ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ
Saturday, Nov 16, 2024 - 01:55 PM (IST)
ਐਂਟਰਟੇਨਮੈਂਟ ਡੈਸਕ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਨੇ ਸ਼ੁੱਕਰਵਾਰ ਨੂੰ ਟੈਕਸਾਸ ਦੇ ਏ. ਟੀ. ਐਂਡ. ਟੀ. ਸਟੇਡੀਅਮ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਉਸ ਨੇ ਸ਼ਾਨਦਾਰ ਸੁਪਰ ਮਿਡਲਵੇਟ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਸਨਸਨੀ ਵ੍ਹਰਟਸਨ ਨੂਨੇਸ ਨੂੰ ਹਰਾਇਆ। ਨੀਰਜ ਦਾ ਇਹ ਮੈਚ ਮਾਈਕ ਟਾਇਸਨ ਅਤੇ ਜੈਕ ਪਾਲ ਵਿਚਾਲੇ ਹਾਈ ਵੋਲਟੇਜ ਮੈਚ ਤੋਂ ਪਹਿਲਾਂ ਹੋਇਆ। ਦੁਨੀਆ ਭਰ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਾਇਸਨ ਦੇ ਮੈਚ 'ਤੇ ਹਨ। Netflix ਇਸ ਇਵੈਂਟ ਦਾ ਆਯੋਜਨ ਕਰ ਰਿਹਾ ਹੈ। ਉਥੇ ਹੀ ਪੰਜਾਬੀ ਗਾਇਕਾ ਤੇ ਅਦਾਕਾਰਾ ਸਾਰਾ ਗੁਰਪਾਲ ਨੇ ਨੀਰਜ ਗੋਇਤ ਦੀ ਜਿੱਤ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਹੈ। ਉਸ ਨੇ ਨਾਲ ਹੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਪੋਸਟ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ, ''ਤੁਹਾਡੇ 'ਤੇ ਮਾਣ ਹੈ ਨੀਰਜ ਗੋਇਤ''।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ
ਦੱਸ ਦਈਏ ਕਿ ਨੀਰਜ ਗੋਇਟ ਅਤੇ ਵਿਰਟਸਨ ਨੂਨਸ ਵਿਚਕਾਰ ਮੈਚ 165 ਪੌਂਡ ਭਾਰ ਵਰਗ ਵਿਚ ਹੋਇਆ। ਛੇ ਰਾਊਂਡ ਦੇ ਇਸ ਗੈਰ-ਖਿਤਾਬ ਦੇ ਮੈਚ ਵਿਚ ਨੀਰਜ ਗੋਇਤ ਨੇ 60-54 ਦੇ ਫਰਕ ਨਾਲ ਸਰਬਸੰਮਤੀ ਨਾਲ ਜਿੱਤ ਦਰਜ ਕੀਤੀ। ਦੇਸ਼ ਦੇ ਪ੍ਰਮੁੱਖ ਮੁੱਕੇਬਾਜ਼ਾਂ ਵਿਚੋਂ ਇੱਕ ਅਤੇ ਡਬਲ. ਯੂ. ਬੀ. ਸੀ. ਏਸ਼ੀਅਨ ਖਿਤਾਬ ਧਾਰਕ ਗੋਇਟ ਨੇ ਪਹਿਲੇ ਦੌਰ ਤੋਂ ਹੀ ਬ੍ਰਾਜ਼ੀਲ ਦੇ ਮੁੱਕੇਬਾਜ਼ਾਂ 'ਤੇ ਦਬਦਬਾ ਬਣਾਇਆ। ਉਹ ਪਹਿਲੇ ਤੋਂ ਆਖ਼ਰੀ ਦੌਰ ਤੱਕ ਦਬਦਬਾ ਰਿਹਾ।
ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਨੇ ਇਕਤਰਫਾ ਮੈਚ ਖੇਡਿਆ, ਜਿਸ 'ਚ ਉਸ ਨੇ ਪੂਰੇ ਮੈਚ 'ਚ ਦਬਦਬਾ ਕਾਇਮ ਰੱਖਿਆ। 33 ਸਾਲਾ ਮੁੱਕੇਬਾਜ਼ ਨੇ ਆਪਣੇ ਪਿਛਲੇ ਪੰਜ ਮੈਚਾਂ ਵਿਚੋਂ ਚਾਰ ਵਿਚ ਜਿੱਤ ਦਰਜ ਕੀਤੀ ਹੈ। ਉਸ ਨੇ ਪਿਛਲੇ ਸਾਲ ਦੂਜੇ ਦੌਰ 'ਚ ਫਕੋਰਨ ਅਮਿਓਡ 'ਤੇ ਜਿੱਤ ਦਰਜ ਕੀਤੀ ਸੀ। ਉਸ ਦੇ ਵਿਰੋਧੀ ਨੂਨੇਸ ਨੇ ਹਾਲ ਹੀ ਵਿਚ ਆਪਣੀ ਪੇਸ਼ੇਵਰ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ। ਇਸ 'ਚ ਉਹ ਮਿਸਫਿਟਸ ਬਾਕਸਿੰਗ ਪ੍ਰਾਈਮ ਕਾਰਡ 'ਤੇ ਨਾਥਨ ਬਾਰਟਲਿੰਗ ਤੋਂ ਹਾਰ ਗਏ। ਬ੍ਰਾਜ਼ੀਲ ਦੇ ਮੁੱਕੇਬਾਜ਼ ਸਿਰਫ ਪ੍ਰਦਰਸ਼ਨੀ ਮੈਚਾਂ 'ਚ ਹੀ ਦੇਖੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।