ਫਿਲਮ ''ਵਾਰ 2'' ਤੋਂ ਰਿਤਿਕ ਅਤੇ NTR ਜੂਨੀਅਰ ਦਾ ਨਵਾਂ ਐਕਸ਼ਨ ਪ੍ਰੋਮੋ ਰਿਲੀਜ਼
Sunday, Aug 10, 2025 - 03:43 PM (IST)

ਮੁੰਬਈ (ਏਜੰਸੀ)- ਯਸ਼ ਰਾਜ ਫਿਲਮਜ਼ (YRF) ਦੀ ਆਉਣ ਵਾਲੀ ਫਿਲਮ 'ਵਾਰ 2' ਤੋਂ ਰਿਤਿਕ ਰੋਸ਼ਨ ਅਤੇ ਐੱਨ.ਟੀ.ਆਰ. ਜੂਨੀਅਰ ਦਾ ਇੱਕ ਨਵਾਂ ਐਕਸ਼ਨ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਯਸ਼ ਰਾਜ ਫਿਲਮਜ਼ ਦੀ 'ਵਾਰ 2', ਜੋ ਕਿ ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ ਹੈ, ਸਾਲ 2025 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਯਸ਼ ਰਾਜ ਕੰਪਨੀ ਨੇ ਰਿਤਿਕ ਰੋਸ਼ਨ ਅਤੇ ਐੱਨ.ਟੀ.ਆਰ. ਦੇ ਸੁਪਰ-ਜਾਸੂਸ ਅਵਤਾਰਾਂ ਕਬੀਰ ਅਤੇ ਵਿਕਰਮ ਦੀ ਵਿਸ਼ੇਸ਼ਤਾ ਵਾਲਾ ਇੱਕ ਸ਼ਾਨਦਾਰ ਨਵਾਂ ਐਕਸ਼ਨ ਪ੍ਰੋਮੋ ਜਾਰੀ ਕਰਕੇ ਇਸ ਮੈਗਾ ਪੈਨ-ਇੰਡੀਆ ਐਕਸ਼ਨ ਦੀ ਇੰਡੀਆ ਦੀ ਐਡਵਾਂਸ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ।
ਆਦਿਤਿਆ ਚੋਪੜਾ ਦੁਆਰਾ ਨਿਰਮਿਤ, 'ਵਾਰ 2' ਮਸ਼ਹੂਰ YRF ਸਪਾਈ ਯੂਨੀਵਰਸ ਫ੍ਰੈਂਚਾਇਜ਼ੀ ਦੀ ਛੇਵੀਂ ਕਿਸ਼ਤ ਹੈ, ਜਿਸਨੇ ਹੁਣ ਤੱਕ ਸਿਰਫ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। 'ਵਾਰ 2' ਦਰਸ਼ਕਾਂ ਨੂੰ ਇੱਕ ਰੋਮਾਂਚਕ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ। ਸ਼ਾਨਦਾਰ ਪੈਮਾਨੇ ਅਤੇ ਐਕਸ਼ਨ ਵਾਲੀ ਇੱਕ ਤੀਬਰ ਅਤੇ ਮਨਮੋਹਕ ਕਹਾਣੀ, ਜਿਸ ਵਿੱਚ ਰਿਤਿਕ ਅਤੇ ਐੱਨ.ਟੀ.ਆਰ. ਇੱਕ-ਦੂਜੇ ਦੇ ਵਿਰੁੱਧ ਇੱਕ ਖੂਨੀ ਲੜਾਈ ਵਿੱਚ ਟਕਰਾਉਣਗੇ। ਇਸ ਫਿਲਮ ਵਿੱਚ ਕਿਆਰਾ ਅਡਵਾਨੀ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਇਹ ਫਿਲਮ 14 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।