ਜਲੰਧਰ ਤੋਂ ਵੱਡੀ ਖ਼ਬਰ: ਨਿਹੰਗ ਸਿੰਘਾਂ ਤੇ ਪੁਲਸ ਵਿਚਾਲੇ ਝੜਪ

Friday, Jun 21, 2024 - 07:05 PM (IST)

ਜਲੰਧਰ (ਵਰੁਣ)– ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਠੇਕੇ ਦੇ ਬਾਹਰ ਬੋਰਡ ਲਗਾਉਣ ਦੇ ਮਾਮਲੇ ਨੂੰ ਲੈ ਕੇ ਜਾਂਚ ਵਿਚ ਜੁਟੀ ਪੁਲਸ 'ਤੇ ਹਮਲਾ ਕਰ ਦਿੱਤਾ ਗਿਆ। ਪੁਲਸ ਨੇ 6 ਨਿਹੰਗਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਵਿਚੋਂ ਦੋ ਨਾਬਾਲਗ ਹਨ। ਦੱਸਣਯੋਗ ਹੈ ਕਿ ਗੜ੍ਹਾ ਰੋਡ ’ਤੇ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਅਤੇ ਆਲੇ-ਦੁਆਲੇ ਧਮਕੀ ਭਰੇ ਸ਼ਬਦ ਲਿਖੇ ਬੋਰਡ ਲਾਏ ਜਾਣ ’ਤੇ ਮਾਹੌਲ ਤਣਾਅਪੂਰਨ ਹੋ ਗਿਆ ਸੀ। ਜਿਵੇਂ ਹੀ ਪੁਲਸ ਅਧਿਕਾਰੀਆਂ ਤਕ ਇਹ ਗੱਲ ਪਹੁੰਚੀ ਤਾਂ ਪੁਲਸ ਤੁਰੰਤ ਹਰਕਤ ਵਿਚ ਆਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਗੜ੍ਹਾ ਰੋਡ 'ਤੇ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾਉਣ ਦੇ ਮਾਮਲੇ ਦੀ ਜਾਂਚ ਕਰਨ ਆਈ ਪੁਲਸ ਪਾਰਟੀ 'ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ 6 ਦੇ ਐੱਸ. ਐੱਚ. ਓ. ਅਤੇ ਏ. ਸੀ. ਪੀ. ਮਾਡਲ ਟਾਊਨ ਜ਼ਖ਼ਮੀ ਹੋ ਗਏ। ਏ. ਸੀ. ਪੀ. ਅਤੇ ਐੱਸ. ਐੱਚ. ਓ. 'ਤੇ ਹਮਲਾ ਹੁੰਦੇ ਹੀ ਪੁਲਸ ਫੋਰਸ ਨੇ ਤੁਰੰਤ 6 ਨਿਹੰਗ ਸਿੰਘਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ ਗਏ।

PunjabKesari

ਸਾਰਿਆਂ ਨੂੰ ਥਾਣਾ 7 ਵਿਚ ਲਿਜਾਇਆ ਗਿਆ ਹੈ, ਹਾਲਾਂਕਿ ਏ. ਸੀ. ਪੀ. ਅਤੇ ਐੱਸ. ਐੱਚ. ਓ. ਦੇ ਹੱਥਾਂ 'ਤੇ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਪੂਰੇ ਝਗੜੇ ਦੀ ਵੀਡੀਓਗ੍ਰਾਫ਼ੀ ਵੀ ਕਰ ਲਈ ਹੈ ਜੋਕਿ ਕੁਝ ਸਮੇਂ ਬਾਅਦ ਪੁਲਸ ਵੱਲੋਂ ਜਨਤਕ ਕੀਤੀ ਜਾਵੇਗੀ। ਪੁਲਸ ਨੇ ਨਿਹੰਗ ਸਿੰਘਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ-  ਹੈਰਾਨੀਜਨਕ ਖ਼ੁਲਾਸਾ: ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ’ਚ ਹੋਈਆਂ 23 ਲੱਖ ਮੌਤਾਂ, ਸੰਤ ਸੀਚੇਵਾਲ ਨੇ ਜਤਾਈ ਚਿੰਤਾ

