ਕਰਨਾਟਕ ’ਚ ‘ਹਮਾਰੇ ਬਾਰਹ’ ਫਿਲਮ ਦੇ ਪ੍ਰਦਰਸ਼ਨ ’ਤੇ ਰੋਕ
Saturday, Jun 08, 2024 - 03:50 PM (IST)
ਬੈਂਗਲੁਰੂ (ਭਾਸ਼ਾ) - ਕਰਨਾਟਕ ਸਰਕਾਰ ਨੇ ਕੁਝ ਮੁਸਲਿਮ ਸੰਗਠਨਾਂ ਵਲੋਂ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਹਿੰਦੀ ਫਿਲਮ ‘ਹਮਾਰੇ ਬਾਰਹ’ ਦੇ ਪ੍ਰਦਰਸ਼ਨ ’ਤੇ ਘੱਟ ਤੋਂ ਘੱਟ 2 ਹਫਤੇ ਲਈ ਪਾਬੰਦੀ ਲਗਾ ਦਿੱਤੀ ਹੈ। ਇਕ ਹੁਕਮ ਵਿਚ ਸਰਕਾਰ ਨੇ ਇਲੈਕਟ੍ਰਾਨਿਕ ਮੀਡੀਆ, ਸੋਸ਼ਲ ਮੀਡੀਆ, ਫਿਲਮ ਥੀਏਟਰਾਂ, ਪ੍ਰਾਈਵੇਟ ਟੈਲੀਵਿਜ਼ਨ ਚੈਨਲਾਂ ਜਾਂ ਹੋਰ ਮੀਡੀਆ ਵਿਚ ਫਿਲਮ ਅਤੇ ਉਸਦੇ ਟਰੇਲਰ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਥੱਪੜ ਵਿਵਾਦ 'ਤੇ ਕੰਗਨਾ ਰਣੌਤ ਦੀ ਲੰਬੀ ਚੌੜੀ ਪੋਸਟ, ਹੁਣ ਆਖੀਆਂ ਇਹ ਗੱਲਾਂ
ਹੁਕਮ ਵਿਚ ਕਿਹਾ ਗਿਆ ਹੈ ਕਿ ਕਈ ਮੁਸਲਿਮ ਸੰਗਠਨਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ਕਿਉਂਕਿ ਇਸ ਵਿਚ ਇਸਲਾਮ ਨੂੰ ‘ਭੜਕਾਊ ਅਤੇ ਅਪਮਾਨਜਨਕ ਤਰੀਕੇ’ ਨਾਲ ਪੇਸ਼ ਕੀਤਾ ਗਿਆ ਹੈ ਅਤੇ ਅਜਿਹੀ ਫਿਲਮ ਦੀ ਇਜਾਜ਼ਤ ਦੇਣ ਨਾਲ ਧਰਮਾਂ ਅਤੇ ਭਾਈਚਾਰਿਆਂ ਵਿਚਾਲੇ ਨਫਰਤ ਪੈਦਾ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।