ਪਲਕ ਨੇ ਕੀਤੀ ਫਿਲਮ ‘ਦਿ ਭੂਤਨੀ’ ਦੀ ਪ੍ਰਮੋਸ਼ਨ, ਇਸ ਦਿਨ ਸਿਨੇਮਾਘਰਾਂ ''ਚ ਹੋਵੇਗੀ ਰਿਲੀਜ਼
Saturday, Apr 05, 2025 - 01:44 PM (IST)

ਮੁੰਬਈ- ਮੁੰਬਈ ’ਚ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਨੇ ਫਿਲਮ ‘ਦਿ ਭੂਤਨੀ’ ਦੀ ਪ੍ਰਮੋਸ਼ਨ ਕੀਤੀ। ਫਿਲਮ ’ਚ ਮੌਨੀ ਰਾਏ, ਸੰਜੇ ਦੱਤ, ਸਨੀ ਸਿੰਘ ਵਰਗੇ ਸਿਤਾਰੇ ਨਜ਼ਰ ਆਉਣਗੇ। ਪਲਕ ਤਿਵਾੜੀ ਨੇ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਪਲਕ ਦੀ ਦੂਜੀ ਫਿਲਮ ਹੈ। ਇਸ ਦੇ ਨਾਲ ਹੀ ਪਲਕ ਤਿਵਾੜੀ ਫਿਲਮ ‘ਰੋਜ਼ੀ : ਦਿ ਸੈਫਰਨ ਚੈਪਟਰ’ ’ਚ ਵੀ ਨਜ਼ਰ ਆਵੇਗੀ। ਫਿਲਮ ’ਚ ਉਹ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ।
ਇੱਥੇ ਦੱਸ ਦੇਈਏ ਕਿ ਸੰਜੇ ਦੱਤ ਦੀ ਫਿਲਮ 'ਦਿ ਭੂਤਨੀ' ਅਗਲੇ ਮਹੀਨੇ ਯਾਨੀ 18 ਅਪ੍ਰੈਲ 2025 ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਨਿਰਦੇਸ਼ਨ ਸਿਧਾਂਤ ਸਚਦੇਵ ਨੇ ਕੀਤਾ ਹੈ ਅਤੇ ਇਸਨੂੰ ਲਿਖਿਆ ਵੀ ਉਨ੍ਹਾਂ ਨੇ ਹੀ ਹੈ। ਸੰਜੇ ਦੱਤ ਨੇ ਇਸ ਫਿਲਮ ਦਾ ਨਿਰਮਾਣ ਦੀਪਕ ਮੁਕੁਟ ਨਾਲ ਕੀਤਾ ਹੈ। ਫਿਲਮ ਦਾ ਟ੍ਰੇਲਰ ਮਜ਼ੇਦਾਰ ਪੰਚਲਾਈਨਾਂ, ਥ੍ਰਿਲਰ ਅਤੇ ਸੰਜੇ ਦੱਤ ਦੇ ਆਈਕੋਨਿਕ ਸਵੈਗ ਨਾਲ ਭਰਪੂਰ ਹੈ। ਫਿਲਮ ਵਿੱਚ ਕਾਮੇਡੀ ਅਤੇ ਹਾਰਰ ਦੇ ਨਾਲ-ਨਾਲ ਕਈ ਹਾਈ ਐਕਸ਼ਨ ਸੀਨ ਵੀ ਦੇਖਣ ਨੂੰ ਮਿਲਣਗੇ।