ਭਾਰਤ ਆਉਣ ''ਤੇ ਜਾਣੋ ਪ੍ਰਿਯੰਕਾ ਚੋਪੜਾ ਕਿਵੇਂ ਕਮਾਵੇਗੀ 40 ਦਿਨਾਂ ''ਚ 100 ਕਰੋੜ!

05/26/2016 8:37:41 AM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਹਾਲੀਵੁੱਡ ਫਿਲਮ ''ਬੇਵਾਚ'' ਦੀ ਸ਼ੂਟਿੰਗ ਖਤਮ ਹੋ ਗਈ ਹੈ। ਹੁਣ ਉਹ ਛੇਤੀ ਹੀ ਭਾਰਤ ਆਉਣ ਵਾਲੀ ਹੈ। ਭਾਰਤ ਆਉਣ ਤੋਂ ਬਾਅਦ ਪ੍ਰਿਯੰਕਾ ਕੁਝ ਵਿਗਿਆਪਨਾਂ ਦੀ ਸ਼ੁਟਿੰਗ ਕਰੇਗੀ। ਮੀਡੀਆ ਰਿਪੋਰਟਸ ਅਨੁਸਾਰ ਪ੍ਰਿਯੰਕਾ ਭਾਰਤ ''ਚ 24 ਵਿਗਿਆਪਨਾਂ ਤੋਂ 100 ਕਰੋੜ ਰੁਪਏ ਦੀ ਕਮਾਈ ਕਰੇਗੀ।
ਇਕ ਰਿਪੋਰਟ ਅਨੁਸਾਰ ਪ੍ਰਿਯੰਕਾ ਚੋਪੜਾ ਨੇ 24 ਵਿਗਿਆਪਨਾਂ ਨਾਲ ਐਗਰੀਮੈਂਟ (ਇਕਰਾਰਨਾਮਾ) ਕੀਤਾ ਹੈ, ਜੋ ਕਿ ਅਗਲੇ ਡੇਢ ਮਹੀਨੇ ''ਚ ਸ਼ੂਟ ਹੋਣ ਵਾਲਾ ਹੈ। 
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਬਾਰੇ ਇਹ ਖਬਰ ਵੀ ਆ ਰਹੀ ਹੈ ਕਿ ਉਹ ਸੰਜੇ ਲੀਲਾ ਭੰਸਾਲੀ ਫਿਲਮ ''ਪਦਮਾਵਤੀ'' ''ਚ ਮੁਖ ਭੂਮਿਕਾ ਨਿਭਾਵੇਗੀ। ਇਹ ਤਾਂ ਹੁਣ ਪ੍ਰਿਯੰਕਾ ਹੀ ਦੱਸ ਸਕਦੀ ਹੈ ਕਿ ਇਨ੍ਹਾਂ ਖਬਰਾਂ ''ਚ ਕਿੰਨੀ ਸੱਚਾਈ ਹੈ। ਪ੍ਰਿਯੰਕਾ ਨੇ ਪਿਛਲੇ ਸਾਲ ਅਮਰੀਕੀ ਸ਼ੋਅ ''ਕਵਾਂਟਿਕੋ'' ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਆਪਣੀ ਆਉਣ ਵਾਲੀ ਫਿਲਮ ''ਬੇਵਾਚ'' ''ਚ ਵੀ ਉਹ ਨਾ-ਪੱਖੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।


Related News