ਸ਼ਵੇਤਾ ਤਿਵਾਰੀ ਦੀ ਧੀ ਨੇ ਸੈਫ ਅਲੀ ਖ਼ਾਨ ਦੇ ਪੁੱਤਰ ਨਾਲ ਮਨਾਇਆ ਨਵਾਂ ਸਾਲ, ਕੈਮਰਾ ਦੇਖ ਲੁਕਾਇਆ ਮੂੰਹ
Monday, Jan 01, 2024 - 11:06 AM (IST)
![ਸ਼ਵੇਤਾ ਤਿਵਾਰੀ ਦੀ ਧੀ ਨੇ ਸੈਫ ਅਲੀ ਖ਼ਾਨ ਦੇ ਪੁੱਤਰ ਨਾਲ ਮਨਾਇਆ ਨਵਾਂ ਸਾਲ, ਕੈਮਰਾ ਦੇਖ ਲੁਕਾਇਆ ਮੂੰਹ](https://static.jagbani.com/multimedia/2024_1image_11_03_496288186palakibrahim.jpg)
ਮੁੰਬਈ (ਬਿਊਰੋ)– ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਤੇ ਸੈਫ ਅਲੀ ਖ਼ਾਨ ਦੇ ਪੁੱਤਰ ਇਬਰਾਹਿਮ ਨੇ ਇਕੱਠਿਆਂ ਨਵੇਂ ਸਾਲ ਦਾ ਜਸ਼ਨ ਮਨਾਇਆ। ਜਦੋਂ ਪਾਪਰਾਜ਼ੀ ਨੇ ਦੋਵਾਂ ਨੂੰ ਇਕੱਠਿਆਂ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਚਿਹਰੇ ਲੁਕਾਉਣੇ ਸ਼ੁਰੂ ਕਰ ਦਿੱਤੇ। ਪਲਕ ਤਿਵਾਰੀ ਤੇ ਇਬਰਾਹਿਮ ਕਾਰ ’ਚ ਬੈਠੇ ਤੇ ਮੂੰਹ ਲੁਕਾਉਂਦਿਆਂ ਇਕ ਵੀਡੀਓ ’ਚ ਕੈਦ ਹੋ ਗਏ। ਪਲਕ ਤਿਵਾਰੀ ਤੇ ਇਬਰਾਹਿਮ ਅਲੀ ਖ਼ਾਨ ਦੇ ਨਾਂ ਲੰਬੇ ਸਮੇਂ ਤੋਂ ਇਕੱਠੇ ਜੁੜੇ ਹੋਏ ਹਨ। ਚਰਚਾ ਹੈ ਕਿ ਉਹ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਪਲਕ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੂੰ ‘ਹਾਰਟ ਅਟੈਕ ਵਾਲੇ ਪਰਾਂਠੇ’ ਖਵਾਉਣੇ ਪਏ ਮਹਿੰਗੇ, FIR ਮਗਰੋਂ ਕਮਰੇ ’ਚ ਬੰਦ ਕਰ ਕੁੱਟਿਆ
ਸਾਹਮਣੇ ਆਈ ਵੀਡੀਓ ਨੂੰ ਇਕ ਪਾਪਰਾਜ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਵੀਡੀਓ ’ਚ ਜਿਥੇ ਪਲਕ ਤਿਵਾਰੀ ਨੇ ਆਪਣਾ ਚਿਹਰਾ ਹੇਠਾਂ ਲੁਕਾਇਆ ਹੋਇਆ ਹੈ, ਉਥੇ ਇਬਰਾਹਿਮ ਅਲੀ ਖ਼ਾਨ ਨੇ ਆਪਣੇ ਹੱਥਾਂ ਨਾਲ ਆਪਣਾ ਚਿਹਰਾ ਢਕਿਆ ਹੋਇਆ ਹੈ। ਇਸ ਵੀਡੀਓ ’ਤੇ ਯੂਜ਼ਰਸ ਵਲੋਂ ਕਾਫੀ ਕੁਮੈਂਟਸ ਆ ਰਹੇ ਹਨ।
ਯੂਜ਼ਰਸ ਨੇ ਪੁੱਛਿਆ– ‘ਤੁਸੀਂ ਆਪਣਾ ਚਿਹਰਾ ਕਿਉਂ ਲੁਕਾ ਰਹੇ ਹੋ?’
ਇਕ ਯੂਜ਼ਰ ਨੇ ਲਿਖਿਆ, ‘‘ਇਹ ਆਪਣਾ ਚਿਹਰਾ ਕਿਉਂ ਲੁਕਾਉਂਦੇ ਹਨ?’’ ਇਕ ਹੋਰ ਯੂਜ਼ਰ ਨੇ ਵੀਡੀਓ ’ਚ ਸ਼ਵੇਤਾ ਤਿਵਾਰੀ ਨੂੰ ਟੈਗ ਕੀਤਾ ਤੇ ਲਿਖਿਆ, ‘‘ਦੇਖੋ ਤੁਹਾਡੀ ਧੀ ਕੀ ਕਰ ਰਹੀ ਹੈ।’’ ਹਾਲਾਂਕਿ ਕੁਝ ਲੋਕਾਂ ਨੇ ਪਲਕ ਤਿਵਾਰੀ ਤੇ ਇਬਰਾਹਿਮ ਦਾ ਸਮਰਥਨ ਕੀਤਾ ਤੇ ਲਿਖਿਆ ਕਿ ਕੀ ਲੜਕਾ ਤੇ ਲੜਕੀ ਦੋਸਤ ਨਹੀਂ ਹੋ ਸਕਦੇ?
ਇਸੇ ਲਈ ਇਬਰਾਹਿਮ ਤੇ ਪਲਕ ਆਪਣੇ ਰਿਸ਼ਤੇ ਨੂੰ ਲੁਕਾ ਰਹੇ ਹਨ
ਉਥੇ ਹੀ ਨਵੰਬਰ 2023 ’ਚ ‘ਹਿੰਦੁਸਤਾਨ ਟਾਈਮਜ਼’ ਦੀ ਇਕ ਰਿਪੋਰਟ ’ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਪਲਕ ਤਿਵਾਰੀ ਤੇ ਇਬਰਾਹਿਮ ਅਲੀ ਖ਼ਾਨ ਇਕ-ਦੂਜੇ ਨਾਲ ਰਿਸ਼ਤੇ ’ਚ ਹਨ। ਪਲਕ ਦਾ ਕਰੀਅਰ ਅਜੇ ਸ਼ੁਰੂ ਹੋਇਆ ਹੈ, ਇਸ ਲਈ ਉਹ ਆਪਣੇ ਰਿਸ਼ਤੇ ਨੂੰ ਅਜੇ ਲੁਕੋ ਕੇ ਰੱਖਣਾ ਚਾਹੁੰਦੀ ਹੈ।
ਪਲਕ ਤਿਵਾਰੀ ਤੇ ਇਬਰਾਹਿਮ ਕੀ ਕਰਦੇ ਹਨ?
ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਜਿਥੇ ਪਲਕ ਤਿਵਾਰੀ ਨੇ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ, ਉਥੇ ਇਬਰਾਹਿਮ ਇਸ ਸਮੇਂ ਫ਼ਿਲਮਾਂ ’ਚ ਕਰਨ ਜੌਹਰ ਨੂੰ ਅਸਿਸਟ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।