ਨੇਹਾ ਕੱਕੜ ਨੇ ਸਾਂਝਾ ਕੀਤਾ ਨਵੇਂ ਗਾਣੇ ‘ਖੜ੍ਹ ਤੈਨੂੰ ਮੈਂ ਦੱਸਾਂ’ ਦਾ ਪੋਸਟਰ, ਇਸ ਦਿਨ ਹੋਵੇਗਾ ਰਿਲੀਜ਼

Friday, May 14, 2021 - 09:44 AM (IST)

ਨੇਹਾ ਕੱਕੜ ਨੇ ਸਾਂਝਾ ਕੀਤਾ ਨਵੇਂ ਗਾਣੇ ‘ਖੜ੍ਹ ਤੈਨੂੰ ਮੈਂ ਦੱਸਾਂ’ ਦਾ ਪੋਸਟਰ, ਇਸ ਦਿਨ ਹੋਵੇਗਾ ਰਿਲੀਜ਼

ਮੁੰਬਈ: ਬਾਲੀਵੁੱਡ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਨੇਹਾ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਨੇਹਾ ਨੇ ਆਪਣੇ ਨਵੇਂ ਗਾਣੇ ‘ਖੜ੍ਹ ਤੈਨੂੰ ਮੈਂ ਦੱਸਾਂ’ ਦਾ ਪੋਸਟਰ ਸਾਂਝਾ ਕੀਤਾ ਹੈ, ਜੋ ਖ਼ੂਬ ਵਾਇਰਲ ਹੋ ਰਿਹਾ ਹੈ। 

PunjabKesari
ਪੋਸਟਰ ’ਚ ਨੇਹਾ ਪਤੀ ਰੋਹਨਪ੍ਰੀਤ ਦੇ ਨਾਲ ਨਜ਼ਰ ਆ ਰਹੀ ਹੈ। ਨੇਹਾ ਨੇ ਲਾਈਟ ਬਲਿਊ ਰੰਗ ਦੀ ਡਰੈੱਸ ਪਹਿਣੀ ਹੋਈ ਹੈ। ਮਿਨੀਮਲ ਮੇਕਅਪ ਅਤੇ ਲੋ ਬਨ ਨਾਲ ਨੇਹਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉੱਧਰ ਰੋਹਨ ਵ੍ਹਾਈਟ ਹੁਡੀ ਅਤੇ ਲਾਲ ਪੱਗ ’ਚ ਸੋਹਣੇ ਲੱਗ ਰਹੇ ਹਨ। ਦੋਵੇਂ ਇਕ ਦੂਜੇ ਨਾਲ ਕਾਫ਼ੀ ਖ਼ੂਬਸੂਰਤ ਲੱਗ ਰਹੇ ਹਨ। ਜੋੜੇ ਦਾ ਗੀਤ ‘ਖੜ੍ਹ ਤੈਨੂੰ ਮੈਂ ਦੱਸਾਂ’ 18 ਮਈ ਨੂੰ ਰਿਲੀਜ਼ ਹੋ ਰਿਹਾ ਹੈ। ਪ੍ਰਸ਼ੰਸਕ ਇਸ ਪੋਸਟਰ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਗਾਣੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 


ਦੱਸ ਦੇਈਏ ਕਿ ‘ਖੜ੍ਹ ਤੈਨੂੰ ਮੈਂ ਦੱਸਾਂ’ ਗਾਣੇ ਨੂੰ ਨੇਹਾ ਅਤੇ ਰੋਹਨਪ੍ਰੀਤ ਨੇ ਗਾਇਆ ਹੈ। ਰਜਤ ਨਾਗਪਾਲ ਨੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ। ਕਪਤਾਨ ਨੇ ਇਸ ਨੂੰ ਲਿਖਿਆ ਹੈ ਅਤੇ ਅਗਮ ਅਜ਼ੀਮ ਨੇ ਇਸ ਨੂੰ ਡਾਇਰੈਕਟ ਕੀਤਾ ਹੈ।


author

Aarti dhillon

Content Editor

Related News