ਦਿਲਜੀਤ ਦੇ ਸ਼ੋਅ ਦੀ ਟਿਕਟ ਨਾ ਮਿਲਣ 'ਤੇ ਮਹਿਲਾ ਫੈਨ ਨੇ ਚੁੱਕਿਆ ਵੱਡਾ ਕਦਮ
Wednesday, Sep 18, 2024 - 02:31 PM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਜਾ ਰਹੀ ਹੈ। ਦਿਲਜੀਤ ਨੇ ਦੇਸ਼-ਵਿਦੇਸ਼ 'ਚ ਕਈ ਸ਼ੋਅ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਵੀ ਉਹ ਲਗਾਤਾਰ ਸ਼ੋਅ ਕਰਦੇ ਨਜ਼ਰ ਆਉਣਗੇ। ਦਿਲਜੀਤ ਫਿਲਹਾਲ ਆਉਣ ਵਾਲੇ ਦਿਨਾਂ 'ਚ ਭਾਰਤ ਦੇ 10 ਸ਼ਹਿਰਾਂ 'ਚ ਸ਼ੋਅ ਕਰ ਰਹੇ ਹਨ।
ਦਿਲਜੀਤ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਲਾਈਵ ਕੰਸਰਟ ਕਰਨਗੇ। ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਨਾਂ 'ਦਿਲ-ਲੁਮਿਨਾਟੀ ਟੂਰ' ਰੱਖਿਆ ਹੈ। ਉਨ੍ਹਾਂ ਦਾ ਕੰਸਰਟ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਣ ਜਾ ਰਿਹਾ ਹੈ। ਇਸ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਹਾਲਾਂਕਿ ਟਿਕਟ ਦੀਆਂ ਕੀਮਤਾਂ 'ਚ ਕਥਿਤ ਹੇਰਾਫੇਰੀ ਕਾਰਨ ਦਿਲਜੀਤ ਦਾ ਸ਼ੋਅ ਵੀ ਨਿਸ਼ਾਨੇ ਤੇ ਹੈ। ਹੁਣ, ਟਿਕਟ ਦੀਆਂ ਕੀਮਤਾਂ 'ਚ ਧੋਖਾਧੜੀ ਨੂੰ ਲੈ ਕੇ ਅਤੇ ਦਿਲਜੀਤ ਦੇ ਸ਼ੋਅ ਦੀ ਟਿਕਟ ਦੀ ਖਰੀਦ ਦੇ ਸਬੰਧ 'ਚ ਇੱਕ ਪ੍ਰਸ਼ੰਸਕ ਨੇ ਗਾਇਕ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ
ਮਹਿਲਾ ਫੈਨ ਨੇ ਦਿਲਜੀਤ ਨੂੰ ਭੇਜਿਆ ਕਾਨੂੰਨੀ ਨੋਟਿਸ
ਪਿੰਕਵਿਲਾ ਦੀ ਇੱਕ ਰਿਪੋਰਟ ਅਨੁਸਾਰ, ਦਿਲਜੀਤ ਦੋਸਾਂਝ ਨੂੰ ਉਹਨਾਂ ਦੀ ਇੱਕ ਮਹਿਲਾ ਪ੍ਰਸ਼ੰਸਕ ਦੁਆਰਾ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਨੋਟਿਸ 'ਚ ਮਹਿਲਾ ਪ੍ਰਸ਼ੰਸਕ ਨੇ ਸ਼ੋਅ ਦੇ ਪ੍ਰਬੰਧਕਾਂ 'ਤੇ ਟਿਕਟ ਦੀਆਂ ਕੀਮਤਾਂ 'ਚ ਹੇਰਾਫੇਰੀ ਕਰਨ ਅਤੇ ਗਾਹਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਲਾਅ ਦੀ ਵਿਦਿਆਰਥਣ ਹੈ ਦਿਲਜੀਤ ਦੀ ਮਹਿਲਾ ਫੈਨ
