ਆਉਣ ਵਾਲੇ 5 ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ, ਜਾਣੋ IMD ਦੀ ਭਵਿੱਖਬਾਣੀ

Tuesday, May 21, 2024 - 05:18 PM (IST)

ਆਉਣ ਵਾਲੇ 5 ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ, ਜਾਣੋ IMD ਦੀ ਭਵਿੱਖਬਾਣੀ

ਨਵੀਂ ਦਿੱਲੀ- ਉੱਤਰੀ-ਪੱਛਮੀ ਭਾਰਤ, ਉੱਤਰੀ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਮੈਦਾਨੀ ਇਲਾਕਿਆਂ 'ਚ ਅਗਲੇ 5 ਦਿਨਾਂ ਤੱਕ ਝੁਲਸਾ ਦੇਣ ਵਾਲੀ ਗਰਮੀ ਅਤੇ ਲੂ ਦੇ ਥਪੇੜੇ ਵਰਗੀ ਸਥਿਤੀ ਜਾਰੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਕਿਹਾ 21 ਤੋਂ 25 ਮਈ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਤੇਜ਼ ਗਰਮੀ ਅਤੇ ਝੁਲਸਾਉਣ ਵਾਲੀ ਗਰਮੀ ਅਤੇ ਲੂ ਦੇ ਥਪੇੜੇ ਚੱਲਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ 25 ਮਈ ਤੱਕ ਜੰਮੂ ਡਿਵੀਜ਼ਨ, ਹਿਮਾਚਲ ਪ੍ਰਦੇਸ਼, ਗੁਜਰਾਤ, ਉੱਤਰ-ਪੂਰਬੀ ਮੱਧ ਪ੍ਰਦੇਸ਼, ਵਿਦਰਭ ਅਤੇ ਉੱਤਰੀ ਮੱਧ ਮਹਾਰਾਸ਼ਟਰ 'ਚ ਲੂ ਚੱਲਣ ਵਰਗੀ ਸਥਿਤੀ ਬਣੀ ਰਹੇਗੀ।

ਇਹ ਵੀ ਪੜ੍ਹੋ-  ਦਿੱਲੀ 'ਚ ਕਹਿਰ ਵਰ੍ਹਾਉਂਦੀ ਗਰਮੀ, ਸਰਕਾਰ ਵਲੋਂ ਸਾਰੇ ਸਕੂਲਾਂ 'ਚ ਛੁੱਟੀਆਂ ਦਾ ਨਿਰਦੇਸ਼

ਮੱਧ ਭਾਰਤ ਦੇ ਕਈ ਹਿੱਸਿਆਂ ਵਿਚ ਅਗਲੇ ਪੰਜ ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ 'ਚ ਦੋ-ਤਿੰਨ ਡਿਗਰੀ ਸੈਲਸੀਅਸ ਦੇ ਵਾਧੇ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ 25 ਮਈ ਨੂੰ ਦੱਖਣੀ-ਪੱਛਮੀ ਬੰਗਾਲ ਦੀ ਖਾੜੀ 'ਤੇ ਘੱਟ ਪੱਧਰ ਦਾ ਹਵਾ ਦਾ ਦਬਾਅ ਬਣੇ ਰਹਿਣ ਦੀ ਸੰਭਾਵਨਾ ਹੈ। ਉੱਤਰ-ਦੱਖਣੀ 24 ਪਰਗਨਾ, ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹਿਆਂ ਅਤੇ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। 

ਇਹ ਵੀ ਪੜ੍ਹੋ- ਚਾਚੀ ਨੇ 3 ਸਾਲ ਦੇ ਭਤੀਜੇ ਦੀ ਲਈ ਜਾਨ, ਵਜ੍ਹਾ ਕਰ ਦੇਵੇਗੀ ਹੈਰਾਨ

ਮੌਸਮ ਅਧਿਕਾਰੀਆਂ ਨੇ ਮਛੇਰਿਆਂ ਨੂੰ 23 ਮਈ ਤੋਂ ਮੱਧ ਅਤੇ ਉਸ ਨਾਲ ਲੱਗਦੇ ਦੱਖਣੀ ਬੰਗਾਲ ਦੀ ਖਾੜੀ ਦੇ ਆਲੇ-ਦੁਆਲੇ ਦੇ ਇਲਾਕਿਆਂ ਅਤੇ 24 ਮਈ ਤੋਂ ਉੱਤਰੀ ਬੰਗਾਲ ਦੀ ਖਾੜੀ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਦੱਖਣ-ਪੱਛਮੀ ਮਾਨਸੂਨ ਦੇ ਦੱਖਣ-ਪੂਰਬੀ ਅਰਬ ਸਾਗਰ ਦੇ ਕੁਝ ਹਿੱਸਿਆਂ, ਮਾਲਦੀਵ ਦੇ ਕੁਝ ਹੋਰ ਹਿੱਸਿਆਂ, ਕੋਮੋਰਿਨ ਖੇਤਰ, ਬੰਗਾਲ ਦੀ ਖਾੜੀ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਅੰਡੇਮਾਨ ਸਾਗਰ ਵਿਚ ਅਗਲੇ ਦੋ ਦਿਨਾਂ ਦੌਰਾਨ ਦੱਖਣੀ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਰਹਿਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News