ਹਾਰਰ ਸੀਰੀਜ਼ ‘ਅਧੂਰਾ’ ਦਾ ਟਰੇਲਰ ਹੋਇਆ ਰਿਲੀਜ਼

06/29/2023 4:16:44 PM

ਮੁੰਬਈ (ਬਿਊਰੋ) - ਮਨੋਰੰਜਨ ਦੇ ਲਿਹਾਜ਼ ਨਾਲ ਭਾਰਤ ਦੇ ਸਭ ਤੋਂ ਪਿਆਰਾ ਮੰਚ ਬਣ ਚੁੱਕੇ ਪ੍ਰਾਈਮ ਵੀਡੀਓ ਨੇ ਆਉਣ ਵਾਲੀ ਐਮਾਜ਼ਾਨ ਓਰੀਜਨਲ ਸੀਰੀਜ਼ ‘ਅਧੂਰਾ’ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇਹ ਸੀਰੀਜ਼ ਹਿੰਦੀ ਹਾਰਰ ਸ਼ੈਲੀ ’ਚ ਪ੍ਰਾਈਮ ਵੀਡੀਓ ਦੀ ਐਂਟਰੀ ਨੂੰ ਦਰਸਾਉਂਦੀ ਹੈ। 

ਨਿਖਿਲ ਅਡਵਾਨੀ ਦੇ ਐਮੇ ਐਂਟਰਟੇਨਮੈਂਟ ਦੁਆਰਾ ਨਿਰਮਿਤ ਤੇ ਅਨੰਨਿਆ ਬੈਨਰਜੀ ਤੇ ਗੌਰਵ ਕੇ. ਚਾਵਲਾ ਦੁਆਰਾ ਨਿਰਦੇਸ਼ਿਤ, ਇਸ ਸੀਰੀਜ਼ ’ਚ ਇਸ਼ਵਾਕ ਸਿੰਘ, ਪੂਜਨ ਛਾਬੜਾ, ਰਿਜੁਲ ਰੇਅ, ਜ਼ੋਆ ਮੋਰਾਨੀ, ਸਾਹਿਲ ਸਲਾਥੀਆ ਤੇ ਅਰੂ ਕ੍ਰਿਸ਼ਨਾ ਵਰਮਾ ਹਾਈ ਸਕੂਲ ਦੇ ਦੋਸਤਾਂ ਵਜੋਂ ਦਿਖਾਈ ਦੇਣਗੇ। ਇਸ ਤੋਂ ਇਲਾਵਾ ਰਸਿਕਾ ਦੁੱਗਲ, ਸ਼੍ਰੈਨਿਕ ਅਰੋੜਾ ਤੇ ਰਾਹੁਲ ਦੇਵ ਨੇ ਵੀ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ ਹਨ। 

ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਮੈਂਬਰ 7 ਜੁਲਾਈ ਤੋਂ ‘ਅਧੂਰਾ’ ਨੂੰ ਸਟ੍ਰੀਮ ਕਰ ਸਕਦੇ ਹਨ। ‘ਅਧੂਰਾ’ ਦਾ ਟ੍ਰੇਲਰ ਹਾਰਰ ਕਹਾਣੀ ਦੀ ਝਲਕ ਦਿਖਾਂਉਂਦਾ ਹੈ। ‘ਅਧੂਰਾ’ ਦੀ ਕਹਾਣੀ ਊਟੀ ਦੇ ਇਕ ਬੋਰਡਿੰਗ ਸਕੂਲ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਸੀਰੀਜ਼ ਦੀ ਕਹਾਣੀ 2007 ਤੇ 2022 ’ਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਅੱਗੇ ਵਧਦੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News