ਫ੍ਰੀ ਪ੍ਰੈੱਸ ਜਰਨਲ ਦੀ ਰਿਪੋਰਟ ਮੁਤਾਬਕ ਦਿਲਜੀਤ ਦੀ ਮਹਿਲਾ ਫੈਨ ਲਾਅ ਦੀ ਵਿਦਿਆਰਥਣ ਹੈ। ਉਸ ਦਾ ਨਾਮ ਰਿਧੀਮਾ ਕਪੂਰ ਹੈ। ਰਿਧਮਾ ਦਿੱਲੀ 'ਚ ਰਹਿੰਦੀ ਹੈ ਅਤੇ ਆਪਣੇ ਪਸੰਦੀਦਾ ਸਟਾਰ ਦਾ ਲਾਈਵ ਕੰਸਰਟ ਦੇਖਣ ਲਈ ਬਹੁਤ ਉਤਸ਼ਾਹਿਤ ਸੀ। ਹਾਲਾਂਕਿ ਉਸ ਨੂੰ ਟਿਕਟ ਨਹੀਂ ਮਿਲ ਸਕੀ। ਨਿਰਾਸ਼ ਹੋ ਕੇ ਉਸ ਨੇ ਵੱਡਾ ਕਦਮ ਚੁੱਕਦਿਆਂ ਦਿਲਜੀਤ ਨੂੰ ਨੋਟਿਸ ਭੇਜਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਰੈਪਰ ਗ੍ਰਿਫ਼ਤਾਰ, ਸੈਕਸ ਤਸਕਰੀ ਸਣੇ ਲੱਗੇ ਗੰਭੀਰ ਦੋਸ਼
ਪੈਸੇ ਕੱਟ ਕੇ ਵੀ ਪਾਸ ਨਹੀਂ ਮਿਲਿਆ
ਮਹਿਲਾ ਪ੍ਰਸ਼ੰਸਕ ਨੇ ਇਹ ਵੀ ਦੱਸਿਆ ਕਿ ਅਰਲੀ-ਬਰਡ ਪਾਸ ਦਾ ਲਾਭ ਲੈਣ ਲਈ, ਉਸ ਨੇ ਐੱਚ. ਡੀ. ਐੱਫ. ਸੀ. ਕ੍ਰੈਡਿਟ ਕਾਰਡ ਲਿਆ ਸੀ ਅਤੇ ਇਸ ਰਾਹੀਂ ਭੁਗਤਾਨ ਕੀਤਾ ਸੀ। ਪਰ ਖਾਤੇ 'ਚੋਂ ਪੈਸੇ ਕੱਟਣ ਦੇ ਬਾਵਜੂਦ ਉਸ ਨੂੰ ਪਾਸ ਨਹੀਂ ਮਿਲਿਆ। ਬਾਅਦ ਵਿੱਚ ਉਸਦੀ ਅਦਾਇਗੀ ਉਸਨੂੰ ਵਾਪਸ ਕਰ ਦਿੱਤੀ ਗਈ।
ਦਿੱਲੀ ਪੁਲਸ ਨੇ ਲੋਕਾਂ ਨੂੰ ਕੀਤਾ ਸੁਚੇਤ
ਦਿਲਜੀਤ ਦੇ ਕੰਸਰਟ ਲਈ ਦਿੱਲੀ ਪੁਲਸ ਨੇ ਲੋਕਾਂ ਨੂੰ ਧੋਖਾਧੜੀ ਤੋਂ ਬਚਣ ਦੀ ਚੇਤਾਵਨੀ ਵੀ ਦਿੱਤੀ ਹੈ। ਦਿੱਲੀ ਪੁਲਸ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਚ ਲਿਖਿਆ ਹੈ, 'ਗਾਣਾ ਸੁਣਨ ਦੇ ਚੱਕਰ 'ਚ ਗਲਤ ਲਿੰਕ 'ਤੇ ਪੈਸੇ ਪੂਸੇ ਦੇ ਕੇ ਆਪਣਾ ਬੈਂਡ ਨਾ ਬਜਵਾ ਲੈਣਾ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।