ਫ਼ਿਲਮ ‘ਸੈਕਟਰ 17’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਇਸ ਦਿਨ ਬਣੇਗੀ ਸਿਨੇਮਾਘਰ ਦਾ ਸ਼ਿੰਗਾਰ
Tuesday, Nov 05, 2024 - 11:51 AM (IST)
ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਸੈਕਟਰ 17’ ਦੇ ਟਰੇਲਰ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਜੀ ਹਾਂ ਫ਼ਿਲਮ ਦਾ ਟਰੇਲਰ ਅੱਜ ਯਾਨੀਕਿ 5 ਨਵੰਬਰ ਨੂੰ ਰਿਲੀਜ਼ ਹੋਇਆ ਹੈ। ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ 'ਚ ਪ੍ਰਿੰਸ ਕੰਵਲਜੀਤ ਦੀ ਲੁੱਕ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ। ਦਿਲਚਸਪ-ਡਰਾਮਾ ਅਤੇ ਇਮੋਸ਼ਨਲ ਕਹਾਣੀ ਆਧਾਰਿਤ ਇਸ ਫਿਲਮ ਦਾ ਲੇਖਨ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਹੀ ਕੀਤਾ ਜਾ ਰਿਹਾ ਹੈ। 'ਦਿ ਬਿਊਟੀਫੁੱਲ ਸਿਟੀ ਚੰਡੀਗੜ੍ਹ' ਦੇ ਪੁਰਾਣੇ ਵੇਲੇ ਦੇ ਬੈਕਡਰਾਪ ਦੁਆਲੇ ਬੁਣੀ ਗਈ ਅਤੇ ਉਸ ਸਮੇਂ ਦੀਆਂ ਨੌਜਵਾਨੀ ਯਾਦਾਂ ਨੂੰ ਪ੍ਰਤੀਬਿੰਬਿਤ ਕਰਦੀ ਇਸ ਫਿਲਮ 'ਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਅਤੇ ਪ੍ਰਸਿੱਧ ਐਕਟਰਜ਼ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।ਇਹ ਫ਼ਿਲਮ 15 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
ਇਹ ਖ਼ਬਰ ਵੀ ਪੜ੍ਹੋ -ਗਾਇਕਾ ਸ਼ਾਰਦਾ ਸਿਨਹਾ ਦੀ ਮੁੜ ਵਿਗੜੀ ਹਾਲਤ , ICU 'ਚ ਕੀਤਾ ਗਿਆ ਸਿਫ਼ਟ
ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ’ਚ ਪ੍ਰਿੰਸ ਕੰਵਲਜੀਤ ਸਿੰਘ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦਾ ਟੀਜ਼ਰ ਐਕਸ਼ਨ ਨਾਲ ਭਰਪੂਰ ਹੈ, ਜਿਸ ਨੂੰ ਯੂਟਿਊਬ ’ਤੇ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ’ਚ ਪ੍ਰਿੰਸ ਕੰਵਲਜੀਤ ਸਿੰਘ ਬਿਲਕੁਲ ਵੱਖਰੀ ਲੁੱਕ ’ਚ ਨਜ਼ਰ ਆ ਰਹੇ ਹਨ। ਉਂਝ ਵੀ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੀ ਅਦਾਕਾਰੀ ਨਾਲ ਹਰ ਇਕ ਨੂੰ ਦੀਵਾਨਾ ਬਣਾ ਕੇ ਰੱਖਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ -ਲਾਲ ਸਾੜ੍ਹੀ ਪਹਿਨ ਕੇ ਔਰਤ ਬਣੇ ਇਸ ਅਦਾਕਾਰ ਦਾ ਆਸਿਮ ਰਿਆਜ਼ ਨੇ ਉਡਾਇਆ ਮਜ਼ਾਕ, ਕਿਹਾ...
ਪ੍ਰਿੰਸ ਕੰਵਲਜੀਤ ਸਿੰਘ ਇਸ ਫ਼ਿਲਮ ’ਚ ਇਕ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ, ਜੋ ਉਨ੍ਹਾਂ ਦੇ ਕਿਰਦਾਰ ਨੂੰ ਇਕ ਗੈਂਗਸਟਰ ਵਾਈਬ ਦੇ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਦੀ ਡਾਇਲਾਗ ਵੀ ਵਧੀਆ ਲੱਗ ਰਹੇ ਹਨ। ਫ਼ਿਲਮ ਦੀ ਕਹਾਣੀ ਪ੍ਰਿੰਸ ਕੰਵਲਜੀਤ ਸਿੰਘ ਵਲੋਂ ਹੀ ਲਿਖੀ ਗਈ ਹੈ, ਜਿਸ ਨੂੰ ਮਨੀਸ਼ ਭੱਟ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਹਰਮਨਦੀਪ ਸੂਦ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਦਕਿ ਵਿਰਾਟ ਕਪੂਰ ਤੇ ਸੰਦੀਪ ਬਾਂਸਲ ਇਸ ਦੇ ਕੋ-ਪ੍ਰੋਡਿਊਸਰ ਹਨ।ਫ਼ਿਲਮ ’ਚ ਪ੍ਰਿੰਸ ਕੰਵਲਜੀਤ ਸਿੰਘ ਤੋਂ ਇਲਾਵਾ ਯਸ਼ਪਾਲ ਸ਼ਰਮਾ, ਹੌਬੀ ਧਾਲੀਵਾਲ, ਭੂਮਿਕਾ ਸ਼ਰਮਾ, ਵਿਰਾਟ ਕਪੂਰ, ਸੁਖਵਿੰਦਰ ਚਾਹਲ, ਦਿਲਾਵਰ ਸਿੱਧੂ, ਦੀਪ ਮੰਦੀਪ, ਭਾਰਟੀ, ਕਵੀ ਸਿੰਘ, ਰੰਗ ਦੇਵ, ਗੁਰਿੰਦਰ ਮਾਕਨਾ ਤੇ ਸੰਜੂ ਸੋਲੰਕੀ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੁਨੀਆ ਭਰ ’ਚ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰਾ ਨੇ ਬੱਚਨ ਪਰਿਵਾਰ ਦਾ ਕੀਤਾ ਬਚਾਅ, ਅਫੇਅਰ ਦੀਆਂ ਖ਼ਬਰਾਂ ਦਾ ਦੱਸਿਆ ਸੱਚ
ਹਾਲਾਂਕਿ ਇਸ ਤੋਂ ਪਹਿਲਾਂ ਵੀ ਆਈ ਅਪਣੀ ਹਰ ਫਿਲਮ ਚਾਹੇ ਉਹ 'ਅਰਦਾਸ ਸਰਬੱਤ ਦੇ ਭਲੇ ਦੀ', 'ਜੱਟ ਬੁਆਏਜ਼: ਪੁੱਤ ਜੱਟਾਂ ਦੇ', 'ਲੈਦਰ ਲਾਈਫ' ਅਤੇ 'ਵਾਰਨਿੰਗ' ਸੀਰੀਜ਼ ਰਹੀ ਹੋਵੇ ਜਾਂ ਫਿਰ 'ਪੋਸਤੀ', 'ਕਲੀ ਜੋਟਾ', 'ਰੁਤਬਾ' ਆਦਿ ਦੁਆਰਾ ਦਰਸ਼ਕਾਂ ਦੇ ਮਨਾਂ ਵਿੱਚ ਅਪਣੀ ਲਾਜਵਾਬ ਅਦਾਕਾਰੀ ਦੀ ਅਮਿੱਟ ਛਾਪ ਛੱਡਣ ਵਿੱਚ ਕਾਮਯਾਬ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।