APJ ਕਾਲਜ ’ਚ ਰਾਣਾ ਰਣਬੀਰ ਵਲੋਂ ਨਿਰਦੇਸ਼ਿਤ ਨਾਟਕ ‘ਮਾਸਟਰ ਜੀ’ ਦਾ ਹੋਇਆ ਸਫ਼ਲਤਾਪੂਰਬਕ ਮੰਚਨ
Sunday, Nov 17, 2024 - 12:32 PM (IST)
ਜਲੰਧਰ (ਵਿਨੀਤ) - ਏ. ਪੀ. ਜੇ. ਕਾਲਜ ਆਫ ਫਾਈਨ ਆਰਟਸ ਵੱਲੋਂ ਅੱਜ ਜਲੰਧਰ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਤੇ ਵਰਲਡ ਕਲਾਸ ਆਰਗੇਨਾਈਜੇਸ਼ਨ ਦੇ ਸਾਂਝੇ ਸਹਿਯੋਗ ਨਾਲ ‘ਮਾਸਟਰ ਜੀ’ ਨਾਟਕ ਦਾ ਸਫਲਤਾਪੂਰਬਕ ਮੰਚਨ ਹੋਇਆ। ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕੱਟਰ ਸ਼੍ਰੀ ਅਭਿਜੈ ਚੋਪੜਾ, ਸ਼੍ਰੀਮਤੀ ਸਾਇਸ਼ਾ ਚੋਪੜਾ, ਸ਼੍ਰੀ ਅਵਿਨਵ ਚੋਪੜਾ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅੱਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦਾ ਦਿੱਲੀ ਸਰਕਾਰ ਦੇ ਸਲਾਹਾਕਾਰ ਦੀਪਕ ਬਾਲੀ ਵਿਸ਼ੇਸ਼ ਮਹਿਮਾਨ ਤੇ ‘ਜੱਗ ਬਾਣੀ’ ਮੀਡੀਆ ਪਾਰਟਨਰ ਰਿਹਾ। ਮਹਿਮਾਨਾਂ ਨੇ ਜੋਤੀ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਏ. ਪੀ. ਜੇ. ਐਜੂਕੇਸ਼ਨ ਸੰਸਥਾਨਾ ਦੇ ਡਾਇਰੈਕੱਟਰ ਡਾ. ਸੁਚਰਿਤਾ ਸ਼ਰਮਾ ਅਤੇ ਏ. ਪੀ. ਜੇ. ਕਾਲਜ ਦੇ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦਸਿਆ ਕਿ ਏ. ਪੀ. ਜੇ. ਐਜੂਕੇਸ਼ਨ ਸੋਸਾਇਟੀ ਦੇ ਫਾਉਂਡਰ ਪ੍ਰਧਾਨ ਡਾ. ਸਤਿਆਪਾਲ ਦੀ ਪ੍ਰੇਰਣਾ , ਏ. ਪੀ. ਜੇ. ਸਤਿਆ ਐਂਡ ਸਵਰਨ ਗਰੁੱਪ ਦੀ ਪ੍ਰਧਾਨ ਡਾ. ਸੁਸ਼ਮਾ ਪਾਲ ਬਰਲੀਆ ਅਤੇ ਡਾ. ਨੇਹਾ ਬਰਲਿਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਲਿਤ ਤੇ ਪਰਫਾਰਮਿੰਗ ਆਰਟਸ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਉਸ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਲਈ ਸਾਡੀ ਸੰਸਥਾ ਹਮੇਸ਼ਾ ਤਿਆਰ ਰਹਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ
ਉਨ੍ਹਾਂ ਦੱਸਿਆ ਕਿ ਏ. ਪੀ. ਜੇ. ਕਾਲਜ ਅਜਿਹੇ ਸਮਾਗਮ ਕਰ ਕੇ ਵਿਦਿਆਰਥੀਆਂ ਨੂੰ ਅਜਿਹਾ ਪਲੇਟਫਾਰਮ ਪ੍ਰਦਾਨ ਕਰਦਾ ਹੈ, ਜਿਥੇ ਉਹ ਨਾ ਸਿਰਫ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਹਨ, ਬਲਕਿ ਪ੍ਰਸਿੱਧ ਕਲਾਕਾਰਾਂ ਦੀ ਪੇਸ਼ਕਾਰੀ ਤੇ ਉਨਾਂ ਦੇ ਤਜੁਰਬੇ ਨੂੰ ਦੇਖ ਕੇ ਬਹੁਤ ਕੁਝ ਨਵਾਂ ਸਿੱਖਦੇ ਹਨ। ਇਸ ਮੌਕੇ ਸ਼੍ਰੀ ਅਭਿਜੈ ਚੋਪੜਾ ਨੇ ਜਲੰਧਰ ਸਕਿੱਲ ਡਿਵੈਲੱਪਮੈਂਟ ਕਾਰਪੋਰੇਸ਼ਨ ਤੇ ਵਰਲਡ ਕਲਾਸ ਆਰਗੇਨਾਇਜੇਸ਼ਨ ਸਹਿਤ ਰਾਣਾ ਰਣਬੀਰ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਨੌਜਵਾਨਾਂ ਨੂੰ ਸਾਕਾਰਾਤਮਕ ਸੋਚ ਦੇ ਨਾਲ ਜਿੱਥੇ ਅੱਗੇ ਵੱਧਣ ਲਈ ਉਤਸ਼ਾਹਿਤ ਕਰਦੇ ਹਨ, ਉਥੇ ਹੀ ਨਵੀਂ ਦਿਸ਼ਾ ਵੱਲ ਚਲਣ ਲਈ ਪ੍ਰੇਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਕਪਿਲ ਦੇ ਸ਼ੋਅ 'ਚ ਨਵਜੋਤ ਸਿੱਧੂ ਦੇ ਨਿਕਲੇ ਹੰਝੂ, ਕਿਹਾ- ਮੇਰੀ ਜਾਨ ਲੈ ਲਓ....
