ਗਾਇਕ ਕੁਲਵਿੰਦਰ ਬਿੱਲਾ ਨੂੰ ਇਸ ਗੱਲ ਦਾ ਸਤਾਉਣ ਲੱਗਾ ਡਰ

Sunday, Nov 17, 2024 - 11:23 AM (IST)

ਗਾਇਕ ਕੁਲਵਿੰਦਰ ਬਿੱਲਾ ਨੂੰ ਇਸ ਗੱਲ ਦਾ ਸਤਾਉਣ ਲੱਗਾ ਡਰ

ਐਂਟਰਟੇਨਮੈਂਟ ਡੈਸਕ : 'ਟਾਈਮ ਟੇਬਲ', 'ਟਿੱਚ ਬਟਨ', 'ਸੰਗਦੀ ਸੰਗਦੀ' ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਕੁਲਵਿੰਦਰ ਬਿੱਲਾ ਇਸ ਸਮੇਂ ਅਦਾਕਾਰ ਰਘਵੀਰ ਬੋਲੀ ਦੇ ਸ਼ੋਅ 'ਸ਼ਹਿਰ ਦੀ ਗੇੜੀ' ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ ਕੁਲਵਿੰਦਰ ਬਿੱਲਾ ਨੇ ਆਪਣੇ ਜੀਵਨ ਨਾਲ ਸੰਬੰਧਤ ਕਾਫੀ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਡਰ ਬਾਰੇ ਵੀ ਖੁਲਾਸਾ ਕੀਤਾ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਕੁਲਵਿੰਦਰ ਬਿੱਲਾ ਨੇ ਅਦਾਕਾਰ ਰਘਵੀਰ ਬੋਲੀ ਦੇ ਸ਼ੋਅ 'ਸ਼ਹਿਰ ਦੀ ਗੇੜੀ' 'ਚ ਦੱਸਿਆ, "ਮੈਨੂੰ ਇੱਕ ਚੀਜ਼ ਤੋਂ ਬਹੁਤ ਡਰ ਲੱਗਦਾ ਹੈ, ਇਹ ਸਿਰਫ਼ ਕਹਿਣ ਦੀ ਗੱਲ ਨਹੀਂ ਹੈ। ਮੈਨੂੰ ਫ਼ਿਲਮਾਂ ਆਉਣ, ਗਾਣੇ ਆਉਣ, ਚੱਲਣ-ਨਾ ਚੱਲਣ, ਕੁੱਝ ਵੀ ਹੋਵੇ...ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਚੱਲਦੇ ਰਹਿੰਦੇ ਨੇ, ਮੈਨੂੰ ਇਸ ਦੀ ਕੋਈ ਚਿੰਤਾ ਨਹੀਂ ਪਰ ਮੈਨੂੰ ਇੱਕ ਚੀਜ਼ ਤੋਂ ਬਹੁਤ ਡਰ ਲੱਗਦਾ ਹੈ, ਉਹ ਹੈ ਮੇਰੇ ਪਿਓ ਬੁੱਢੇ ਹੋ ਰਹੇ ਆ...ਵੱਡੇ ਹੋ ਰਹੇ ਆ...ਇਸ ਚੀਜ਼ ਦਾ ਮੈਨੂੰ ਬਹੁਤ ਡਰ ਲੱਗਦਾ ਹੈ। ਹੁਣ ਡੈਡੀ ਦੇ ਹੁੰਦੇ ਹੋਏ ਕੋਈ ਫਿਕਰ ਨਹੀਂ ਮੈਨੂੰ, ਸਾਰਾ ਕੁੱਝ ਉਹੀ ਦੇਖਦੇ ਨੇ...ਮਾਂ ਪਿਓ ਬਹੁਤ ਵੱਡੀ ਚੀਜ਼ ਹੁੰਦੀ ਹੈ, ਉਹ ਤਾਂ ਬਹੁਤ ਭਾਗਾਂ ਵਾਲੇ ਹੁੰਦੇ ਨੇ, ਜਿੰਨਾ ਕੋਲ ਮਾਂ-ਪਿਓ ਹੈ। ਜਿੰਨ੍ਹਾਂ ਦੇ ਮਾਂ ਪਿਓ ਤੁਰ ਜਾਂਦੇ ਨੇ, ਉਨ੍ਹਾਂ ਨੂੰ ਦੇਖ ਕੇ ਬਹੁਤ ਡਰ ਲੱਗਦਾ ਹੈ।''

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ

ਇਸ ਦੌਰਾਨ ਜੇਕਰ ਗਾਇਕ ਕੁਲਵਿੰਦਰ ਬਿੱਲਾ ਬਾਰੇ ਹੋਰ ਗੱਲ ਕਰੀਏ ਤਾਂ ਕੁਲਵਿੰਦਰ ਬਿੱਲਾ ਪੰਜਾਬੀ ਸੰਗੀਤ ਜਗਤ ਦਾ ਸ਼ਾਨਦਾਰ ਗਾਇਕ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 2018 'ਚ ਆਈ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨਾਲ ਅਦਾਕਾਰੀ ਦੀ ਦੁਨੀਆ 'ਚ ਪੈਰ ਰੱਖਿਆ ਹੈ। ਗਾਇਕ 'ਅੱਡੀਆਂ ਚੁੱਕ ਚੁੱਕ', 'ਚਿਹਰੇ', 'ਤਿਆਰੀ ਹਾਂ ਦੀ' ਅਤੇ 'ਟਾਈਮ ਟੇਬਲ' ਵਰਗੇ ਕਈ ਬਿਹਤਰੀਨ ਗੀਤਾਂ ਲਈ ਪੰਜਾਬੀ ਸੰਗੀਤ ਜਗਤ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News