ਸੰਤਾ-ਬੰਤਾ ਫਿਲਮ ''ਚ ਕੁਝ ਵੀ ਇਤਰਾਜ਼ਯੋਗ ਨਹੀਂ : ਸੈਂਸਰ ਬੋਰਡ

03/24/2016 8:59:29 AM

ਨਵੀਂ ਦਿੱਲੀ : ਸਰਕਾਰ ਅਤੇ ਸੈਂਸਰ ਬੋਰਡ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਸੰਤਾ-ਬੰਤਾ ਪ੍ਰਾ. ਲਿਮ. ਫਿਲਮ ਵਿਚ ਅਜਿਹੀ ਕੋਈ ਟਿੱਪਣੀ ਨਹੀਂ ਹੈ ਜੋ ਇਤਰਾਜ਼ਯੋਗ ਹੋਵੇ ਜਾਂ ਜਿਸ ਵਿਚ ਸਿੱਖ ਭਾਈਚਾਰੇ ਦਾ ਮਜ਼ਾਕ ਉਡਾਇਆ ਗਿਆ ਹੋਵੇ। ਮੁੱਖ ਜਸਟਿਸ ਜੀ. ਰੋਹਿਣੀ ਅਤੇ ਜਸਟਿਸ ਜਯੰਤ ਨਾਥ ਦੀ ਬੈਂਚ ਦੇ ਸਾਹਮਣੇ ਇਹ ਦਲੀਲ ਉਸ ਸਮੇਂ ਦਿੱਤੀ ਗਈ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਾਖਲ ਇਕ ਪਟੀਸ਼ਨ ''ਤੇ ਸੁਣਵਾਈ ਹੋ ਰਹੀ ਸੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਫਿਲਮ ਵਿਚ ਸਿੱਖ ਭਾਈਚਾਰੇ ਦਾ ਮਜ਼ਾਕ ਉਡਾਇਆ ਗਿਆ ਹੈ। 
ਜਾਣਕਾਰੀ ਅਨੁਸਾਰ ਇਹ ਫਿਲਮ 22 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਹੈ। ਫਿਲਮ ਦੇ ਨਿਰਮਾਤਾਵਾਂ ਅਤੇ ਨਿਰਦੇਸ਼ਕ ਨੇ ਪਟੀਸ਼ਨ ਨੂੰ ਜਨਹਿਤ ਪਟੀਸ਼ਨ ਦੇ ਰੂਪ ਵਿਚ ਸਵੀਕਾਰ ਕੀਤੇ ਜਾਣ ''ਤੇ ਸਵਾਲ ਕੀਤਾ ਅਤੇ ਕਿਹਾ ਕਿ ਇਹ ਪਟੀਸ਼ਨਕਰਤਾ ਬਿਨਾਂ ਫਿਲਮ ਦੇਖੇ ਹੀ ਇਸਨੂੰ ਇਤਰਾਜ਼ਯੋਗ ਦੱਸ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਫਿਲਮ ''ਚ ਬਾਲੀਵੁੱਡ ਅਦਾਕਾਰ ਬੋਮਨ ਈਰਾਨੀ, ਵੀਰ ਦਾਸ, ਨੇਹਾ ਧੂਪੀਆ, ਲੀਜ਼ਾ ਹੇਡਨ ਮੁਖ ਕਿਰਦਾਰ ''ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ''ਦਿੱਗਜ'' ਅਦਾਕਾਰ ਜੌਨੀ ਲਿਵਰ, ਸੰਜੇ ਮਿਸ਼ਰਾ, ਵਿਜੈਰਾਜ਼ ਅਤੇ ਅਯੂਬ ਖਾਨ ਵੀ ਸ਼ਾਨਦਾਰ ਅਦਾਕਾਰੀ ਦਿਖਾਉਣਗੇ।


Related News