ਅਦਾਕਾਰ ਪੰਕਜ ਤ੍ਰਿਪਾਠੀ ਨੇ ਐੱਨ. ਸੀ. ਬੀ. ਨਾਲ ਮਿਲਾਇਆ ਹੱਥ

Saturday, Jun 26, 2021 - 04:46 PM (IST)

ਅਦਾਕਾਰ ਪੰਕਜ ਤ੍ਰਿਪਾਠੀ ਨੇ ਐੱਨ. ਸੀ. ਬੀ. ਨਾਲ ਮਿਲਾਇਆ ਹੱਥ

ਨਵੀਂ ਦਿੱਲੀ (ਬਿਊਰੋ) : ਨਾਰਕਾਟਿਕਸ ਕੰਟਰੋਲ ਬਿਊਰੋ ਦੀ ਡਰੱਗਸ ਵਿਰੁੱਧ ਮੁਹਿੰਮ 'ਚ ਪੰਕਜ ਤ੍ਰਿਪਾਠੀ ਉਨ੍ਹਾਂ ਨਾਲ ਆ ਗਏ ਹਨ। ਪੰਕਜ ਤ੍ਰਿਪਾਠੀ ਨੇ ਨਸ਼ੇ ਖ਼ਿਲਾਫ਼ ਜਾਗਰੂਕਤਾ ਲਈ ਆਪਣੀ ਆਵਾਜ਼ 'ਚ ਇਕ ਸੰਦੇਸ਼ ਵੀ ਰਿਕਾਰਡ ਕੀਤਾ ਹੈ। ਪੰਕਜ ਨਾਲ ਇਸ ਦੇ ਲਈ ਐੱਨ. ਸੀ. ਬੀ. ਦੇ ਪਟਨਾ ਜ਼ੋਨਲ ਯੂਨਿਟ ਨੇ ਸੰਪਰਕ ਕੀਤਾ ਸੀ।

ਪੰਕਜ ਤ੍ਰਿਪਾਠੀ ਨੇ ਐੱਨ. ਸੀ. ਬੀ. ਨਾਲ ਮਿਲਾਇਆ ਹੱਥ
ਦਰਅਸਲ, ਹਰ ਸਾਲ 26 ਜੂਨ ਨੂੰ 'ਇੰਟਰਨੈਸ਼ਨਲ ਡੇਅ ਅਗੇਂਸਟ ਡਰੱਗ' ਜਾਂ ਵਰਲਡ ਡਰੱਗ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਡਰੱਗਸ ਦੇ ਇਸਤੇਮਾਲ 'ਤੇ ਰੋਕ ਅਤੇ ਇਸ ਦੇ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ। ਇਸ ਲਈ ਪੰਕਜ ਤ੍ਰਿਪਾਠੀ ਨੇ ਐੱਨ. ਸੀ. ਬੀ. ਨਾਲ ਹੱਥ ਮਿਲਾਇਆ ਹੈ ਅਤੇ ਡਰੱਗਸ ਦੇ ਇਸਤੇਮਾਲ ਖ਼ਿਲਾਫ਼ ਇਕ ਜ਼ਰੂਰੀ ਸੰਦੇਸ਼ ਦੇਣ ਦਾ ਫ਼ੈਸਲਾ ਕੀਤਾ ਹੈ।

ਨੌਜਵਾਨਾਂ ਨੂੰ ਕਰਨਗੇ ਜਾਗਰੂਕ
ਬੰਬੇ ਟਾਈਮਜ਼ ਨਾਲ ਗੱਲ ਕਰਦੇ ਹੋਏ ਪੰਕਜ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਜਾਗਰੂਕਤਾ ਰਾਹੀਂ ਹੀ ਅੱਜ ਦੀ ਪੀੜ੍ਹੀ ਨੂੰ ਡਰੱਗਸ ਦੇ ਇਸਤੇਮਾਲ ਤੋਂ ਦੂਰ ਕੀਤਾ ਜਾ ਸਕਦਾ ਹੈ। ਸਾਨੂੰ ਡਰੱਗਸ ਦੇ ਚੰਗੁਲ 'ਚ ਫਸਣ ਦੀ ਥਾਂ ਹਮੇਸ਼ਾ ਜ਼ਿੰਦਗੀ ਦੇ ਪਾਜ਼ੇਟਿਵ ਪਹਿਲੂ ਨੂੰ ਦੇਖਣਾ ਚਾਹੀਦਾ ਹੈ। ਮੈਂ ਹਮੇਸ਼ਾ ਡਰੱਗਸ ਦੇ ਇਸਤੇਮਾਲ ਖ਼ਿਲਾਫ਼ ਖੜ੍ਹਾ ਹਾਂ ਅਤੇ ਹਮੇਸ਼ਾ ਖੜ੍ਹਾ ਰਹਾਂਗਾ। ਮੈਨੂੰ ਉਮੀਦ ਹੈ ਕਿ ਦੇਸ਼ ਅਤੇ ਦੁਨੀਆ ਇਕ ਦਿਨ ਜ਼ਰੂਰ ਇਸ ਦੀ ਚੰਗੁਲ 'ਚੋਂ ਮੁਕਤ ਹੋਵੇਗਾ ਅਤੇ ਸਾਡੀ ਜਿੱਤ ਹੋਵੇਗੀ।''

ਡਰੱਗਸ ਖ਼ਿਲਾਫ਼ ਸੰਦੇਸ਼ ਕੀਤਾ ਰਿਕਾਰਡ
ਪੰਕਜ ਤ੍ਰਿਪਾਠੀ ਸਮਝਦੇ ਹਨ ਕਿ ਇਕ ਸੈਕਟਰ ਦੇ ਤੌਰ 'ਤੇ ਉਨ੍ਹਾਂ ਦਾ ਮੈਸੇਜ ਕਾਫ਼ੀ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ। ਪੰਕਜ ਨੇ ਇਸ ਦੇ ਲਈ ਇਕ ਵੀਡੀਓ ਮੈਸੇਜ ਰਿਕਾਰਡ ਕੀਤਾ ਹੈ, ਜਿਸ 'ਚ ਉਹ ਨੌਜਵਾਨ ਪੀੜ੍ਹੀ ਨੂੰ ਡਰੱਗਸ ਦੇ ਇਸਤੇਮਾਲ ਖ਼ਿਲਾਫ਼ ਸੰਦੇਸ਼ ਦੇਣਗੇ।

ਸ਼ਾਇਦ ਤਸਵੀਰ ਬਦਲੇ
ਦੱਸ ਦੇਈਏ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗਸ ਕੇਸ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਂ ਸਾਹਮਣੇ ਆਏ ਸਨ, ਜਿਸ ਨਾਲ ਫ਼ਿਲਮ ਇੰਡਸਟਰੀ ਦੀ ਕਾਫ਼ੀ ਬਦਨਾਮੀ ਹੋਈ ਸੀ। ਹੁਣ ਐੱਨ. ਸੀ. ਬੀ. ਦੀ ਇਸ ਪਹਿਲ 'ਚ ਪੰਕਜ ਦੇ ਡਰੱਗਸ ਖ਼ਿਲਾਫ਼ ਜੁੜਨ ਤੋਂ ਬਾਅਦ ਸ਼ਾਇਦ ਤਸਵੀਰ ਬਦਲੇ।
 


author

sunita

Content Editor

Related News