ਫ਼ਿਲਮ ''ਸੈਕਟਰ 17'' ਨਾਲ ਮੁੜ ਚਰਚਾ ''ਚ ਆਏ ਅਦਾਕਾਰ ਕਵੀ ਸਿੰਘ

Thursday, Nov 07, 2024 - 01:20 PM (IST)

ਫ਼ਿਲਮ ''ਸੈਕਟਰ 17'' ਨਾਲ ਮੁੜ ਚਰਚਾ ''ਚ ਆਏ ਅਦਾਕਾਰ ਕਵੀ ਸਿੰਘ

ਜਲੰਧਰ- ਪੰਜਾਬੀ ਸਿਨੇਮਾ ਖੇਤਰ ਵਿੱਚ ਚੌਖੀ ਭੱਲ ਸਥਾਪਿਤ ਕਰਦਾ ਜਾ ਰਿਹਾ ਅਦਾਕਾਰ ਕਵੀ ਸਿੰਘ, ਜੋ ਰਿਲੀਜ਼ ਹੋਣ ਜਾ ਰਹੀ ਅਪਣੀ ਨਵੀਂ ਪੰਜਾਬੀ ਫਿਲਮ 'ਸੈਕਟਰ 17' ਨਾਲ ਇਨੀਂ ਦਿਨੀਂ ਮੁੜ ਚਰਚਾ ਅਤੇ ਲਾਈਮਲਾਈਟ ਵਿੱਚ ਹੈ, ਜੋ ਇਸ ਬਹੁ-ਚਰਚਿਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗਾ।

 

 
 
 
 
 
 
 
 
 
 
 
 
 
 
 
 

A post shared by Kavi Singh (Kanwaljeet Singh) (@ikavisingh)

ਹਾਲ ਹੀ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਡੇ ਕਾਲਜ' ਤੋਂ ਇਲਾਵਾ ਕਈ ਅਰਥ-ਭਰਪੂਰ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਅਪਣੀ ਨਾਯਾਬ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਿਹਾ ਹੈ ਇਹ ਹੋਣਹਾਰ ਅਦਾਕਾਰ, ਜਿਸ ਨੇ ਬਹੁਤ ਥੋੜੇ ਜਿਹੋ ਸਮੇਂ ਵਿੱਚ ਹੀ ਪਾਲੀਵੁੱਡ ਆਪਣਾ ਦਾਇਰਾ ਕਾਫ਼ੀ ਵਿਸ਼ਾਲ ਕਰ ਲਿਆ ਹੈ।ਸਾਲ 2022 ਵਿੱਚ ਸਾਹਮਣੇ ਆਈ ਚਰਚਿਤ ਓਟੀਟੀ ਫਿਲਮ 'ਬੱਬਰ' ਨਾਲ ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਪੂਰੀ ਤਰ੍ਹਾਂ ਛਾਅ ਜਾਣ ਵਾਲੇ ਇਸ ਅਦਾਕਾਰ ਨੇ ਹੁਣ ਤੱਕ ਦੇ ਅਪਣੇ ਅਦਾਕਾਰੀ ਸਫ਼ਰ ਦੌਰਾਨ ਵਿਭਿੰਨਤਾ ਭਰੇ ਕਿਰਦਾਰਾਂ ਅਤੇ ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਫਿਲਮਾਂ ਦੀ ਚੋਣ ਨੂੰ ਤਰਜੀਹ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਹਰ ਰੋਲ ਅਤੇ ਫਿਲਮ ਵਿੱਚ ਉਸਨੇ ਅਪਣੀ ਬਹੁ-ਆਯਾਮੀ ਸਮਰੱਥਾ ਦਾ ਇਜ਼ਹਾਰ ਵੱਖੋ-ਵੱਖਰੇ ਸ਼ੇਡਜ਼ ਦੇ ਰੂਪ ਵਿੱਚ ਬਾਖੂਬੀ ਕਰਵਾਇਆ ਹੈ।

ਇਹ ਵੀ ਪੜ੍ਹੋ- ਕੰਗਨਾ ਨੇ ਡੋਨਾਲਡ ਟਰੰਪ ਨੂੰ ਦਿੱਤੀ ਵਧਾਈ, ਸਾਂਝੀ ਕੀਤੀ ਸ਼ਾਨਦਾਰ ਤਸਵੀਰ

ਪੰਜਾਬੀ ਵੈੱਬ ਸੀਰੀਜ਼ ਦੀ ਦੁਨੀਆ ਵਿੱਚ ਸਨਸਨੀ ਪੈਦਾ ਕਰਨ ਵਾਲੀ 'ਸ਼ਿਕਾਰੀ' ਵਿੱਚ ਵੀ ਨਿਭਾਏ ਨੈਗੇਟਿਵ ਰੋਲ ਵਿੱਚ ਵੀ ਦਰਸ਼ਕਾਂ ਦੇ ਮਨਾਂ ਵਿੱਚ ਅਮਿਟ ਛਾਪ ਛੱਡਣ ਵਿੱਚ ਸਫ਼ਲ ਰਿਹਾ ਹੈ ।ਪਾਲੀਵੁੱਡ ਦੇ ਮੋਹਰੀ ਕਤਾਰ ਕਲਾਕਾਰਾਂ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾ ਰਿਹਾ ਇਹ ਬਿਹਤਰੀਨ ਅਦਾਕਾਰ ਅਗਾਮੀ ਦਿਨੀਂ ਸਾਹਮਣੇ ਆਉਣ ਜਾ ਰਹੀਆਂ ਕਈ ਹੋਰ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News