮੀ ਐਲਾਨ

Tuesday, Aug 06, 2024 - 02:02 PM (IST)

ਫ਼ਿਲਮ ''ਪੁੱਤ ਜੱਟਾਂ ਦੇ 2'' ਸਿਨੇਮਾਘਰਾਂ ''ਚ ਧੂੰਮਾਂ ਪਾਉਣ ਨੂੰ ਤਿਆਰ, ਜਲਦ ਹੋਵੇਗਾ ਰਸਮੀ ਐਲਾਨ

ਜਲੰਧਰ (ਬਿਊਰੋ) : ਸਾਲ 1983 'ਚ ਰਿਲੀਜ਼ ਹੋਈ ਅਤੇ ਬਲਾਕਬਸਟਰ ਰਹੀ ਪੰਜਾਬੀ ਫ਼ਿਲਮ 'ਪੁੱਤ ਜੱਟਾਂ ਦੇ' ਇੱਕ ਵਾਰ ਮੁੜ ਸੀਕਵਲ ਦੇ ਰੂਪ 'ਚ ਸਾਹਮਣੇ ਆਉਣ ਜਾ ਰਹੀ ਹੈ, ਜਿਸ ਦਾ ਰਸਮੀ ਐਲਾਨ ਜਲਦ ਕੀਤਾ ਜਾਵੇਗਾ। ਪੰਜਾਬੀ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਾਲੀ ਅਤੇ ਉਸ ਸਮੇਂ ਦੀਆਂ ਸ਼ਾਨਦਾਰ ਅਤੇ ਸੁਪਰ-ਡੁਪਰ ਹਿੱਟ ਫ਼ਿਲਮਾਂ 'ਚ ਸ਼ੁਮਾਰ ਰਹੀ ਉਕਤ ਫ਼ਿਲਮ ਦਾ ਨਿਰਦੇਸ਼ਨ ਮਹਰੂਮ ਜਗਜੀਤ ਚੂਹੜਚੱਕ ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਇਸ ਮਲਟੀ-ਸਟਾਰਰ ਅਤੇ ਬਿੱਗ ਸੈਟਅੱਪ ਫ਼ਿਲਮ 'ਚ ਧਰਮਿੰਦਰ, ਸ਼ਤਰੂਘਨ ਸਿਨਹਾ, ਬਲਦੇਵ ਖੋਸਾ, ਪ੍ਰਕਾਸ਼ ਗਿੱਲ, ਮੁਹੰਮਦ ਸਦੀਕ, ਸੁਰਿੰਦਰ ਸ਼ਿੰਦਾ, ਮਰਹੂਮ ਦਲਜੀਤ ਕੌਰ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਪਾਲੀਵੁੱਡ ਦੀ 'ਸ਼ੋਅਲੇ' ਵਜੋਂ ਅੱਜ ਵੀ ਸ਼ੁਮਾਰ ਕਰਵਾਉਂਦੀ ਇਸ ਫ਼ਿਲਮ ਦੇ ਸੀਕਵਲ ਦਾ ਨਿਰਮਾਣ ਬਲਦੇਵ ਖੋਸਾ ਕਰਨਗੇ, ਜਿਨ੍ਹਾਂ ਵੱਲੋਂ ਉਕਤ ਫ਼ਿਲਮ 'ਚ ਬਤੌਰ ਲੀਡ ਐਕਟਰ ਕੰਮ ਕੀਤਾ ਗਿਆ ਸੀ। ਮੁੰਬਈ ਦੇ ਉੱਘੇ ਸਿਆਸਤਦਾਨਾਂ 'ਚ ਅੱਜਕੱਲ੍ਹ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਬਲਦੇਵ ਖੋਸਾ ਵਿਧਾਇਕ ਦੇ ਰੂਪ 'ਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿਨ੍ਹਾਂ ਵੱਲੋਂ ਮੁੰਬਈ ਗਲਿਆਰਿਆਂ 'ਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - 'ਸਨ ਆਫ ਸਰਦਾਰ 2' ਦੀ ਸ਼ੂਟਿੰਗ ਸ਼ੁਰੂ, ਪੰਜਾਬੀ ਸੂਟ 'ਚ ਦਿਸੀ ਮ੍ਰਿਣਾਲ ਠਾਕੁਰ

ਪਾਲੀਵੁੱਡ ਦੇ ਬਿਹਤਰੀਨ ਐਕਟਰ ਵਜੋਂ ਭਰਵੀਂ ਸਲਾਹੁਤਾ ਅਤੇ ਚਰਚਾ ਹਾਸਿਲ ਕਰ ਚੁੱਕੇ ਬਲਦੇਵ ਖੋਸਾ ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਸੀਕਵਲ ਫ਼ਿਲਮ ਦੇ ਐਸੋਸੀਏਟ ਨਿਰਮਾਤਾ ਇਕਬਾਲ ਢਿੱਲੋਂ ਹੋਣਗੇ, ਜੋ ਦਿੱਗਜ ਫ਼ਿਲਮ ਨਿਰਮਾਣਕਾਰ ਦੇ ਤੌਰ ਜਾਣੇ ਜਾਂਦੇ ਹਨ ਅਤੇ ਬੇਸ਼ੁਮਾਰ ਚਰਚਿਤ ਅਤੇ ਵੱਡੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ, ਜਿਨ੍ਹਾਂ 'ਚ 'ਸ਼ਹੀਦ ਏ ਆਜ਼ਮ', 'ਸੁੱਖਾ', 'ਜੱਟ ਜਿਉਣਾ ਮੌੜ', 'ਸ਼ਹੀਦ ਊਧਮ ਸਿੰਘ', 'ਪਿੰਡ ਦੀ ਕੁੜੀ' ਆਦਿ ਸ਼ਾਮਲ ਰਹੀਆਂ ਹਨ, ਜੋ ਪੰਜਾਬੀ ਸਿਨੇਮਾ ਦੀਆਂ ਵੱਡੀਆਂ ਫ਼ਿਲਮਾਂ ਦੇ ਤੌਰ 'ਤੇ ਅੱਜ ਵੀ ਜਾਣੀਆਂ ਜਾਂਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ -  ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ

ਪੰਜਾਬੀ ਸਿਨੇਮਾ ਨੂੰ ਵਿਸ਼ਾਲਤਾ ਦੇਣ 'ਚ ਲਗਾਤਾਰ ਅਹਿਮ ਯੋਗਦਾਨ ਪਾ ਰਹੇ ਨਿਰਮਾਤਾ ਇਕਬਾਲ ਸਿੰਘ ਢਿੱਲੋਂ ਅਨੁਸਾਰ ਜਲਦ ਵਜ਼ੂਦ 'ਚ ਆਉਣ ਜਾ ਰਹੇ ਉਕਤ ਸੀਕਵਲ ਨੂੰ ਮਲਟੀ ਸਟਾਰ ਅਧੀਨ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 'ਕੇਡੀ ਆਰਟਸ' ਦੇ ਬੈਨਰ ਹੇਠ ਬਣਾਈ ਜਾਣ ਵਾਲੀ ਇਸ ਫਿਲਮ ਦੀ ਸਟਾਰ-ਕਾਸਟ ਅਤੇ ਹੋਰ ਪਹਿਲੂਆਂ ਨੂੰ ਜਲਦ ਹੀ ਰਿਵੀਲ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News