ਦੁਨੀਆ ਭਰ ''ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ''ਆਪਣੇ ਘਰ ਬੇਗਾਨੇ''

Friday, Nov 15, 2024 - 12:02 PM (IST)

ਦੁਨੀਆ ਭਰ ''ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ''ਆਪਣੇ ਘਰ ਬੇਗਾਨੇ''

ਜਲੰਧਰ - ਪੰਜਾਬੀ ਫ਼ਿਲਮ ‘ਆਪਣੇ ਘਰ ਬੇਗਾਨੇ’ ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ‘ਚ ਰੋਸ਼ਨ ਪ੍ਰਿੰਸ, ਕੁਲਰਾਜ ਰੰਧਾਵਾ, ਰਾਣਾ ਰਣਬੀਰ ਤੇ ਯੋਗਰਾਜ ਸਿੰਘ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ | ਫ਼ਿਲਮ ਨੂੰ ਬਲਰਾਜ ਸਿਆਲ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਬੱਚਿਆਂ ਤੇ ਮਾਂ-ਬਾਪ ਦੇ ਰਿਸ਼ਤੇ ਦੀ ਅਨਮੋਲ ਕਹਾਣੀ ਦੇਖਣ ਨੂੰ ਦਿਖਾਇਆ ਜਾ ਰਿਹਾ ਹੈ। ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ ਦੇ ਖੇਤਰ 'ਚ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ-ਹੋਸਟ ਬਲਰਾਜ ਸਿਆਲ, ਜੋ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -  ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ

‘ਗੈਂਗਜ਼ ਆਫ ਫਿਲਮ ਮੇਕਰਜ਼’ ਅਤੇ ‘ਰਿਵਾਈਜਿੰਗ ਇੰਟਰਟੇਨਮੈਂਟ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਕਾਜਲ ਚੈਲੀ, ਆਕਾਸ਼ਦੀਪ ਚੈਲੀ ਅਤੇ ਗਗਨਦੀਪ ਚੈਲੀ ਵੱਲੋਂ ਕੀਤਾ ਗਿਆ ਹੈ, ਜਦਕਿ ਲੇਖਨ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਬਲਰਾਜ ਸਿਆਲ ਵੱਲੋਂ ਨਿਭਾਈਆਂ ਗਈਆਂ ਹਨ, ਜੋ ਕਈ ਵੱਡੇ ਰਿਐਲਟੀ ਸੋਅਜ਼ ਵੀ ਬਤੌਰ ਹੋਸਟ ਕੁਸ਼ਲਤਾਪੂਰਵਕ ਸੰਚਾਲਿਤ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੀ ਹੈਦਰਾਬਾਦ 'ਚ ਧੱਕ, ਅੱਜ ਲਾਉਣਗੇ ਰੌਣਕਾਂ ਤੇ ਨਚਾਉਣਗੇ ਲੋਕਾਂ ਨੂੰ

ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਪੰਜਾਬ ਵਿਖੇ ਵੀ ਫਿਲਮਾਈ ਗਈ ਇਸ ਪਰਿਵਾਰਿਕ-ਡਰਾਮਾ ਫ਼ਿਲਮ 'ਚ ਰੌਸ਼ਨ ਪ੍ਰਿੰਸ ਅਤੇ ਕੁਲਰਾਜ ਰੰਧਾਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਰਾਣਾ ਰਣਬੀਰ, ਬਲਰਾਜ ਸਿਆਲ, ਸੁਖਵਿੰਦਰ ਰਾਜ, ਪ੍ਰੀਤ ਔਜਲਾ, ਅਰਮਾਨ ਔਜਲਾ ਵੀ ਮਹੱਤਵਪੂਰਨ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਦਵਿੰਦਰ ਸਿੰਘ, ਲਾਈਨ ਨਿਰਮਾਤਾ ਇਨਫੈਂਟਰੀ ਪਿਕਚਰਜ਼, ਸਟੋਰੀ ਅਤੇ ਸਕਰੀਨ ਪਲੇਅ ਲੇਖਕ ਬਲਰਾਜ ਸਿਆਲ, ਡਾਇਲਾਗ ਲੇਖਕ ਬਲਰਾਜ ਸਿਆਲ-ਦਵਿੰਦਰ ਵਿਰਕ, ਐਸੋਸੀਏਟ ਨਿਰਦੇਸ਼ਕ ਅਮਨਜੀਤ ਬਰਾੜ, ਬੈਕਗਰਾਊਂਡ ਸਕੋਰਰ ਸੰਨੀ ਇੰਦਰ ਬਾਵਰਾ, ਸਿਨੇਮਾਟੋਗ੍ਰਾਫ਼ਰਜ ਰਾਜੇਸ਼ ਰਠੌਰ ਕੈਨੇਡਾ, ਲਲਿਤ ਸਾਹੂ ਇੰਡੀਆ ਅਤੇ ਸੰਪਾਦਕ ਭਰਤ ਐਸ ਰਾਵਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News