ਦਿਵਿਆ ਖੋਸਲਾ ਦੀ ਫਿਲਮ ‘ਸਾਵੀ’ ਦਾ ਤੀਜਾ ਟੀਜ਼ਰ ਹੋਇਆ ਰਿਲੀਜ਼

05/09/2024 2:13:46 PM

ਮੁੰਬਈ (ਬਿਊਰੋ) - ਅਭਿਨਯ ਦੇਵ ਦੀ ਫਿਲਮ ‘ਸਾਵੀ-ਏ ਬਲਡੀ ਹਾਊਸਵਾਈਫ’ ਪ੍ਰਸ਼ੰਸਕਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਦਰਸ਼ਕ ਦਿਵਿਆ ਖੋਸਲਾ ਨੂੰ ਫਿਲਮ ‘ਸਾਵੀ’ ’ਚ ਇਕ ਆਮ ਘਰੇਲੂ ਔਰਤ ਦੇ ਕਿਰਦਾਰ ’ਚ ਦੇਖ ਰਹੇ ਹਨ। ਉਸ ਨੇ ਖੁਲਾਸਾ ਕੀਤਾ ਕਿ ਉਹ ਇਕ ਖਤਰਨਾਕ ਜੇਲ ਬਰੇਕ ਕਰਨ ਦੀ ਯੋਜਨਾ ਬਣਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਹੱਥੀਂ ਤਿਆਰ ਕਰਕੇ ਵਿਦੇਸ਼ੀਆਂ ਨੂੰ ਪਿਲਾਈ ਪੰਜਾਬੀਆਂ ਦੀ ਮਸ਼ਹੂਰ ਡ੍ਰਿੰਕ 'ਸ਼ਰਦਾਈ'

ਹਾਲਾਂਕਿ ਪਹਿਲਾਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ, ਪਰ ਹੁਣ ਇਸ ਨਵੇਂ ਟੀਜ਼ਰ ’ਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਾਵੀ ਇੰਨਾ ਸਖ਼ਤ ਕਦਮ ਕਿਉਂ ਚੁੱਕ ਰਹੀ ਹੈ। ਇਕ ਆਮ ਘਰੇਲੂ ਔਰਤ ਜੇਲ ਤੋਂ ਭੱਜਣ ਦੀ ਯੋਜਨਾ ਕਿਵੇਂ ਬਣਾਉਂਦੀ ਹੈ ਤੇ ਉਹ ਅਜਿਹਾ ਕਿਵੇਂ ਕਰਦੀ ਹੈ, ਇਸ ਪਿੱਛੇ ਦੀ ਕਹਾਣੀ ਜਾਣਨ ਲਈ, ਇਸ ਨੂੰ 31 ਮਈ, 2024 ਨੂੰ ਆਪਣੇ ਨੇੜੇ ਦੇ ਸਿਨੇਮਾਘਰਾਂ ’ਚ ਦੇਖੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News