ਅਦਾਕਾਰਾ ਸਤਿੰਦਰ ਸੱਤੀ ਨੇ ਇਸ ਵੀਡੀਓ ਰਾਹੀਂ ਫ਼ੈਨਜ਼ ਨੂੰ ਕੀਤਾ ਪ੍ਰੇਰਿਤ, ਕਿਹਾ- ਵੱਡੇ ਸੁਫ਼ਨੇ ਵੇਖੋ ਤੇ ਜੀਤੋੜ ਕਰੋ ਮਿਹਨਤ

Thursday, Oct 13, 2022 - 08:42 AM (IST)

ਅਦਾਕਾਰਾ ਸਤਿੰਦਰ ਸੱਤੀ ਨੇ ਇਸ ਵੀਡੀਓ ਰਾਹੀਂ ਫ਼ੈਨਜ਼ ਨੂੰ ਕੀਤਾ ਪ੍ਰੇਰਿਤ, ਕਿਹਾ- ਵੱਡੇ ਸੁਫ਼ਨੇ ਵੇਖੋ ਤੇ ਜੀਤੋੜ ਕਰੋ ਮਿਹਨਤ

ਜਲੰਧਰ (ਬਿਊਰੋ) : ਬਹੁਤੇ ਪੰਜਾਬੀ ਕਲਾਕਾਰ ਫੇਮ ਮਿਲਦੇ ਹੀ ਪੰਜਾਬ ਛੱਡ ਕੇ ਵਿਦੇਸ਼ਾਂ 'ਚ ਜਾ ਵੱਸਦੇ ਹਨ ਪਰ ਉਹ ਪੰਜਾਬ ਦੀ ਧਰਤੀ ਤੋਂ ਦੂਰ ਹੋ ਕੇ ਵੀ ਦੂਰ ਨਹੀਂ ਹੁੰਦੇ। ਉਹ ਹਮੇਸ਼ਾ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ ਅਤੇ ਸਮੇਂ-ਸਮੇਂ ਉਨ੍ਹਾਂ ਨੂੰ ਆਪਣੀਆਂ ਮੋਟੀਵੇਸ਼ਨਲ ਵੀਡੀਓਜ਼ ਨਾਲ ਉਤਸ਼ਾਹਿਤ ਕਰਦੇ ਰਹਿੰਦੇ ਹਨ। 

 
 
 
 
 
 
 
 
 
 
 
 
 
 
 
 

A post shared by Satinder Satti (@satindersatti)

ਪੰਜਾਬੀ ਅਦਾਕਾਰਾ ਤੇ ਮੋਟੀਵੇਸ਼ਨਲ ਸਪੀਕਰ ਸਤਿੰਦਰ ਸੱਤੀ ਭਾਵੇਂ ਪੰਜਾਬ ਤੋਂ ਬਾਹਰ ਰਹਿੰਦੀ ਹੈ ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫ਼ੈਨਜ਼ ਨਾਲ ਜੁੜੀ ਹੋਈ ਹੈ। ਉੇਹ ਰੋਜ਼ਾਨਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਹੀ ਸਿਲਸਿਲਾ ਜਾਰੀ ਰੱਖਦਿਆਂ ਸਤਿੰਦਰ ਸੱਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪ੍ਰੇਰਨਾਦਾਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਫ਼ੈਨਜ਼ ਨੂੰ ਜ਼ਿੰਦਗੀ 'ਚ ਕੁੱਝ ਕਰਨ ਲਈ ਉਤਸ਼ਾਹਿਤ ਕਰਦੀ ਨਜ਼ਰ ਆ ਰਹੀ ਹੈ। ਸਤਿੰਦਰ ਸੱਤੀ ਨੇ ਵੀਡੀਓ 'ਚ ਕਿਹਾ ਕਿ ਜ਼ਰੂਰੀ ਨਹੀਂ ਕਿ ਜੇਕਰ ਤੁਹਾਡੇ ਪਿਤਾ ਡਾਕਟਰ ਹਨ ਤਾਂ ਤੁਹਾਡੀ ਮਜ਼ਬੂਰੀ ਹੈ ਕਿ ਤੁਸੀਂ ਡਾਕਟਰ ਹੀ ਬਣਨਾ ਹੈ। ਤੁਹਾਡੇ ਜੋ ਵੀ ਸੁਫ਼ਨੇ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਤੁਸੀਂ ਪੂਰੀ ਜੀ ਜਾਨ ਲਗਾ ਦਿਓ। 

 
 
 
 
 
 
 
 
 
 
 
 
 
 
 
 

A post shared by Satinder Satti (@satindersatti)

ਦੱਸ ਦਈਏ ਕਿ ਹਾਲ ਹੀ `ਚ ਸਤਿੰਦਰ ਸੱਤੀ ਨੇ ਪੰਜਾਬੀ ਗਾਇਕ ਕਰਨ ਔਜਲਾ ਨਾਲ ਉਨ੍ਹਾਂ ਦੇ ਕੈਨੇਡਾ 'ਚ ਹੋਏ ਮਿਊਜ਼ਿਕ ਸ਼ੋਅਜ਼ 'ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਆਪਣੀ ਸ਼ਾਇਰੀ ਤੇ ਖ਼ੂਬਸੂਰਤ ਕਵਿਤਾਵਾਂ ਨਾਲ ਸਮਾਂ ਬੰਨ੍ਹ ਦਿੱਤਾ ਸੀ। ਇਸ ਦੇ ਨਾਲ-ਨਾਲ ਸਤਿੰਦਰ ਸੱਤੀ ਆਪਣੇ ਫ਼ੈਨਜ਼ ਨੂੰ ਪ੍ਰੇਰਨਾਦਾਇਕ ਵੀਡੀਓ ਬਣਾ ਕੇ ਉਨ੍ਹਾਂ ਦਾ ਉਤਸ਼ਾਹ ਵੀ ਵਧਾਉਂਦੀ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾਂਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News