ਫਤਿਹਗੜ੍ਹ ਸਾਹਿਬ ''ਚ ਪੁੱਜੇ ਪ੍ਰਿਯੰਕਾ ਗਾਂਧੀ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਵੱਡੀਆਂ ਗਾਰੰਟੀਆਂ

05/26/2024 7:17:06 PM

ਜਲੰਧਰ/ਫਤਿਹਗੜ੍ਹ ਸਾਹਿਬ (ਵੈੱਬ ਡੈਸਕ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ 'ਤੇ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪੰਜਾਬ ਦੌਰੇ 'ਤੇ ਪਹੁੰਚੇ। ਪ੍ਰਿਯੰਕਾ ਗਾਂਧੀ ਵੱਲੋਂ ਫਤਿਹਗੜ੍ਹ ਸਾਹਿਬ ਦੇ ਰਾਹੌਣ ਮੰਡੀ ਵਿਚ ਨਿਆ ਸੰਕਲਪ ਰੈਲੀ ਦੌਰਾਨ ਕਾਂਗਰਸੀ ਉਮੀਦਵਾਰ ਅਮਰ ਸਿੰਘ ਲਈ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਪ੍ਰਿਯੰਕਾ ਗਾਂਧੀ ਵੱਲੋਂ ਇਕ ਪਾਸੇ ਜਿੱਥੇ ਪੰਜਾਬ ਵਾਸੀਆਂ ਨੂੰ ਵੱਡੀਆਂ ਗਾਰੰਟੀਆਂ ਵੀ ਦਿੱਤੀਆਂ ਗਈਆਂ, ਉਥੇ ਹੀ ਭਾਜਪਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਵੀ ਸਾਧੇ ਗਏ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਮਾਡਿਊਲ ਦਾ ਪਰਦਾਫ਼ਾਸ਼, 7 ਮੁਲਜ਼ਮ ਗ੍ਰਿਫ਼ਤਾਰ, ਪਾਕਿ ਨਾਲ ਜੁੜੇ ਤਾਰ

ਆਪਣੇ ਸੰਬੋਧਨ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅੱਜ ਮੈਂ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ 'ਤੇ ਖੜ੍ਹੀ ਹਾਂ। ਇਹ ਸ਼ਹੀਦਾਂ ਦੀ ਧਰਤੀ ਹੈ। ਮੈਂ ਸ਼ਹੀਦ ਦੀ ਬੇਟੀ, ਸ਼ਹੀਦ ਦੀ ਪੋਤਰੀ ਹਾਂ। ਇਥੇ ਖੜ੍ਹੇ ਹੋ ਕੇ ਸੰਬੋਧਨ ਕਰਦੇ ਹੋਏ ਮੈਨੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਦਾ ਮੌਕਾ ਹੈ ਪਰ ਮੈਂ ਚੋਣਾਂ ਤੋਂ ਹਟ ਕੇ ਅਤੇ ਚੋਣਾਂ ਤੋਂ ਬਾਅਦ ਦੀ ਦੀਆਂ ਗੱਲਾਂ ਕਰਦੀ ਹਾਂ,  ਜੋ ਡੂੰਘਾਈ ਨਾਲ ਸਮਝੋ। ਇਹ ਕਿਸਾਨਾਂ ਦੀ ਧਰਤੀ ਹੈ। ਕਿਸਾਨਾਂ ਨੇ ਸਾਡੇ ਦੇਸ਼ ਨੂੰ ਬਣਾਇਆ। ਉਨ੍ਹਾਂ ਵੱਲੋਂ ਲੋਕਾਂ ਨੂੰ ਅਮਰ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ। ਆਜ਼ਾਦੀ ਤੋਂ ਪਹਿਲਾਂ ਇਕ ਪਰੰਪਰਾ ਰਹੀ ਹੈ, ਕਿਸਾਨਾਂ ਦੇ ਆਦਰ-ਸਨਸਾਨ ਕਰਨ ਦੀ ਪਰਪੰਰਾ ਰਹੀ ਹੈ। ਸਾਡਾ ਦੇਸ਼ ਕਿਸਾਨਾਂ ਦਾ ਦੋਸ਼ ਹੈ, ਸਰਹੱਦ 'ਤੇ ਰੱਖਿਆ ਕਰਨ ਵਾਲੇ ਕਿਸਾਨਾਂ ਦੇ ਬੇਟੇ ਹਨ। ਇਹ ਗੱਲ ਅਸੀਂ ਸਮਝਦੇ ਸੀ ਇਸ ਲਈ ਸਾਡੀ ਵਿਚਾਰਧਾਰਾ ਵਿਚ ਕਿਸਾਨਾਂ ਲਈ ਹਮੇਸ਼ਾ ਸਨਮਾਨ ਰਿਹਾ। 