ਮਿਲੀ ਜਾਣਕਾਰੀ ਮੁਤਾਬਕ ਨਿਹੰਗਾਂ ਨੇ ਸ਼ਰਾਬ ਦੀ ਦੁਕਾਨ ਦੇ ਕੋਲ ਡੇਰਾ ਲਗਾਇਆ ਹੋਇਆ ਸੀ। ਸਾਰੇ ਲੋਕ ਉਥੇ ਟੈਂਟ ਲਗਾ ਕੇ ਰਹਿੰਦੇ ਸਨ। ਹਾਲ ਹੀ ਵਿਚ ਨਿਹੰਗਾਂ ਨੇ ਦੁਕਾਨ ਦੇ ਕੋਲ ਇਕ ਬੋਰਡ ਲਗਾ ਦਿੱਤਾ ਸੀ, ਜਿਸ 'ਤੇ ਲਿਖਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਸ਼ਰਾਬ ਪੀਂਦਾ ਹੋਇਆ ਵਿਖਾਈ ਦਿੱਤਾ ਤਾਂ ਉਸ ਨੂੰ ਝਟਕਾ ਦਿੱਤਾ ਜਾਵੇਗਾ। ਸ਼ਰਾਬ ਦੇ ਠੇਕੇ ਬਾਹਰ ਬੋਰਡ ਦੇ ਉੱਪਰ ਪਹਿਲਾਂ ਤਾਂ ਅੰਗਰੇਜ਼ੀ ਵਿਚ ਲਿਖਿਆ ਸੀ ਕਿ ਜੇਕਰ ਸ਼ਰਾਬ ਪੀਤੀ ਤਾਂ ਝਟਕਾ ਡੈੱਥ ਹੋਵੇਗੀ। ਇਸ ਦੇ ਹੇਠਾਂ ਪੰਜਾਬੀ ਭਾਸ਼ਾ ਵਿਚ ਲਿਖਿਆ ਸੀ ਕਿ ਜੇਕਰ ਇਸ ਠੇਕੇ ਤੋਂ ਕੋਈ ਸ਼ਰਾਬ ਖ਼ਰੀਦਦਾ ਹੈ ਤਾਂ ਉਸ ਦਾ ਅੰਜਾਮ ਬੁਰਾ ਹੋਵੇਗਾ। ਹਾਲਾਂਕਿ ਪਹਿਲਾਂ ਕਿਹਾ ਗਿਆ ਸੀ ਕਿ ਬੋਰਡ ਉਤਾਰ ਦਿੱਤਾ ਗਿਆ ਹੈ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਥਾਣਾ ਨੰਬਰ 7 ਦੇ ਡਿਊਟੀ ਅਫ਼ਸਰ ਏ. ਐੱਸ. ਆਈ. ਸਤਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਸ ਅਧਿਕਾਰੀ ਖ਼ੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

PunjabKesari

ਜਦੋਂ ਪੁਲਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪੁਲਸ ਹਰਕਤ ਵਿਚ ਆਈ। ਪੁਲਸ ਨੇ ਲਗਾਏ ਗਏ ਕੈਂਪ ਨੂੰ ਵੀ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੇ ਟੈਂਟ ਵੀ ਉਤਾਰ ਦਿੱਤੇ ਸਨ। ਫਿਲਹਾਲ ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ। ਕ੍ਰਾਈਮ ਸੀਨ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਨਿਹੰਗ ਅਤੇ ਪੁਲਸ ਮੁਲਾਜ਼ਮਾਂ ਵਿਚ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈ। ਫਿਲਹਾਲ ਪੁਲਸ ਨੇ ਮਾਮਲੇ ਵਿਚ ਕੇਸ ਦਰਜ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 

PunjabKesari

ਏ. ਸੀ. ਪੀ. ਨੇ ਕਿਹਾ ਅਮਨਜੋਤ ਨੇ ਪੁਲਸ 'ਤੇ ਤਾਣੀ ਸੀ ਤਲਵਾਰ 
ਏ.ਸੀ.ਪੀ. ਮਾਡਲ ਟਾਊਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਿਹੰਗ ਜਬਰਨ ਪਿਮਸ ਹਸਪਤਾਲ ਦੇ ਕੋਲ ਸ਼ਰਾਬ ਦੀ ਦੁਕਾਨ ਬੰਦ ਕਰਵਾ ਰਹੇ ਹਨ। ਇਸੇ ਨੂੰ ਲੈ ਕੇ ਰਾਤ ਦੇ ਸਮੇਂ ਵੀ ਨਿਹੰਗਾਂ ਵੱਲੋਂ ਜਬਰਨ ਦੁਕਾਨ ਨੂੰ ਤਾਲਾ ਲਗਾਇਆ ਗਿਆ ਸੀ ਅਤੇ ਇਸ ਮੁੱਦੇ 'ਤੇ ਉਨ੍ਹਾਂ ਦਾ ਪੁਲਸ ਨਾਲ ਕਈ ਵਾਰ ਵਿਵਾਦ ਹੋ ਚੁੱਕਾ ਹੈ। ਅੱਜ ਜਦੋਂ ਪੁਲਸ ਉਥੇ ਪਹੁੰਚੀ ਤਾਂ ਨਿਹੰਗਾਂ ਨੇ ਤਲਵਾਰ ਕੱਢ ਲਈ। ਉਨ੍ਹਾਂ ਦੱਸਿਆ ਕਿ ਅਮਨਜੋਤ ਨਾਂ ਦੇ ਵਿਅਕਤੀ ਨੇ ਪਹਿਲਾਂ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਵੱਲੋਂ ਜਾਂਚ ਜਾਰੀ ਹੈ। 

 

ਇਹ ਵੀ ਪੜ੍ਹੋ-  ਜਲੰਧਰ ਦੀ PAP ਗਰਾਊਂਡ 'ਚ ਲੱਗੀਆਂ ਰੌਣਕਾਂ, ਪੁਲਸ ਮੁਲਾਜ਼ਮਾਂ ਨੇ ਟਰੇਨਿੰਗ ਵਾਲੇ ਬੱਚਿਆਂ ਨਾਲ ਪਾਇਆ ਭੰਗੜਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News