ਫੇਕ ਆਈ.ਡੀ. ਬਣਾ ਕੇ ਕੁੜੀ ਦੀ ਇਤਰਾਜ਼ਯੋਗ ਤਸਵੀਰ ਇੰਸਟਾਗ੍ਰਾਮ ’ਤੇ ਕੀਤੀ ਵਾਇਰਲ
Saturday, May 25, 2024 - 03:07 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਇਕ ਪਰਿਵਾਰ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੀ ਧੀ ਦੀਆਂ ਗਲਤ ਤਸਨੀਰਾਂ ਤਿਆਰ ਕਰਕੇ ਫਰਜ਼ੀ ਇੰਸਟਾਗ੍ਰਾਮ ਆਈ. ਡੀ. ਬਣਾ ਕੇ ਤਸਵੀਰ ਵਾਇਰਲ ਕਰਨ ਦੇ ਦੋਸ਼ ਹੇਠ ਥਾਣਾ ਮਖੂ ਦੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸਦੀ ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਗਾਇਆ ਕਿ ਦੋਸ਼ੀ ਰਾਜਦੀਪ ਸਿੰਘ ਉਰਫ ਬੰਟੀ ਪੁੱਤਰ ਹਰਦੇਵ ਸਿੰਘ ਅਤੇ ਅਰਸ਼ਦੀਪ ਉਰਫ਼ ਆਸ਼ੂ ਪੁੱਤਰ ਬਲਜਿੰਦਰ ਸਿੰਘ ਵਾਸੀ ਬਾਘਾ ਪੁਰਾਣਾ ਨੇ ਇੰਸਟਾਗ੍ਰਾਮ ’ਤੇ ਫਰਜ਼ੀ ਆਈ.ਡੀ. ਬਣਾ ਕੇ ਉਸਨੂੰ ਅਤੇ ਉਸਦੇ ਪਤੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਨ੍ਹਾਂ ਦੀ ਬੇਟੀ ਦੀ ਸਕੂਲ ਦੇ ਸ਼ਨਾਖਤੀ ਕਾਰਡ ’ਤੇ ਲੱਗੀ ਫੋਟੋ ਨਾਲ ਕੰਪਿਊਟਰ ’ਤੇ ਛੇੜਛਾੜ ਕਰਕੇ ਅਤੇ ਉਸਨੂੰ ਕਵਿਸ਼ ਨਾਮ ਦੇ ਲੜਕੇ ਨਾਲ ਜੋੜ ਕੇ ਇੰਟਰਨੈਟ ’ਤੇ ਵਾਇਰਲ ਕਰ ਦਿੱਤੀ। ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।