ਨੀਟ ਰੀ-ਐਗਜ਼ਾਮ ਲਈ SC ’ਚ ਪਟੀਸ਼ਨ : ਕਿਸੇ ਦੀ ਆਂਸਰਸ਼ਈਟ ਫਟੀ ਮਿਲੀ, ਕੋਈ ਬੋਰਡ ’ਚ ਫ਼ੇਲ ਪਰ ਨੀਟ ’ਚ 705 ਨੰਬਰ
Tuesday, Jun 11, 2024 - 11:09 AM (IST)
ਨਵੀਂ ਦਿੱਲੀ (ਇੰਟ.)- ਨੀਟ-ਯੂ. ਜੀ. ਵਿਚ ਗ੍ਰੇਸ ਅੰਕਾਂ ਦਾ ਵਿਵਾਦ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਇਸ ਪਟੀਸ਼ਨ ਵਿਚ ਰਿਜਲਟ ਵਾਪਸ ਲੈਣ ਅਤੇ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰਿਜਲਟ ਵਿਚ ਗ੍ਰੇਸ ਅੰਕ ਦੇਣਾ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਦੇ ਆਪਹੁਦਰੇ ਫੈਸਲੇ ਹੈ। ਵਿਦਿਆਰਥੀਆਂ ਨੂੰ 718 ਜਾਂ 719 ਅੰਕ ਦੇਣ ਦਾ ਕੋਈ ਮੈਥਮੇਟੀਕਲ ਆਧਾਰ ਨਹੀਂ ਹੈ। ਇਹ ਪਟੀਸ਼ਨ ਵਿਦਿਆਰਥੀ ਭਲਾਈ ਲਈ ਕੰਮ ਕਰਨ ਵਾਲੇ ਅਬਦੁੱਲਾ ਮੁਹੰਮਦ ਫੈਜ਼ ਅਤੇ ਡਾਕਟਰ ਸ਼ੇਖ ਰੌਸ਼ਨ ਵਲੋਂ ਦਾਇਰ ਕੀਤੀ ਗਈ ਹੈ। ਇਹ ਦੋਵੇਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਵਿਦਿਆਰਥੀਆਂ ਲਈ ਕੰਮ ਕਰਦੇ ਹਨ।
ਗ੍ਰੇਸ ਮਾਰਕਸ ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ
ਪਟੀਸ਼ਨ ’ਚ ਕਿਹਾ ਗਿਆ ਹੈ ਕਿ ਐੱਨ.ਟੀ.ਏ. ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗ੍ਰੇਸ ਮਾਰਕਸ ਦੇਣ ਲਈ ਕਿਹੜਾ ਤਰੀਕਾ ਅਪਣਾਇਆ ਹੈ। ਇਸ ਦੇ ਨਾਲ ਹੀ, ਪ੍ਰੀਖਿਆ ਤੋਂ ਪਹਿਲਾਂ ਐੱਨ. ਟੀ. ਏ. ਵਲੋਂ ਜਾਰੀ ਸੂਚਨਾ ਇਨਫਾਰਮੈਸ਼ਨ ਬੁਲੇਟਿਨ ਵਿਚ ਗ੍ਰੇਸ ਮਾਰਕਸ ਦੇਣ ਦੀ ਵਿਵਸਥਾ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਅਜਿਹੇ ’ਚ ਕੁਝ ਉਮੀਦਵਾਰਾਂ ਨੂੰ ਗ੍ਰੇਸ ਮਾਰਕਸ ਦੇਣਾ ਠੀਕ ਨਹੀਂ ਹੈ।
ਐਗਜ਼ਾਮ ਵਿਚ ਅੰਕਾਂ ਦੇ ਮੇਲ ਨਾ ਹੋਣ ਦੀਆਂ ਨਵੀਆਂ ਸ਼ਿਕਾਇਤਾਂ ਆ ਰਹੀਆਂ ਹਨ
ਦੂਜੇ ਪਾਸੇ ਪ੍ਰੀਖਿਆ ਵਿਚ ਬੇਨਿਯਮੀਆਂ ਦੀਆਂ ਨਵੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਇਕ ਯੂਜ਼ਰ ਨੇ ਅੰਜਲੀ ਨਾਂ ਦੀ ਵਿਦਿਆਰਥਣ ਦੀ ਨੀਟ ਯੂ. ਜੀ. ਅਤੇ 12ਵੀਂ ਦੀ ਬੋਰਡ ਪ੍ਰੀਖਿਆ ਦੀ ਮਾਰਕਸ਼ੀਟ ਸ਼ੇਅਰ ਕੀਤੀ ਹੈ। ਇਸ ਮੁਤਾਬਕ 12ਵੀਂ ਵਿਚ ਫੇਲ ਹੋਈ ਵਿਦਿਆਰਥਣ ਨੇ ਨੀਟ ਵਿਚ 705 ਅੰਕ ਮਿਲੇ ਹਨ। ਭੋਪਾਲ ਦੀ ਇਕ ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਦੇ ਸਕੋਰ ਕਾਰਡ ਵਿਚ 340 ਨੰਬਰ ਹਨ ਜਦੋਂਕਿ ਆਂਸਰ ਨੂੰ ਮਿਲਾਉਣ ’ਤੇ ਉਸ ਨੂੰ 617 ਨੰਬਰ ਮਿਲਣੇ ਚਾਹੀਦੇ ਸਨ। ਇਸੇ ਤਰ੍ਹਾਂ ਲਖਨਊ ਦੀ ਆਯੂਸ਼ੀ ਪਟੇਲ ਨੇ ਦੋਸ਼ ਲਾਇਆ ਕਿ ਉਸ ਦੀ ਓ.ਐੱਮ.ਆਰ. ਸ਼ੀਟ ਨੂੰ ਜਾਣਬੁੱਝ ਕੇ ਪਾੜੀ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e