ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰੇਲਵੇ ਬੋਰਡ ਦੇ ਮੈਂਬਰਾਂ ਨਾਲ ਕੀਤੀ ਉੱਚ ਪੱਧਰੀ ਸਮੀਖਿਆ ਮੀਟਿੰਗ
Wednesday, Jun 12, 2024 - 10:58 PM (IST)
ਜੈਤੋ (ਰਘੁਨੰਦਨ ਪਰਾਸ਼ਰ) - ਰੇਲਵੇ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 11 ਜੂਨ, 2024 ਨੂੰ ਰੇਲਵੇ ਬੋਰਡ ਦੇ ਮੈਂਬਰਾਂ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਰੇਲਵੇ ਬੋਰਡ ਦੇ ਮੈਂਬਰਾਂ ਨੇ ਰੇਲਵੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਭਾਰਤੀ ਰੇਲਵੇ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ।
ਇਹ ਵੀ ਪੜ੍ਹੋ- ਏਅਰਫੋਰਸ ਦੀ ਹਰੀ ਝੰਡੀ ਮਿਲਣ ’ਤੇ ਟਿਕਿਆ ਹਲਵਾਰਾ ਏਅਰਪੋਰਟ ਪ੍ਰਾਜੈਕਟ ਦੇ ਜੁਲਾਈ ਤੱਕ ਪੂਰਾ ਹੋਣ ਦਾ ਦਾਰੋਮਦਾਰ
ਰਵਨੀਤ ਸਿੰਘ ਨੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਭਾਰਤੀ ਰੇਲਵੇ ਨੂੰ ਵਿਸ਼ਵ ਦੇ ਸਰਵੋਤਮ ਰੇਲਵੇ ਵਿੱਚ ਬਦਲਣ ਲਈ ਸਮੂਹਿਕ ਤੌਰ 'ਤੇ ਇੱਕ ਟੀਮ ਵਜੋਂ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੇਲ ਆਮ ਲੋਕਾਂ ਲਈ ਆਵਾਜਾਈ ਦਾ ਇੱਕ ਸੁਵਿਧਾਜਨਕ ਸਾਧਨ ਹੈ, ਭਾਰਤੀ ਰੇਲਵੇ ਨੂੰ ਸਾਰੇ ਵਰਗਾਂ, ਖਾਸ ਕਰਕੇ ਗਰੀਬ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਲਈ ਸਾਰੇ ਯਤਨ ਕਰਨੇ ਚਾਹੀਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e