ਪੰਜਾਬ ਬੋਰਡ ਵਲੋਂ ਪੰਜਵੀਂ, ਅੱਠਵੀਂ, ਦੱਸਵੀਂ ਤੇ ਬਾਰ੍ਹਵੀਂ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਮੁਲਤਵੀ

Wednesday, Jun 19, 2024 - 06:30 PM (IST)

ਲੁਧਿਆਣਾ (ਵਿੱਕੀ) : ਪੰਜਾਬ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੇ ਚੱਲਦੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ, ਅੱਠਵੀਂ, ਦੱਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪਹਿਲਾਂ ਜਾਰੀ ਕੀਤੀ ਗਈ ਡੇਟਸ਼ੀਟ ਵਿਚ ਤਬਦੀਲੀ ਕੀਤੀ ਗਈ ਹੈ। ਵਿਭਾਗ ਵਲੋਂ ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 10 ਜੁਲਾਈ ਨੂੰ ਹੋਣ ਵਾਲੀ ਅਨੁਪੂਰਕ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਜਦਕਿ ਇਸ ਦੀ ਜਗ੍ਹਾ ਬਦਵੀਂ ਤਾਰੀਖ਼ ਦਾ ਵੀ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਥਾਣਾ ਦੋਰਾਹਾ ਦਾ ਏ. ਐੱਸ. ਆਈ. ਥਾਣੇ 'ਚ ਹੀ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਵੀਂ ਸ਼੍ਰੇਣੀ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 12 ਜੁਲਾਈ ਨੂੰ ਲਈ ਜਾਵੇਗੀ। ਅੱਠਵੀਂ ਸ਼੍ਰੇਣੀ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 17 ਜੁਲਾਈ ਨੂੰ ਲਈ ਜਾਵੇਗੀ। ਦਸਵੀਂ ਸ਼੍ਰੇਣੀ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 17 ਜੁਲਾਈ ਨੂੰ ਲਈ ਜਾਵੇਗੀ ਜਦਕਿ ਬਾਰ੍ਹਵੀਂ ਸ਼੍ਰੇਣੀ ਦੀ 10 ਜੁਲਾਈ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 20 ਜੁਲਾਈ ਨੂੰ ਲਈ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਪਰਮਿੰਦਰ ਚਿੜੀ ਸਣੇ ਦੋ ਦਾ ਐਨਕਾਊਂਟਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News