ਬਾਦਸ਼ਾਹ ਦਾ ਨਵਾਂ ਗਾਣਾ ‘ਮੋਰਨੀ’ ਰਿਲੀਜ਼

Sunday, Nov 17, 2024 - 01:23 PM (IST)

ਬਾਦਸ਼ਾਹ ਦਾ ਨਵਾਂ ਗਾਣਾ ‘ਮੋਰਨੀ’ ਰਿਲੀਜ਼

ਮੁੰਬਈ (ਬਿਊਰੋ) - ਬਾਦਸ਼ਾਹ ਇਕ ਵਾਰ ਫਿਰ ਧਮਾਕੇਦਾਰ ਗਾਣੇ ਨਾਲ ਵਾਪਸ ਆ ਗਿਆ ਹੈ। ਉਸਦਾ ਤਾਜ਼ਾ ਸਿੰਗਲ ‘ਮੋਰਨੀ’ ਜਿਸ ਵਿਚ ਉਹ ਪੌਪ ਗਾਇਕਾ ਸ਼ਾਰਵੀ ਯਾਦਵ ਅਤੇ ਨਿਰਮਾਤਾ ਹਿਤੇਨ ਨਾਲ ਮੁੜ ਕੰਮ ਕਰ ਰਿਹਾ ਹੈ। ਇਸ ਵਿਚ ਮਜ਼ੇਦਾਰ ਬੀਟਸ ਅਤੇ ਇਕ ਆਨੰਦਮਈ ਧੁਨ ਦਾ ਸੰਪੂਰਨ ਸੁਮੇਲ ਹੈ ਜੋ ਇਸ ਨੂੰ ਜਸ਼ਨਾਂ ਲਈ ਸੰਪੂਰਨ ਗਾਣਾ ਬਣਾਉਂਦਾ ਹੈ। 

ਸੰਗੀਤ ਵੀਡੀਓ ਵਿਚ ਅਭਿਨੈ ਕਰਨ ਵਾਲੀ ਮਿਸਟ੍ਰੀ ਗਰਲ ਪ੍ਰੀਤੀ ਮੁਖੁੰਦਨ ਦਾ ਅੱਜ ਗਾਣੇ ਦੇ ਲਾਂਚ ਮੌਕੇ ਪਰਦਾਫਾਸ਼ ਕੀਤਾ ਗਿਆ। ਬਾਦਸ਼ਾਹ ਨੇ ਕਿਹਾ, ‘‘ਲਮਹੇਂ, ਮੇਰੀ ਹਰ ਸਮੇਂ ਦੀ ਪਸੰਦੀਦਾ ਫਿਲਮਾਂ ਵਿਚੋਂ ਇਕ ਹੈ। ਮੇਰੇ ਪੂਰਵਜ ਰਾਜਸਥਾਨ ਤੋਂ ਹਨ, ਇਸ ਲਈ ਲੋਕ ਗੀਤਾਂ ਲਈ ਪਿਆਰ ਹੈ। ਮੈਨੂੰ ਉਮੀਦ ਹੈ ਕਿ ਇਹ ਆਪਣੀ ਤੇਜ਼ ਰਫ਼ਤਾਰ ਨਾਲ ਸਾਰਿਆਂ ਲਈ ਪਸੰਦੀਦਾ ਪਾਰਟੀ ਐਂਥਮ ਬਣ ਜਾਵੇਗਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News