‘ਹੇ ਸਿਰੀ ਵੇ ਸਿਰੀ’ ਫ਼ਿਲਮ ਦੇ ਸੰਗੀਤ ਲਾਂਚ ਦੌਰਾਨ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਹੋਈਆਂ ਇਕੱਠੀਆਂ

Thursday, Nov 07, 2024 - 04:52 PM (IST)

‘ਹੇ ਸਿਰੀ ਵੇ ਸਿਰੀ’ ਫ਼ਿਲਮ ਦੇ ਸੰਗੀਤ ਲਾਂਚ ਦੌਰਾਨ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਹੋਈਆਂ ਇਕੱਠੀਆਂ

ਜਲੰਧਰ (ਬਿਊਰੋ)– ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਹੇ ਸਿਰੀ ਵੇ ਸਿਰੀ’ ਦਾ ਸ਼ਾਨਦਾਰ ਤੇ ਜ਼ਬਰਦਸਤ ਸੰਗੀਤ ਲਾਂਚ ਇਕ ਅਭੁੱਲ ਸ਼ਾਮ ’ਚ ਬਦਲ ਗਿਆ। ਬਾਲੀਵੁਡ ਆਈਕਨ ਮਾਧੁਰੀ ਦੀਕਸ਼ਿਤ ਨੇਨੇ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਗਮ ’ਚ ਸ਼ਿਰਕਤ ਕੀਤੀ। ਮਾਧੁਰੀ ਤੋਂ ਇਲਾਵਾ ਅਰਬਾਜ਼ ਖਾਨ, ਤੁਸ਼ਾਰ ਕਪੂਰ, ਅਮਿਤ ਗੁਪਤਾ, ਨਿਸ਼ਾਂਤ ਸਿੰਘ ਮਲਕਾਨੀ, ਨਾਇਰਾ ਬੈਨਰਜੀ, ਇੰਦਰ ਕੁਮਾਰ, ਸ਼੍ਰੇਆ ਸ਼ਰਮਾ ਤੇ ਮਿਲਾਪ ਜ਼ਾਵੇਰੀ ਦੀ ਵੀ ਮੌਜੂਦਗੀ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ- ਹਾਰਦਿਕ ਪਾਂਡਿਆ ਦੀ EX ਪਤਨੀ ਨੂੰ ਪ੍ਰੇਮੀ ਨੇ ਬੰਨ੍ਹੀ ਸਾੜ੍ਹੀ, ਵੀਡੀਓ ਵਾਇਰਲ

‘ਹੇ ਸਿਰੀ ਵੇ ਸਿਰੀ’ ਦਿਲਚਸਪ ਮੋੜਾਂ ਨਾਲ ਭਰੀ ਫ਼ਿਲਮ ਹੈ, ਜਿਸ ’ਚ ਦਿਲ ਨੂੰ ਛੂਹਣ ਵਾਲੇ ਪਲ ਮਿਲਦੇ ਹਨ। ਪ੍ਰਤਿਭਾਸ਼ਾਲੀ ਅਵਤਾਰ ਸਿੰਘ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਆਰੀਆ ਬੱਬਰ, ਸ਼ਵੇਤਾ ਇੰਦਰ ਕੁਮਾਰ, ਹਰਦੀਪ ਗਿੱਲ, ਅਨੀਤਾ ਦੇਵਗਨ ਤੇ ਆਦਰਸ਼ ਸਿੰਘ (ਚੀਮਾ) ਸਮੇਤ ਸ਼ਾਨਦਾਰ ਕਲਾਕਾਰ ਸ਼ਾਮਲ ਹਨ। ਇਸ ਦਿਲਚਸਪ ਉੱਦਮ ਦੇ ਪਿੱਛੇ ਨਿਰਮਾਤਾ ਹਨ ਏ. ਝੁਨਝੁਨਵਾਲਾ, ਐੱਸ. ਕੇ. ਆਹਲੂਵਾਲੀਆ ਤੇ ਗੌਰਵ ਬਵਡੰਕਰ, ਨਾਲ ਹੀ ਰਚਨਾਤਮਕ ਨਿਰਮਾਤਾ ਨੀਤੂ ਅਗਰਵਾਲ ਨੇ ਪ੍ਰਾਜੈਕਟ ’ਚ ਆਪਣੀ ਵਿਲੱਖਣ ਦ੍ਰਿਸ਼ਟੀ ਨੂੰ ਜੋੜਿਆ ਹੈ।

ਇਹ ਵੀ ਪੜ੍ਹੋ- ਦੀਪਿਕਾ ਤੋਂ ਬਾਅਦ ਹੁਣ ਇਸ ਅਦਾਕਾਰਾ ਨੇ ਧੀ ਦੇ ਨਾਂ ਦਾ ਕੀਤਾ ਖੁਲਾਸਾ

ਫ਼ਿਲਮ ਦੇ ਕਾਮੇਡੀ ਤੇ ਜੀਵੰਤ ਮਾਹੌਲ ਨੂੰ ਜੋੜਨ ਲਈ ਅਮਨ ਸਿੱਧੂ ਵਲੋਂ ਸ਼ਾਨਦਾਰ ਸਕ੍ਰੀਨਪਲੇਅ ਤੇ ਸੰਵਾਦ ਦਿੱਤੇ ਗਏ ਹਨ। ਫ਼ਿਲਮ ਦੇ ਵਿਜ਼ੂਅਲਜ਼ ਡੀ. ਓ. ਪੀ. ਸੁੱਖ ਕੰਬੋਜ ਦੇ ਲੈਂਜ਼ ਦੁਆਰਾ ਕੈਪਚਰ ਕੀਤੇ ਗਏ ਹਨ। ਐਸੋਸੀਏਟ ਡਾਇਰੈਕਟਰ ਅਮਿਤ ਰਾਮਬਿਹਾਰੀ ਸਿੰਘ ਤੇ ਕਾਰਜਕਾਰੀ ਨਿਰਮਾਤਾ ਰਾਹੁਲ ਤੋਮਰ ਨੇ ਇਸ ਦ੍ਰਿਸ਼ਟੀ ਨੂੰ ਜੀਵਨ ’ਚ ਲਿਆਉਣ ਲਈ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫ਼ਿਲਮ 22 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Priyanka

Content Editor

Related News