‘ਬਿੱਗ ਬੌਸ ਓ. ਟੀ. ਟੀ’ ਦੇ ਪਹਿਲੇ ਹਫਤੇ ’ਚ ਪ੍ਰਤੀਕ ਸਹਿਜਪਾਲ ਨੇ ਬਣਾਇਆ ਰਿਕਾਰਡ, ਰਚਿਆ ਇਤਿਹਾਸ

Monday, Aug 16, 2021 - 12:17 PM (IST)

‘ਬਿੱਗ ਬੌਸ ਓ. ਟੀ. ਟੀ’ ਦੇ ਪਹਿਲੇ ਹਫਤੇ ’ਚ ਪ੍ਰਤੀਕ ਸਹਿਜਪਾਲ ਨੇ ਬਣਾਇਆ ਰਿਕਾਰਡ, ਰਚਿਆ ਇਤਿਹਾਸ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰ ਪ੍ਰਤੀਕ ਸਹਿਜਪਾਲ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ‘ਬਿੱਗ ਬੌਸ ਓ. ਟੀ. ਟੀ.’ ’ਚ ਕਾਫੀ ਸੁਰਖ਼ੀਆਂ ’ਚ ਹਨ। ਇਸ ਸ਼ੋਅ ਨੂੰ ਸ਼ੁਰੂ ਹੋਇਆਂ ਅਜੇ ਸਿਰਫ਼ ਇਕ ਹਫ਼ਤਾ ਹੋਇਆ ਹੈ। ਇਸ ਇਕ ਹਫ਼ਤੇ ’ਚ ਪ੍ਰਤੀਕ ਸਹਿਜਪਾਲ ਨੇ ਬਤੌਰ ਮੁਕਾਬਲੇਬਾਜ਼ ਆਪਣੇ ਕਈ ਰੰਗ ਦਿਖਾਏ ਹਨ, ਜਿਸ ਦੇ ਚਲਦਿਆਂ ਉਨ੍ਹਾਂ ਦੀ ਦਰਸ਼ਕ ਰੱਜ ਕੇ ਤਾਰੀਫ਼ ਵੀ ਕਰ ਰਹੇ ਹਨ। ਉਥੇ ਹੀ ਸ਼ਨੀਵਾਰ ਰਾਤ ਨੂੰ ਪ੍ਰਤੀਕ ਸਹਿਜਪਾਲ ਨੇ ‘ਬਿੱਗ ਬੌਸ’ ਦੇ ਇਤਿਹਾਸ ’ਚ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਪ੍ਰਤੀਕ ਸਹਿਜਪਾਲ ‘ਬਿੱਗ ਬੌਸ’ ਦੇ ਇਤਿਹਾਸ ’ਚ ਪਹਿਲੇ ਅਜਿਹੇ ਮੁਕਾਬਲੇਬਾਜ਼ ਬਣ ਗਏ ਹਨ, ਜੋ ਸ਼ੋਅ ਦੇ ਪਹਿਲੇ ਹੀ ਹਫ਼ਤੇ ’ਚ ਸਭ ਤੋਂ ਜ਼ਿਆਦਾ ਟਰੈਂਡ ਹੋਏ ਹਨ। ਟਵਿਟਰ ਹੈਂਡਲ ‘ਬਿੱਗ ਬੌਸ’ ਖ਼ਬਰੀ ਅਨੁਸਾਰ ਪ੍ਰਤੀਕ ਸਹਿਜਪਾਲ ‘ਬਿੱਗ ਬੌਸ’ ਦੇ ਪਹਿਲੇ ਅਜਿਹੇ ਮੁਕਾਬਲੇਬਾਜ਼ ਹਨ, ਜੋ ਸ਼ੋਅ ਦੇ ਪਹਿਲੇ ਹੀ ਹਫ਼ਤੇ ’ਚ ਸਭ ਤੋਂ ਜ਼ਿਆਦਾ ਟਵਿਟਰ ’ਤੇ ਟਰੈਂਡ ਹੋਏ ਹਨ। ‘ਬਿੱਗ ਬੌਸ’ ਖ਼ਬਰੀ ਮੁਤਾਬਕ ਟਵਿਟਰ ’ਤੇ ਉਨ੍ਹਾਂ ਨੂੰ ਲੈ ਕੇ ਇਕ ਲੱਖ ਤੋਂ ਜ਼ਿਆਦਾ ਟਰੈਂਡ ਬਣਿਆ ਸੀ।

ਅੱਜ ਤਕ ਕਿਸੇ ਵੀ ਮੁਕਾਬਲੇਬਾਜ਼ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇੰਨਾ ਟਰੈਂਡ ਪਹਿਲੇ ਹਫ਼ਤੇ ’ਚ ਦੇਖਣ ਨੂੰ ਨਹੀਂ ਮਿਲਿਆ ਹੈ। ਉਥੇ ਹੀ ਪ੍ਰਤੀਕ ਸਹਿਜਪਾਲ ਨੂੰ ਲੈ ਕੇ ਅਕਸਰ ਸੋਸ਼ਲ ਮੀਡੀਆ ਯੂਜ਼ਰਸ ਆਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਹਨ।

ਇਕ ਹਫ਼ਤੇ ਦੇ ਅੰਦਰ-ਅੰਦਰ ਪ੍ਰਤੀਕ ਸਹਿਜਪਾਲ ਨੇ ‘ਬਿੱਗ ਬੌਸ ਓ. ਟੀ. ਟੀ.’ ਦੇ ਘਰ ’ਚ ਕਾਫੀ ਸੁਰਖ਼ੀਆਂ ਬਟੋਰੀਆਂ ਹਨ। ਇਸ ਹਫ਼ਤੇ ਸ਼ੋਅ ਦੇ ਅੰਦਰ ਉਨ੍ਹਾਂ ਦਾ ਦਿਵਿਆ ਅਗਰਵਾਲ ਨਾਲ ਰੱਜ ਕੇ ਝਗੜਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਹੋਰ ਮੁਕਾਬਲੇਬਾਜ਼ਾਂ ਨੂੰ ਲੈ ਕੇ ਵੀ ਪ੍ਰਤੀਕ ਸਹਿਜਪਾਲ ਕਾਫੀ ਚਰਚਾ ’ਚ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News