ਗਾਇਕ ਜੱਸੀ ਸੋਹਲ ਦਾ ਗੀਤ 'WARRIORS OF ਪੰਜਾਬ' 20 ਅਕਤੂਬਰ ਨੂੰ ਹੋਵੇਗਾ ਰਿਲੀਜ਼
Sunday, Nov 17, 2024 - 03:57 PM (IST)
ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਜੱਸੀ ਸੋਹਲ ਬਹੁਤ ਜਲਦ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜੀ ਹਾਂ, ਜੱਸੀ ਸੋਹਲ ਆਪਣਾ ਨਵਾਂ ਗੀਤ 'Warriors Of Punjab ਭਾਗ 1' ਲੈ ਕੇ ਆ ਰਹੇ ਹਨ। ਇਸ ਗੀਤ ਦੇ ਲੇਖਕ ਸਤਗੁਰ ਨੰਗਲਾ ਹਨ, ਜਿਸ ਨੂੰ ਸੰਗੀਤ ਸੁੱਖ ਬਰਾੜ ਨੇ ਦਿੱਤਾ ਹੈ। ਇਸ ਗੀਤ ਦਾ ਪੋਸਟਰ ਰੀਬੋਰਨ ਕਰੀਏਸ਼ਨ ਵਲੋਂ ਬਣਾਇਆ ਗਿਆ, ਜਿਸ ਦੀ ਪ੍ਰੋਮੋਸ਼ਨ ਬਾਜ ਮੀਡੀਆ ਵਲੋਂ ਕੀਤੀ ਜਾ ਰਹੀ ਹੈ। ਉਥੇ ਹੀ ਇਸ ਗੀਤ ਦੇ ਪ੍ਰਬੰਧਕਾਰ ਆਈਕੋਨਿਕ ਮੀਡੀਆ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ
ਦੱਸ ਦਈਏ ਕਿ ਜੱਸੀ ਸੋਹਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਹ ਪੋਸਟਰ ਸਾਂਝਾ ਕਰਦਿਆਂ ਲਿਖਿਆ ਹੈ, ''WARRIORS OF ਪੰਜਾਬ' 20 ਨਵੰਬਰ ਨੂੰ 🙏 ਇਹ ਕੱਲ੍ਹਾ ਗਾਣਾ ਹੀ ਨਹੀਂ ! ਮੇਰੀ ਕੌਮ ਦੇ ਅਣਖੀਲੇ ਯੋਧਿਆ ਦੇ ਲਹੂ ਨਾਲ ਸਿਰਜੇ ਹੋਏ ਸਿੱਖ ਇਤਿਹਾਸ ਦੀ ਵੀਰ-ਗਾਥਾ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਨੂੰ ਸੁਣ ਕੇ ਆਪਣੇ-ਆਪ 'ਤੇ ਮਾਣ ਮਹਿਸੂਸ ਕਰੋਗੇ। Poster ਨੂੰ ਸ਼ੇਅਰ ਕਰਿਓ ਜੀ🙏।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।