ਇਹ ਵੀ ਪੜ੍ਹੋ- ਪੰਜਾਬ ’ਚ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਰਾਹੁਲ ਗਾਂਧੀ ਮੁਆਫ਼ੀ ਕਿਉਂ ਨਹੀਂ ਮੰਗ ਰਹੇ : ਤਰੁਣ ਚੁੱਘ

ਇਸ ਦੌਰਾਨ ਉਨ੍ਹਾਂ ਔਰਤਾਂ ਨੂੰ ਵੱਡੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਹਰ ਗ਼ਰੀਬ ਪਰਿਵਾਰ ਦੀ ਸਭ ਤੋਂ ਵੱਡੀ ਮਹਿਲਾ ਦੇ ਖਾਤੇ ਵਿਚ ਸਲਾਨਾ ਇਕ ਲੱਖ ਰੁਪਏ ਹਰ ਮਹੀਨੇ ਵਿਚ 8 ਹਜ਼ਾਰ 500 ਰੁਪਏ ਖਾਤੇ ਵਿਚ ਪਾਏ ਜਾਣਗੇ। 50 ਫ਼ੀਸਦੀ ਹਰ ਸਰਕਾਰੀ ਰੁਜ਼ਗਾਰ ਔਰਤਾਂ ਨੂੰ ਦਿੱਤਾ ਜਾਵੇਗਾ। ਕਿਸਾਨਾਂ ਨੂੰ ਗਾਰੰਟੀ ਦਿੰਦੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਐੱਮ. ਐੱਸ. ਪੀ. ਦਾ ਕਾਨੂੰਨ ਲਿਆਂਦਾ ਜਾਵੇਗਾ। ਖੇਤਾਂ ਵਿਚ ਹੋਣ ਵਾਲੇ ਨੁਕਸਾਨ ਦਾ ਇਕ ਮਹੀਨੇ ਦੇ ਅੰਦਰ ਭੁਗਤਾਣ ਕੀਤਾ ਜਾਵੇਗਾ।

ਮਜ਼ਦੂਰਾਂ ਲਈ ਗਾਰੰਟੀ ਦਿੰਦੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਜ਼ਦੂਰਾਂ ਨੂੰ 400 ਰੁਪਏ ਤੋਂ ਘੱਟ ਦਿਹਾੜੀ ਨਹੀਂ ਦਿੱਤੀ ਜਾਵੇਗੀ, ਉਸ ਦੇ ਲਈ ਕਾਨੂੰਨ ਲੈ ਕੇ ਆਵਾਂਗੇ। ਇਸ ਦੇ ਨਾਲ ਹੀ ਪੇਂਡੂ ਮਨਰੇਗਾ ਨੂੰ ਮਨਜ਼ਬੂਤ ਬਣਾਇਆ ਜਾਵੇਗਾ। ਸ਼ਹਿਰਾਂ ਵਿਚ ਵੀ 100 ਦਿਨ ਦਾ ਰੁਜ਼ਗਾਰ ਮਨਰੇਗਾ ਲਈ ਲਿਆਂਦਾ ਜਾਵੇਗਾ। ਖੇਤੀ ਦੇ ਸਾਰੇ ਸਾਮਾਨਾਂ ਤੋਂ ਜੀ. ਐੱਸ. ਟੀ. ਹਟਾਉਣ ਦਾ ਐਲਾਨ ਕੀਤਾ। ਹਰ ਪਰਿਵਾਰ ਲਈ 25 ਲੱਖ ਦਾ ਸਿਹਤ ਬੀਮਾ ਲਾਗੂ ਕੀਤਾ ਜਾਵੇਗਾ, ਜਿਸ ਨਾਲ ਮੁਫ਼ਤ ਇਲਾਜ ਕਰਵਾ ਸਕਣਗੇ। ਨੌਜਵਾਨਾਂ ਲਈ ਪਹਿਲੀ ਨੌਕਰੀ ਅਪ੍ਰੈਂਟਿਸਸ਼ਿਪ ਦੇ ਤੌਰ 'ਤੇ ਦਿੱਤੀ ਜਾਵੇਗੀ, ਤਾਂਕਿ ਆਪਣਾ ਹੁਨਰ ਬਣਾ ਸਕਣ, ਜਿਸ ਦੇ ਲਈ ਇਕ ਲੱਖ ਰੁਪਏ ਸਲਾਨਾ ਵੀ ਦਿੱਤੇ ਜਾਣਗੇ।

ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News