ਰਾਣਾ ਰਣਬੀਰ ਤੇ ਜਸਵੰਤ ਜਫਰ ਦੇ ਲਿਖੇ ਨਾਟਕ ‘ਮਾਸਟਰ ਜੀ’ ਦੀ ਪੇਸ਼ਕਾਰੀ ਲੰਡਨ, ਟੋਰਾਂਟੋ ਸਹਿਤ ਵੱਖ-ਵੱਖ 11 ਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ’ਚ 90 ਵਾਰ ਹੋ ਚੁੱਕੀ ਹੈ ਅਤੇ ਅੱਜ ਏ. ਪੀ. ਜੇ. ਕਾਲਜ ਵਿਖੇ ਉਪਰੋਕਤ ਨਾਟਕ ਨੂੰ 91ਵੀਂ ਵਾਰ ਪੇਸ਼ ਕੀਤਾ ਗਿਆ। ਰਾਣਾ ਰਣਬੀਰ ਵੱਲੋਂ ਨਿਰਦੇਸ਼ਤ ਉਪਰੋਕਤ ਨਾਟਕ ’ਚ ਜਿੱਥੇ ਜੀਵਨ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ, ਉਥੇ ਹੀ ਦੂਜੇ ਪਾਸੇ ਇਹ ਵੀ ਦਿਖਾਇਆ ਗਿਆ ਕਿ ਕਿਵੇਂ ਹੱਸਦੇ-ਹਸਾਉਂਦਿਆਂ ਆਪਣੀ ਸਾਕਾਰਾਤਮੱਕ ਸੋਚ ਦੇ ਨਾਲ ਇਨ੍ਹਾਂ ਸਮਸਿਆਵਾਂ ਦਾ ਸਾਹਮਣਾ ਕਰਦਿਆਂ ਹੋਇਆ ਖੁਸ਼ਹਾਲ ਜ਼ਿੰਦਗੀ ਵੱਲ ਵਧਿਆ ਜਾ ਸਕਦਾ ਹੈ। ਨਾਟਕ ਵਿਚ ਰਾਣਾ ਰਣਬੀਰ ਤੇ ਰਾਜਬੀਰ ਬੋਪਾਰਾਏ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਤੇ ਮਾਤਾ-ਪਿਤਾ ਤੇ ਬੱਚਿਆਂ ਦੇ ਰਿਸ਼ਤੇ, ਅਧਿਆਪਕ-ਵਿਦਿਆਰਥੀਆਂ ਦੇ ਰਿਸ਼ਤੇ, ਪਤੀ-ਪਤਨੀ ਦੇ ਰਿਸ਼ਤਿਆਂ ’ਚ ਵੱਧ ਰਹਿਆਂ ਵੱਖ-ਵੱਖ ਸਮੱਸਿਆਵਾਂ ਸਹਿਤ ਮੌਜੂਦਾ ਸਮੇਂ ਵਿਚ ਸੋਸ਼ਲ ਮੀਡੀਆ ਦੇ ਗੁਲਾਮ ਬਣ ਚੁੱਕੇ ਮਨੁੱਖ ਦੀ ਸਥਿਤੀ ਨੂੰ ਪੇਸ਼ ਕਰਦਿਆਂ ਹੱਸਦੇ-ਹਸਾਉਂਦੇ ਇਨ੍ਹਾਂ ਦੇ ਹੱਲ ਦੱਸਦਿਆਂ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਸਾਕਾਰਾਤਮਕ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ
ਨਾਟਕ ’ਚ ਕਲਾਕਾਰਾਂ ਨੇ ਜ਼ਿੰਦਗੀ ਵਿਚ ਰਿਸ਼ਤਿਆਂ ਦੇ ਮਹਤੱਵ ਨੂੰ ਦਿਖਾਉਂਦਿਆਂ ਇਹ ਸੰਦੇਸ਼ ਦਿਤਾ ਕਿ ਮਨੁੱਖ ਲਈ ਆਪਣੀ ਸ਼ਰੀਰਕ ਸੁੰਦਰਤਾ ਤੋਂ ਵੱਧ ਮਹਤੱਵਪੂਰਨ ਆਪਣੀ ਸਖਸੀਅਤ ਦਾ ਵਿਕਾਸ ਕਰਨਾ ਹੁੰਦਾ ਹੈ।’ ਇਸ ਦੇ ਨਾਲ ਹੀ ਨਾਟਕ ’ਚ ਕਲਾਕਾਰਾਂ ਨੇ ਮੌਜੂਦਾ ਸਮੇਂ ’ਚ ਪੰਜਾਬਿਆਂ ਦੇ ਖੋਖਲੇਪਨ ’ਤੇ ਵੀ ਵਿਅੰਗ ਕੱਸਿਆ। ਨਾਟਕ ਦਾ ਮੂਲ ਸੰਦੇਸ਼ ਇਹ ਰਿਹਾ ਕਿ ਕਿਵੇਂ ਅਸੀਂ ਸੰਜਮ ਅਤੇ ਸਹਿਨਸ਼ੀਲਤਾ ਦੇ ਨਾਲ-ਨਾਲ ਆਪਣੇ ਰਿਸ਼ਤਿਆਂ ਨੂੰ ਨਿਭਾਉਂਦੇ ਹੋਏ ਸਮਾਜ ’ਚ ਆਪਣੀ ਖਾਸ ਪਛਾਣ ਬਣਾ ਸਕਦੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।