ਗਾਇਕ ਗੀਤਾ ਜੈਲਦਾਰ ਨੇ ਰੇਹੜੀ ''ਤੇ ਕੁਲਚੇ ਬਣਾਉਂਦੇ ਦਾ ਮਜ਼ੇਦਾਰ ਵੀਡੀਓ ਕੀਤਾ ਸਾਂਝਾ

Tuesday, Nov 12, 2024 - 11:06 AM (IST)

ਗਾਇਕ ਗੀਤਾ ਜੈਲਦਾਰ ਨੇ ਰੇਹੜੀ ''ਤੇ ਕੁਲਚੇ ਬਣਾਉਂਦੇ ਦਾ ਮਜ਼ੇਦਾਰ ਵੀਡੀਓ ਕੀਤਾ ਸਾਂਝਾ

ਜਲੰਧਰ- ਗਾਇਕ ਗੀਤਾ ਜੈਲਦਾਰ ਨੇ ਪਾਲੀਵੁੱਡ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਅਤੇ ਫ਼ਿਲਮਾਂ ਦਿੱਤੀਆਂ ਹਨ। ਗਾਇਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਜੈਲਦਾਰ ਨੇ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਗਾਇਕ ਗਾਇਕ ਕੁਲਚੇ ਦੀ ਰੇਹੜੀ ਉਤੇ ਕੁਲਚੇ ਬਣਾਉਂਦੇ ਨਜ਼ਰੀ ਪੈ ਰਹੇ ਹਨ। ਜਦੋਂ ਤੋਂ ਗਾਇਕ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਪ੍ਰਸ਼ੰਸਕ ਉਦੋਂ ਤੋਂ ਇਸ ਵੀਡੀਓ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਦਰਅਸਲ ਇਹ ਵੀਡੀਓ ਗਾਇਕ ਨੇ ਸਿਰਫ਼ ਮੌਜ-ਮਸਤੀ ਲਈ ਹੀ ਬਣਾਈ ਹੈ।

 

 
 
 
 
 
 
 
 
 
 
 
 
 
 
 
 

A post shared by 𝗚𝗲𝗲𝘁𝗮 𝗭𝗮𝗶𝗹𝗱𝗮𝗿 (@geetazaildarofficial)

ਦੱਸ ਦੇਈਏ ਕਿ ਇਸ ਵੀਡੀਓ ਉਤੇ ਪ੍ਰਸ਼ੰਸਕ ਕਾਫੀ ਮਜ਼ੇਦਾਰ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਇਹ ਵੀ ਕੰਮ ਬਹੁਤ ਵਧੀਆ ਪਾਜੀ, ਪਾਰਟ ਟਾਈਮ ਇਹ ਵਾਲਾ ਕੰਮ ਕਰ ਲਿਆ ਕਰੋ, ਬਹੁਤ ਵਧੀਆ ਕੰਮ ਇਹ।' ਇੱਕ ਹੋਰ ਨੇ ਲਿਖਿਆ, 'ਗਾਉਣਾ ਛੱਡ ਕੇ ਆਹ ਕੰਮ ਫੜ ਲਿਆ ਭਾਜੀ।' ਇੱਕ ਹੋਰ ਨੇ ਕਾਫੀ ਫਨੀ ਕਮੈਂਟ ਕੀਤਾ ਅਤੇ ਲਿਖਿਆ, 'ਕਰੀਏ ਬਾਈ ਆਪਾਂ ਕੁਲਚਿਆਂ ਦਾ ਸਾਂਝਾ ਕੰਮ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਲਾਲ ਦਿਲ ਦਾ ਇਮੋਜੀ ਅਤੇ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ।

ਇਹ ਵੀ ਪੜ੍ਹੋ- ਡਾਇਰੈਕਟਰ ਰਾਮ ਗੋਪਾਲ ਵਰਮਾ ਖਿਲਾਫ਼ ਕੇਸ ਦਰਜ, ਜਾਣੋ ਮਾਮਲਾ

ਕੰਮ ਦੀ ਗੱਲ ਕਰੀਏ ਤਾਂ ਜ਼ੈਲਦਾਰ ਪੰਜਾਬ ਦੇ ਜ਼ਿਲ੍ਹੇ ਜਲੰਧਰ ਨਾਲ ਸੰਬੰਧ ਰੱਖਦੇ ਹਨ। ਗਾਇਕੀ ਤੋਂ ਇਲਾਵਾ ਗਾਇਕ ਨੇ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਇਆ ਹੈ, ਗਾਇਕ 2012 ਵਿੱਚ ਪੰਜਾਬੀ ਫਿਲਮ 'ਪਿੰਕੀ ਮੋਗੇ' ਵਿੱਚ ਵੀ ਨਜ਼ਰ ਆਏ ਸਨ। ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਸਮੇਂ ਗਾਇਕ ਪੱਕੇ ਤੌਰ ਉਤੇ ਕੈਨੇਡਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਗਾਇਕਾ ਮਿਸ ਪੂਜਾ ਨਾਲ ਆਪਣਾ ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News