ਰਣਬੀਰ ਕਪੂਰ ਦੇ ਜਨਮਦਿਨ ਮੌਕੇ ਕੀਤਾ ਗਿਆ ਨਵੀਂ ਫ਼ਿਲਮ ਦਾ ਐਲਾਨ, ਪੋਸਟਰ ਹੋਇਆ ਜਾਰੀ

Saturday, Sep 28, 2024 - 02:35 PM (IST)

ਰਣਬੀਰ ਕਪੂਰ ਦੇ ਜਨਮਦਿਨ ਮੌਕੇ ਕੀਤਾ ਗਿਆ ਨਵੀਂ ਫ਼ਿਲਮ ਦਾ ਐਲਾਨ, ਪੋਸਟਰ ਹੋਇਆ ਜਾਰੀ

ਮੁੰਬਈ- ਰਣਬੀਰ ਕਪੂਰ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਬੀਤੀ ਰਾਤ ਰਣਬੀਰ ਕਪੂਰ ਨੇ ਆਪਣੇ ਦੋਸਤਾਂ ਨਾਲ ਜਨਮਦਿਨ ਸੈਲੀਬ੍ਰੇਟ ਕੀਤਾ। ਉੱਥੇ ਹੀ ਬਾਲੀਵੁੱਡ ਸੈਲੇਬਸ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ, ਰਣਬੀਰ ਦੇ ਜਨਮਦਿਨ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਤੋਹਫਾ ਆਇਆ ਹੈ। ਰਣਬੀਰ ਕਪੂਰ ਨੂੰ ਯਸ਼ਰਾਜ ਬੈਨਰ ਦੀ ਸਭ ਤੋਂ ਵੱਡੀ ਐਕਸ਼ਨ ਫਰੈਂਚਾਇਜ਼ੀ 'ਧੂਮ 4' ਲਈ ਚੁਣਿਆ ਗਿਆ ਹੈ। ਫਿਲਮ 'ਚ ਰਣਬੀਰ ਕਪੂਰ ਵਿਲੇਨ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Sumit Kadel (@sumitkadelofficial)

ਫਿਲਮ ਆਲੋਚਕ ਸੁਮਿਤ ਕਡੇਲ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਹੈ ਕਿ ਰਣਬੀਰ ਕਪੂਰ ਨੂੰ ਫਿਲਮ 'ਧੂਮ 4' ਲਈ ਫਾਈਨਲ ਕਰ ਲਿਆ ਗਿਆ ਹੈ। ਹਾਲਾਂਕਿ, ਮੇਕਰਸ ਵਲੋਂ ਅਜੇ ਤੱਕ ਅਜਿਹੀ ਕੋਈ ਖਬਰ ਨਹੀਂ ਆਈ ਹੈ ਪਰ ਯਸ਼ਰਾਜ ਫਿਲਮਸ ਨੇ ਰਣਬੀਰ ਕਪੂਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਜ਼ਰੂਰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇੱਥੇ ਯੂਜ਼ਰਸ ਫਿਲਮ ਆਲੋਚਕ ਦੇ ਇਸ ਇੰਸਟਾਗ੍ਰਾਮ ਪੋਸਟ 'ਤੇ ਕਾਫੀ ਕੁਮੈਂਟਸ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਪੰਜਾਬੀ ਅਦਾਕਾਰ ਗੁਗੂ ਗਿੱਲ

ਤੁਹਾਨੂੰ ਦੱਸ ਦੇਈਏ ਕਿ 'ਧੂਮ' 27 ਅਗਸਤ 2004 ਨੂੰ ਰਿਲੀਜ਼ ਹੋਈ ਸੀ। ਜਦਕਿ 'ਧੂਮ 2' ਸਾਲ 2006 'ਚ ਅਤੇ 'ਧੂਮ 3' ਸਾਲ 2013 'ਚ ਰਿਲੀਜ਼ ਹੋਈ ਸੀ। ਧੂਮ ਸੀਰੀਜ਼ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ ਅਤੇ ਕਾਫੀ ਕਮਾਈ ਕਰ ਚੁੱਕੀ ਹੈ। ਹੁਣ 'ਧੂਮ 4' ਦਾ ਇੰਤਜ਼ਾਰ ਪਿਛਲੇ 9 ਸਾਲਾਂ ਤੋਂ ਚੱਲ ਰਿਹਾ ਹੈ ਪਰ ਹੁਣ ਤੱਕ ਮੇਕਰਸ ਨੇ ਫਿਲਮ ਦਾ ਐਲਾਨ ਵੀ ਨਹੀਂ ਕੀਤਾ ਹੈ। ਅਜਿਹੇ 'ਚ ਅੱਜ ਰਣਬੀਰ ਕਪੂਰ ਦੇ ਜਨਮਦਿਨ 'ਤੇ ਧੂਮ 4 ਦਾ ਐਲਾਨ ਵੀ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News