ਇਸ ਵਿਦੇਸ਼ੀ ਨੇ ਗਾਇਆ ਸਤਿੰਦਰ ਸਰਤਾਜ ਦਾ ਗੀਤ, ਫੈਨਜ਼ ਕਰ ਰਹੇ ਹਨ ਤਾਰੀਫ਼
Saturday, Nov 09, 2024 - 11:59 AM (IST)
ਜਲੰਧਰ- ਤਨਜ਼ਾਨੀਆ ਦੇ Internet sensation ਕਿਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ। ਉਹ ਅਕਸਰ ਹੀ ਇੰਡੀਅਨ ਟਰੈਂਡਿੰਗ ਰੀਲਸ ਉੱਤੇ ਵੀਡੀਓਜ਼ ਬਨਾਉਂਦੇ ਰਹਿੰਦੇ ਹਨ।ਤਨਜ਼ਾਨੀਆ ਦਾ ਗੱਭਰੂ ਕਿਲੀ ਪੌਲ ਇੱਕ ਮਸ਼ਹੂਰ ਇੰਟਰਨੈੱਟ ਸ਼ਖਸੀਅਤ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮਜ਼ਬੂਤ ਫੈਨ ਫਾਲੋਇੰਗ ਹੈ। ਉਨ੍ਹਾਂ ਦੀਆਂ ਵੀਡੀਓਜ਼ ਅਕਸਰ ਇੰਟਰਨੈੱਟ 'ਤੇ ਹਲਚਲ ਮਚਾ ਦਿੰਦੀਆਂ ਹਨ। ਇੰਨਾ ਹੀ ਨਹੀਂ ਉਹ ਇੰਸਟਾਗ੍ਰਾਮ ਦਾ ਵੀ ਸਟਾਰ ਹੈ। ਇੰਸਟਾਗ੍ਰਾਮ 'ਤੇ ਉਸ ਦੇ 10.2 ਮਿਲੀਅਨ ਫਾਲੋਅਰਜ਼ ਹਨ।ਹਾਲ ਹੀ 'ਚ ਕਿਲੀ ਪੌਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਤਿੰਦਰ ਸਰਤਾਜ ਦੇ 'ਸੱਜਣ ਰਾਜ਼ੀ' ਨੂੰ ਗਾਉਂਦਾ ਨਜ਼ਰੀ ਪੈ ਰਿਹਾ ਹੈ। ਇਸ ਵੀਡੀਓ ਵਿੱਚ ਲੋਕ ਕਿਲੀ ਪੌਲ ਦੀ ਪੰਜਾਬੀ ਸੁਣ ਕੇ ਹੱਕੇ-ਬੱਕੇ ਰਹਿ ਗਏ ਹਨ।
ਦੱਸ ਦਈਏ ਕਿ ਹਾਲ ਹੀ 'ਚ ਸੋਸ਼ਲ ਮੀਡੀਆ ਸਟਾਰ ਕਿਲੀ ਪਾਲ ਨੇ ਆਪਣੇ ਇੰਸਟਾਗ੍ਰਾਮ ਉਤੇ 'ਪੰਜਾਬ' ਕੈਪਸ਼ਨ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ, ਇਸ ਵੀਡੀਓ ਵਿੱਚ ਸਟਾਰ ਪੰਜਾਬੀ ਸੰਗੀਤ ਜਗਤ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਦੇ ਗੀਤ 'ਸੱਜਣ ਰਾਜ਼ੀ' ਗਾ ਰਿਹਾ ਹੈ, ਇਸ ਵਿੱਚ ਕਿਲੀ ਦੀ ਪੰਜਾਬੀ ਇੰਨੀ ਕੁ ਸਾਫ਼ ਲੱਗ ਰਹੀ ਹੈ ਕਿ ਕੋਈ ਵੀ ਦੇਖ ਇਹ ਨਹੀਂ ਕਹਿ ਸਕਦਾ ਕਿ ਕਿਲੀ ਪੰਜਾਬੀ ਨਹੀਂ ਜਾਣਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।