ਲਘੂ ਫ਼ਿਲਮ ''ਨੂਰੀ ਰਿਟਰਨਸ'' ਜਲਦ ਹੋਵੇਗੀ ਰਿਲੀਜ਼

Friday, May 10, 2024 - 05:11 PM (IST)

ਲਘੂ ਫ਼ਿਲਮ ''ਨੂਰੀ ਰਿਟਰਨਸ'' ਜਲਦ ਹੋਵੇਗੀ ਰਿਲੀਜ਼

ਜਲੰਧਰ (ਬਿਊਰੋ) - ਨੂਰੀ ਫ਼ਿਲਮ ਦੀ ਅਪਾਰ ਸਫ਼ਲਤਾ ਤੋਂ ਬਾਅਦ ਨਿਰਮਾਤਾ ਪਰਮਜੀਤ ਖਨੇਜਾ ਨੇ ਆਪਣੀ ਅਗਲੀ ਫ਼ਿਲਮ ਦੀ ਅਨਾਊਸਮੈਂਟ ਕਰ ਦਿੱਤੀ ਹੈ। 'ਨੂਰੀ ਰਿਟਰਨਸ' ਦੇ ਟਾਈਟਲ ਹੇਠ ਬਣ ਰਹੀ ਦੀ ਸ਼ੂਟਿੰਗ ਵੀ ਖ਼ਤਮ ਹੋ ਚੁੱਕੀ ਅਤੇ ਬਹੁਤ ਜਲਦ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਯੂਟਿਊਬ ਚੈਨਲ 'ਅਰਹਾ ਪ੍ਰੋਡਕਸ਼ਨ' 'ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਖੁਸ਼ਬੂ ਸ਼ਰਮਾ ਨੇ ਡਾਇਰੈਕਟ ਕੀਤਾ ਹੈ, ਜਿਸ ਦੇ ਸਕ੍ਰੀਨਪਲੇਅ ਤੇ ਡਾਈਲਾਗਸ ਵੀ ਉਸ ਨੇ ਖ਼ੁਦ ਲਿਖੇ ਹਨ। ਫ਼ਿਲਮ ਦੀ ਕਹਾਣੀ ਅਮਰਜੀਤ ਕੇ ਖਨੇਜਾ ਨੇ ਲਿਖੀ ਹੈ। 

ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਮਾਸੂਮ ਜਸਪ੍ਰੀਤ ਦੀ ਮਦਦ ਲਈ ਅੱਗੇ ਆਏ ਅਰਜੁਨ ਕਪੂਰ, ਕੀਤਾ ਵੱਡਾ ਐਲਾਨ

ਪਰਮਜੀਤ ਖਨੇਜਾ, ਸੀਮਾ ਕੌਸ਼ਲ, ਰਾਜ ਧਾਲੀਵਾਲ, ਸਿਮਰਨ ਜੁਨੇਜਾ, ਸੰਜੂ ਸੋਲੰਕੀ,  ਨਗਿੰਦਰ ਗਾਖਰ ਤੇ ਸਾਜਨ ਕਪੂਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News