ਵਿਆਹ ਮਗਰੋਂ ਜੈਸਮੀਨ ਅਖ਼ਤਰ ਨੇ ਦਿੱਤੀ ਖ਼ੁਸ਼ਖਬਰੀ, ਜਾਣ ਫੈਨਜ਼ ਦੇ ਚਿਹਰੇ ''ਤੇ ਆਇਆ ਨੂਰ

Thursday, Jan 09, 2025 - 12:13 PM (IST)

ਵਿਆਹ ਮਗਰੋਂ ਜੈਸਮੀਨ ਅਖ਼ਤਰ ਨੇ ਦਿੱਤੀ ਖ਼ੁਸ਼ਖਬਰੀ, ਜਾਣ ਫੈਨਜ਼ ਦੇ ਚਿਹਰੇ ''ਤੇ ਆਇਆ ਨੂਰ

ਐਂਟਰਟੇਨਮੈਂਟ ਡੈਸਕ : 'ਫਲਾਈ ਕਰਕੇ' ਗੀਤ ਨਾਲ ਸੰਗੀਤਕ ਗਲਿਆਰਿਆਂ 'ਚ ਸਨਸਨੀ ਮਚਾਉਣ ਵਾਲੀ ਚਰਚਿਤ ਗਾਇਕਾ ਜੈਸਮੀਨ ਅਖ਼ਤਰ ਨੇ ਫੈਨਜ਼ ਨੂੰ ਖ਼ਾਸ ਤੋਹਫ਼ਾ ਦਿੱਤਾ। ਜੀ ਹਾਂ, ਇਹ ਤੋਹਫ਼ਾ ਕੋਈ ਹੋਰ ਨਹੀਂ ਸਿਰਫ਼ ਗੀਤ ਹੈ। ਦਰਅਸਲ, ਜੈਸਮੀਨ ਨੇ ਅਪਣਾ ਨਵਾਂ ਗੀਤ 'ਕੋਕਾ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਦੀ ਸੁਰੀਲੀ ਅਵਾਜ਼ 'ਚ ਸੱਜਿਆ ਇਹ ਗੀਤ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਗੰਭੀਰ ਬੀਮਾਰੀ ਦੇ ਹੋ ਸਕਦੇ ਨੇ ਸੰਕੇਤ, ਜੇਕਰ ਵਾਰ-ਵਾਰ ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਹੁੰਦੈ ਦਰਦ

'ਜੱਸ ਰਿਕਾਰਡਸ' ਅਤੇ 'ਜਸਵੀਰਪਾਲ ਸਿੰਘ' ਵੱਲੋਂ ਸੰਗੀਤਕ ਮਾਰਕੀਟ 'ਚ ਵੱਡੇ ਪੱਧਰ 'ਤੇ ਪੇਸ਼ ਕੀਤੇ ਜਾ ਰਹੇ ਉਕਤ ਦੋਗਾਣਾ ਟ੍ਰੈਕ ਨੂੰ ਜੈਸਮੀਨ ਅਖ਼ਤਰ ਅਤੇ ਅਮਰ ਸੈਂਬੀ ਨੇ ਗਾਇਆ ਹੈ, ਜਦਕਿ ਇਸ ਦਾ ਸੰਗੀਤ ਬਲੈਕ ਵਾਇਰਸ ਵਲੋਂ ਤਿਆਰ ਕੀਤਾ ਗਿਆ ਹੈ। ਪ੍ਰੇਮ-ਸਨੇਹ ਭਰੇ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਇਸ ਦੋਗਾਣਾ ਗੀਤ ਦੇ ਬੋਲ ਗੁਰਜੀਤ ਗਿੱਲ ਨੇ ਲਿਖੇ ਹਨ ਅਤੇ ਗੀਤ ਦਾ ਨਿਰਦੇਸ਼ਨ ਬਲੀ ਸਿੰਘ ਦੁਆਰਾ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸੂਬਾ ਸਰਕਾਰ Youtubers ਤੇ Reel ਬਣਾਉਣ ਵਾਲਿਆਂ ਨੂੰ ਦਵੇਗੀ ਲੱਖਾਂ ਰੁਪਏ, ਜਾਣੋ ਕੀ ਹੈ ਸਕੀਮ

ਪ੍ਰੋਜੈਕਟ ਹੈੱਡ ਵਿਪਨ ਜੋਸ਼ੀ ਦੀ ਸੁਚੱਜੀ ਰਹਿਨੁਮਾਈ ਹੇਠ ਵਜ਼ੂਦ 'ਚ ਲਿਆਂਦੇ ਗਏ ਇਸ ਦੋਗਾਣਾ ਗੀਤ ਨੂੰ ਉਕਤ ਦੋਨਾਂ ਹੀ ਫਨਕਾਰਾਂ ਵੱਲੋਂ ਕਾਫ਼ੀ ਪ੍ਰਭਾਵਪੂਰਨ ਅੰਦਾਜ਼ 'ਚ ਗਾਇਆ ਗਿਆ ਹੈ, ਜਿੰਨ੍ਹਾਂ ਦੁਆਰਾ ਇਕੱਠਿਆਂ ਕਲੋਬ੍ਰੇਟ ਕੀਤਾ ਗਿਆ ਇਹ ਪਹਿਲਾਂ ਹੈ। ਪੰਜਾਬੀ ਮਿਊਜ਼ਿਕ ਦੀ ਦੁਨੀਆ 'ਚ ਵੱਡਾ ਨਾਂ ਬਣ ਚੁੱਕੀ ਅਪਣੀ ਵੱਡੀ ਭੈਣ ਗੁਰਲੇਜ਼ ਅਖ਼ਤਰ ਵਾਂਗ ਉੱਚ ਬੁਲੰਦੀਆਂ ਦਾ ਰਾਹ ਤੇਜ਼ੀ ਨਾਲ ਤੈਅ ਕਰ ਰਹੀ ਗਾਇਕਾ ਜੈਸਮੀਨ ਅਖ਼ਤਰ ਦਾ ਇਸ ਨਵੇਂ ਵਰ੍ਹੇ ਦੌਰਾਨ ਸਾਹਮਣੇ ਆਉਣ ਜਾ ਰਿਹਾ ਇਹ ਪਹਿਲਾਂ ਗਾਣਾ ਹੈ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News