ਪਰਿਣੀਤੀ, ਮਨਾਰਾ ਤੋਂ ਬਾਅਦ ਤੀਜੀ ਭੈਣ ਨੇ ਕੀਤੀ ਪ੍ਰਿਯੰਕਾ ਦੀ ਤਰੀਫ

04/22/2016 3:23:01 PM

ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਕ ਅਜਿਹਾ ਨਾਂ ਹੈ, ਜਿਸ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ''ਚ ਵੀ ਆਪਣੇ ਸਫਲਤਾ ਦੇ ਝੰਡੇ ਗੱਡੇ ਹਨ। ਪ੍ਰਿਯੰਕਾ ਆਪਣੀਆਂ ਭੈਣਾਂ ਪਰਿਣੀਤੀ ਅਤੇ ਮਨਾਰਾ ਤੋਂ ਬਾਅਦ ਪ੍ਰਿਯੰਕਾ ਦੀ ਇਕ ਹੋਰ ਭੈਣ ਮੀਰਾ ਚੋਪੜਾ ਨੂੰ ਵੀ ਭਾਵਨਾਤਮਕ ਸਹਿਯੋਗ ਦੇ ਰਹੀ ਹੈ। ਮੀਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਮ ਜਗਤ ''ਚ ਪ੍ਰਿਯੰਕਾ ਵਲੋਂ ਕਾਫੀ ਸਮਰਥਨ ਮਿਲ ਰਿਹਾ ਹੈ। ਪ੍ਰਿਯੰਕਾ ਨੇ ਕਿਹਾ, ''''ਜੋ ਕੁਝ ਵੀ ਹੋਵੇਂ ਮੈਂ ਹਮੇਸ਼ਾ ਤੇਰੇ ਨਾਲ ਰਹਾਂਗੀ।'''' ਮੀਰਾ ਦਾ ਕਹਿਣਾ ਹੈ ਕਿ ਫਿਲਮ ਜਗਤ ਦੇ ਉਭਰਦੇ ਕਲਾਕਾਰਾਂ ਨੂੰ ਲੈ ਕੇ ਬਹੁਤ ਡਰਿਆ ਰਹਿੰਦਾ ਹੈ ਪਰ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੋਵੇ, ਜੋ ਤੁਹਾਡਾ ਖਿਆਲ ਰੱਖੇ ਤਾਂ ਉਹ ਤੁਹਾਡੇ ਲਈ ਬਹੁਤ ਵੱਡੇ ਸਹਾਰਾ ਬਣ ਜਾਂਦਾ ਹੈ।
ਮੀਰਾ ਨੇ ਹੋਰ ਕਿਹਾ, ''''ਮੈਂ ਕਾਫੀ ਆਜ਼ਾਦੀ ਲਈ ਹੋਈ ਹੈ, ਜੋ ਇਕ ਉਭਰਦੀ ਕਲਾਕਾਰ ਨਹੀਂ ਲੈ ਸਕਦੀ, ਕਿਉਂਕਿ ਮੈਨੂੰ ਪਤਾ ਹੈ ਕਿ ਆਖਿਰਕਾਰ ਮੇਰਾ ਧਿਆਨ ਰੱਖਣ ਲਈ ਕੋਈ ਹੈ।''''
ਜ਼ਿਕਰਯੋਗ ਹੈ ਕਿ ਮੀਰਾ ਨੇ ''ਗੈਂਗ ਆਫ ਘੋਸਟ'' ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ ਅਤੇ ਹੁਣ ਉਹ ਆਉਣ ਵਾਲੀ ਹਾਰਰ (ਭਿਆਨਕ) ਫਿਲਮ ''1920 ਲੰਦਨ'' ''ਚ ਵੀ ਨਜ਼ਰ ਆਵੇਗੀ। ਇਸ ਫਿਲਮ ''ਚ ਉਨ੍ਹਾਂ ਤੋਂ ਇਲਾਵਾ ਅਦਾਕਾਰ ਸ਼ਰਮਨ ਜੋਸ਼ੀ ਵੀ ਮੁਖ ਭੂਮਿਕਾ ਨਿਭਾਅ ਰਹੇ ਹਨ।


Related News