ਫਿਲਮ 'ਸੈਕਟਰ 17' ਦੀ ਪ੍ਰਮੋਸ਼ਨ ਲਈ ਪ੍ਰਿੰਸ ਕੰਵਲਜੀਤ ਟੀਮ ਸਣੇ ਪੁੱਜੇ ਹੂਸੈਨੀਵਾਲਾ

Wednesday, Nov 13, 2024 - 04:35 PM (IST)

ਫਿਲਮ 'ਸੈਕਟਰ 17' ਦੀ ਪ੍ਰਮੋਸ਼ਨ ਲਈ ਪ੍ਰਿੰਸ ਕੰਵਲਜੀਤ ਟੀਮ ਸਣੇ ਪੁੱਜੇ ਹੂਸੈਨੀਵਾਲਾ

ਜਲੰਧਰ- ਪ੍ਰਿੰਸ ਕੰਲਵਜੀਤ ਮੰਗਲਵਾਰ ਨੂੰ ਆਪਣੀ ਟੀਮ ਸਮੇਤ ਹਿੰਦ ਪਾਕਿ ਕੌਮਾਂਤਰੀ ਸਰਹੱਦ ’ਤੇ ਸਥਿਤ ਹੂਸੈਨੀਵਾਲਾ ਜੁਆਇੰਟ ਚੈਕ ਪੋਸਟ ’ਤੇ ਪਹੁੰਚੇ ਅਤੇ ਰੀਟਰੀਟ ਸੈਰੇਮਨੀ ਦਾ ਆਨੰਦ ਮਾਣਿਆ। ਹੂਸੈਨੀਵਾਲਾ ਚੈਕ ਪੋਸਟ ’ਤੇ ਪ੍ਰਿੰਸ ਕੰਵਲਜੀਤ ਅਤੇ ਭੂਮਿਕਾ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਲਾਵਾ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨਾਲ ਖੂਬ ਤਸਵੀਰਾਂ ਖਿਚਵਾਈਆਂ ।ਇਸ ਤੋਂ ਪਹਿਲੋਂ ਸ਼ੁੱਕਰਵਾਰ ਨੂੰ ਰੀਲੀਜ਼ ਹੋ ਰਹੀ ਆਪਣੀ ਪੰਜਾਬੀ ਫਿਲਮ “ਸੈਕਟਰ 17” ਦੀ ਟੀਮ ਸਮੇਤ ਪ੍ਰਚਾਰ ਲਈ ਪ੍ਰਿੰਸ ਕੰਵਲਜੀਤ ਦੀ ਟੀਮ ਫਿਰੋਜ਼ਪੁਰ ਸ਼ਹਿਰ ਵਿੱਚ ਪੁੱਜੀ।ਐਕਸ਼ਨ ਤੇ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਫਿਲਮ ਉਸਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ।

ਇਹ ਵੀ ਪੜ੍ਹੋ- ਦੂਜੇ ਧਰਮ ਦੇ ਅਦਾਕਾਰ ਨਾਲ ਵਿਆਹ ਕਰਨ ਜਾ ਰਹੀ ਹੈ ਮੁਸਲਿਮ ਅਦਾਕਾਰਾ, ਨਹੀਂ ਸੀ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ


ਇਸ ਫਿਲਮ ਵਿੱਚ ਉਸ ਨਾਲ ਭੂਮਿਕਾ ਸ਼ਰਮਾ, ਹੌਬੀ ਧਾਲੀਵਾਲ, ਯਸ਼ਪਾਲ ਸ਼ਰਮਾ, ਗੁਰਿੰਦਰ ਮਕਨਾ, ਦਿਲਾਵਰ ਸਿੱਧੂ, ਕਵੀ ਸਿੰਘ, ਮੰਨਤ ਸਿੰਘ, ਸੁੱਖੀ ਚਾਹਲ, ਦੀਪ ਮਨਦੀਪ, ਅਮਨ ਚੀਮਾ ਸਮੇਤ ਹੋਰ ਕਈ ਨਾਮੀ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਮੁਨੀਸ ਭੱਟ ਦੀ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਭੂਮਿਕਾ ਸ਼ਰਮਾ ਨੇ ਬਤੌਰ ਹੀਰੋਇਨ ਮੁੱਖ ਭੂਮਿਕਾ ਨਿਭਾਈ ਹੈ। ਭੂਮਿਕਾ ਮੁਤਾਬਕ ਉਸਨੇ ਇਸ ਫਿਲਮ ਵਿੱਚ ਇੱਕ ਦਲੇਰ ਪੰਜਾਬੀ ਕੁੜੀ ਦੀ ਭੂਮਿਕਾ ਨਿਭਾਈ ਹੈ। “ਅਦਿੱਤਯਸ ਗੁਰੱਪ” ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਹਰਮਨਦੀਪ ਸੂਦ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News