ਫੀਫਾ ਵਰਲਡ ਕੱਪ 2022 'ਚ ਨੋਰਾ ਫਤੇਹੀ ਨੇ ਲਹਿਰਾਇਆ ਤਿਰੰਗਾ, ਡਾਂਸ ਮੂਵਸ ਨਾਲ ਨਚਾਏ ਲੋਕ (ਵੀਡੀਓ)

12/01/2022 1:28:11 PM

ਮੁੰਬਈ (ਬਿਊਰੋ) : ਫੀਫਾ ਵਰਲਡ ਕੱਪ 2022 'ਚ ਨੋਰਾ ਫਤੇਹੀ ਆਖਰਕਾਰ ਜੈਨੀਫਰ ਲੋਪੇਜ਼ ਅਤੇ ਸ਼ਕੀਰਾ ਦੀ ਕਤਾਰ 'ਚ ਸ਼ਾਮਲ ਹੋ ਗਈ ਹੈ। ਉਹ ਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੀ ਇਕਲੌਤੀ ਭਾਰਤੀ ਅਦਾਕਾਰਾ ਸੀ। ਨੋਰਾ ਫਤੇਹੀ ਨੇ ਫੀਫਾ ਫੈਨ ਫੈਸਟ ਈਵੈਂਟ 'ਚ 'ਓ ਸਾਕੀ ਸਾਕੀ', 'ਨੱਚ ਮੇਰੀ ਰਾਣੀ' ਅਤੇ ਕਈ ਹੋਰ ਬਾਲੀਵੁੱਡ ਗੀਤਾਂ 'ਤੇ ਆਪਣੇ ਸ਼ਾਨਦਾਰ ਡਾਂਸ ਨਾਲ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। 

ਸ਼ਾਨਦਾਰ ਪ੍ਰਦਰਸ਼ਨ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ  
ਨੋਰਾ ਫਤੇਹੀ ਦੇ ਸ਼ਾਨਦਾਰ ਪ੍ਰਦਰਸ਼ਨ ਦੀਆਂ ਵੀਡੀਓਜ਼ ਅਤੇ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋਏ ਕਈ ਵੀਡੀਓਜ਼ 'ਚ ਨੋਰਾ ਫਤੇਹੀ ਨੂੰ ਅੰਤਰਰਾਸ਼ਟਰੀ ਮੰਚ 'ਤੇ ਭਾਰਤੀ ਝੰਡਾ ਲਹਿਰਾਉਂਦੇ ਹੋਏ 'ਜੈ ਹਿੰਦ' ਕਹਿੰਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਮਾਣ ਨਾਲ ਭਾਰਤੀ ਝੰਡਾ ਫੜਨ ਲਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। ਨੋਰਾ ਫਤੇਹੀ ਨੇ ਨਾ ਸਿਰਫ਼ ਖ਼ੁਦ 'ਜੈ ਹਿੰਦ' ਦੇ ਨਾਅਰੇ ਲਗਾਏ, ਸਗੋਂ ਦਰਸ਼ਕਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ।

ਡਾਂਸ ਨਾਲ ਲੋਕਾਂ ਨੂੰ ਕੀਤਾ ਹੈਰਾਨ
ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਨੋਰਾ ਦੇ ਡਾਂਸ ਪ੍ਰਦਰਸ਼ਨ ਦੀ ਇੱਕ ਝਲਕ, ਜਿਸ 'ਚ ਉਹ ਆਪਣੇ ਬਾਲੀਵੁੱਡ ਗੀਤ ‘ਸਾਕੀ ਸਾਕੀ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਨੋਰਾ ਫਤੇਹੀ ਨੇ ਚਮਕਦਾਰ ਸੁਨਹਿਰੀ-ਸਿਲਵਰ ਰੰਗ ਦੀ ਡਰੈੱਸ ਪਾਈ ਹੋਈ ਹੈ, ਜਿਸ ‘ਚ ਝਾਲਰਾਂ ਲਟਕੀਆਂ ਹੋਈਆਂ ਹਨ। ਨੋਰਾ ਦੇ ਡਾਂਸ ਮੂਵ ‘ਤੇ ਉਸ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਪ੍ਰਸ਼ੰਸਕ ਉਸ ਦੇ ਡਾਂਸ ਪ੍ਰਦਰਸ਼ਨ ਨੂੰ ਦੇਖ ਕੇ ਬਹੁਤ ਖੁਸ਼ ਹਨ।

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਪੂਰੀ ਦੁਨੀਆ 'ਚ ਫੀਫਾ ਵਿਸ਼ਵ ਕੱਪ 2022 ਦਾ ਖੁਮਾਰ ਛਾਇਆ ਹੋਇਆ ਹੈ। ਨੋਰਾ ਫਤੇਹੀ ਵੀ ਸਟੇਡੀਅਮ 'ਚ ਮੈਚ ਦਾ ਆਨੰਦ ਲੈਂਦੀ ਨਜ਼ਰ ਆਈ। ਉਹ ਫੀਫਾ ਦਾ ਗੀਤ ਗਾ ਰਹੀ ਸੀ ਅਤੇ ਇਸ 'ਤੇ ਡਾਂਸ ਵੀ ਕਰ ਰਹੀ ਸੀ। 2022 ਫੀਫਾ ਵਿਸ਼ਵ ਕੱਪ 20 ਨਵੰਬਰ ਨੂੰ ਕਤਰ 'ਚ ਸ਼ੁਰੂ ਹੋਇਆ ਸੀ। ਇਹ ਸਮਾਗਮ 18 ਦਸੰਬਰ 2022 ਤੱਕ ਚੱਲੇਗਾ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News