ਗਿੱਪੀ ਗਰੇਵਾਲ ਦੀ ਫ਼ਿਲਮ ''ਅਕਾਲ'' ਅਗਲੇ ਸਾਲ 10 ਅਪ੍ਰੈਲ ਨੂੰ ਹੋਵੇਗੀ ਰਿਲੀਜ਼

Saturday, Nov 16, 2024 - 01:52 PM (IST)

ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾਂ ਦੇ ਸੁਪਰਸਟਾਰ ਸਟਾਰ, ਨਿਰਮਾਤਾ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਐਲਾਨੀ ਪੰਜਾਬੀ ਫ਼ਿਲਮ 'ਅਕਾਲ' ਸ਼ੂਟਿੰਗ ਆਗਾਜ਼ ਵੱਲ ਵਧ ਚੁੱਕੀ ਹੈ। ਜੀ ਹਾਂ, ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਹ ਫ਼ਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣ ਰਹੀ ਉਕਤ ਬਿੱਗ ਸੈੱਟਅੱਪ ਅਤੇ ਪੀਰੀਅਡ ਡਰਾਮਾ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਪੱਖ ਗਿੱਪੀ ਗਰੇਵਾਲ ਖੁਦ ਸੰਭਾਲ ਰਹੇ ਹਨ, ਜਦੋਂਕਿ ਇਸ ਦਾ ਨਿਰਮਾਣ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਦੁਆਰਾ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ

ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਮੇਘਾ ਬਜਟ ਅਤੇ ਮਲਟੀ-ਸਟਾਰਰ ਫ਼ਿਲਮਾਂ 'ਚ ਆਪਣਾ ਨਾਂ ਸ਼ੁਮਾਰ ਕਰਵਾਉਣ ਜਾ ਰਹੀ ਉਕਤ ਫ਼ਿਲਮ ਦੇ ਸਿਨੇਮੈਟੋਗ੍ਰਾਫਰੀ ਪੱਖ ਬਲਜੀਤ ਸਿੰਘ ਦਿਓ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਬੇਸ਼ੁਮਾਰ ਪੰਜਾਬੀ ਫ਼ਿਲਮਾਂ ਨੂੰ ਸ਼ਾਨਦਾਰ ਅਤੇ ਲੈਵਿਸ਼ ਲੁੱਕ ਦੇਣ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿਨ੍ਹਾਂ 'ਚ 'ਮਿਰਜ਼ਾ ਦਾ ਅਨਟੋਲਡ ਸਟੋਰੀ', 'ਮੰਜੇ ਬਿਸਤਰੇ', 'ਮੰਜੇ ਬਿਸਤਰੇ 2', 'ਫਰਾਰ', 'ਮਾਂ', 'ਡਾਕਾ', 'ਹੀਰੋ ਨਾਮ ਯਾਦ ਰੱਖੀ' ਆਦਿ ਸ਼ਾਮਲ ਰਹੀਆਂ ਹਨ।

ਮੂਲ ਰੂਪ ਵਿੱਚ ਕੈਨੇਡਾ ਸੰਬੰਧਤ ਸਿਨੇਮੈਟੋਗ੍ਰਾਫਰ ਬਲਜੀਤ ਸਿੰਘ ਦਿਓ ਕੈਮਰੇ ਦੀ ਬਾਕਮਾਲ ਤਕਨੀਕੀ ਸਮਝ ਰੱਖਦੇ ਹਨ, ਜਿਨ੍ਹਾਂ ਦੀ ਗਿੱਪੀ ਗਰੇਵਾਲ ਨਾਲ ਸਿਨੇਮਾ ਕੈਮਿਸਟਰੀ ਅਤੇ ਸਿਰਜਣਾਤਮਕ ਸੁਮੇਲਤਾ ਸਮੇਂ ਦਰ ਸਮੇਂ ਲਾਜਵਾਬ ਸਾਬਤ ਹੋਈ ਹੈ ਅਤੇ ਇਹੀ ਕਾਰਨ ਦੀ ਉਕਤ ਫ਼ਿਲਮ ਦੇ ਲਗਾਏ ਜਾ ਰਹੇ ਸੈੱਟਸ 'ਚ ਵੀ ਉਹ ਸਰਗਰਮੀ ਨਾਲ ਅਪਣਾ ਯੋਗਦਾਨ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਸਿਨੇਮਾ ਗਲਿਆਰਿਆਂ 'ਚ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣਦੀ ਜਾ ਰਹੀ ਉਕਤ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ ਅਤੇ ਬਾਲੀਵੁੱਡ ਦੇ ਸੁਪ੍ਰਸਿੱਧ ਐਕਟਰ ਨਿਕਤਨ ਧੀਰ ਵੀ ਮਹੱਤਵਪੂਰਨ ਸਪੋਰਟਿੰਗ ਰੋਲਜ਼ 'ਚ ਵਿਖਾਈ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News